ਪੰਨਾ:Mere jharoche ton.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਜੁਰਅਤ ਹੋਵੇ ,
੧੪. ਸੁਭਾ ਤੇ ਚਾਲ ਚਲਣ ਇਹੋ ਜਿਹੇ ਹੋਣ, ਕਿ ਕਿਸੇ ਕੋਲੋਂ ਡਰਨ ਦਾ ਖ਼ਿਆਲ ਨਾ ਉਠੇ ;
੧੫. ਸਵਾਧੀਨਤਾ ਦਾ ਅਹਿਸਾਸ ਇਹੋ ਜਿਹਾ ਹੋਵੇ, ਕਿ ਜੋ ਬੰਧਨ ਜਾਪੇ ਉਹ ਕਟ ਕੇ ਪਰ੍ਹਾਂ ਸੁਟਿਆ ਜਾ ਸਕੇ;
੧੬. ਕੁਦਰਤ, ਹੋਣੀ, ਭੂਤ, ਭਵਿਖ ਸਭ ਲਈ ਦਿਲ ਵਿਚ ਸਤਕਾਰ ਤੇ ਅਚੰਭਾ ਹੋਵੇ, ਪਰ ਸਹਿਮ ਕਿਸੇ ਦਾ ਵੀ ਨਾ ਹੋਵੇ, ਹਰ ਮਹਾਨਤਾ ਦੀ ਕਦਰ ਹੋਵੇ, ਪਰ ਕਿਸੇ ਮਹਾਨਤਾ ਅਗੇ ਵੀ ਦਿਲ ਨੀਵਾਂ ਹੋ ਕੇ ਡਿੱਗੇ ਨਾ ;
੧੭ ਪਿਆਰ ਲੈਣ ਲਈ ਦਿਲ ਵਿਚ ਚੋਖੀ ਬਾਂ, ਤੇ ਪਿਆਰ ਦੇਣ ਲਈ ਚੋਖੀ ਅਮੀਰੀ ਹੋਵੇ ;
੧੮. ਨਵੀਆਂ ਸਚਾਈਆਂ ਦੇ ਰੂਬਰੂ ਪੁਰਾਣੇ ਅਕੀਦੇ ਬਦਲ ਸਕਣ ਦੀ ਲਚਕ ਹੋਵੇ ;
੧੯, ਸਾਰੀ ਕਾਇਨਾਤ ਨਾਲ ਇਕ ਹੋਣ ਦਾ ਅਹਿਸਾਸ ਦਿਨੋ , ਦਿਨ ਵਧਦਾ ਜਾਏ;
੨੦. ਅਤਿ ਦੇ ਸਿਰਿਆਂ ਤੋਂ ਪਹੇਜ਼ ਕਰਕੇ ਜ਼ਿੰਦਗੀ ਦੇ ਵਿਚਲੇ ਸੁਨਹਿਰੀ ਰਸਤੇ ਤੋਂ ਏਧਰ ਓਧਰ ਜਾਣੋ ਰੁਕ ਸਕੇ ;
੨੧. ਲੋੜ ਪੈਣ ਤੇ ਚੁਕਿਆ ਕਦਮ ਪਿਛਾਂਹ ਮੋੜਨੋ ਜ਼ਿੱਦ ਵਿਚ ਨਾ ਆਵੇ;
੨੨. ਜੋ ਜਾਣਿਆਂ ਜਾ ਸਕਦਾ ਹੈ ਜਾਣੇ, ਜੋ ਮਾਣਿਆ ਜਾ ਸਕਦਾ ਹੈ ਮਾਣੇ, ਜੋ ਵੇਖਿਆ ਜਾ ਸਕਦਾ ਹੈ, ਵੇਖੇ ;
੨੩. ਤੇ ਓੜਕ ਆਪਣੇ ਸਫ਼ਰ ਦੇ ਅੰਤ ਉਤੇ ਹਮਰਾਹੀਆਂ ਨੂੰ ਸ਼ੁਭ ਇੱਛਾ ਤੇ ਮੁਸਕਾਹਟ ਦੇ ਕੇ ਜ਼ਿੰਦਗੀ ਦੇ ਰਥ ਵਿਚੋਂ ਬਿਨਾਂ ਹਸਰਤ ਉਤਰਣ ਦਾ ਹੀਆਂ ਦਿਲ ਵਿਚ ਹੋਵੇ।

ਅਗਸਤ-੧੯੪੩


੧੦੩