ਪੰਨਾ:Mere jharoche ton.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ




ਰੱਬ


ਜੀਵਨ-ਰੌ ਅਨੈਕਾਂ ਸਰੀਰਾਂ ਵਿਚੋਂ ਵਿਕਾਸ ਕਰਕੇ ਮਨੁਖ-ਸਰੀਰ ਵਿਚ ਪੁਜੀ । ਮਨੁਖ ਸਰੀਰ ਵਿਚ ਦਮਾਗ਼ੀ ਵਿਕਾਸ ਦਾ ਅਰੰਭ ਹੋਇਆ । ਦਿਮਾਗ਼ੀ ਵਿਕਾਸ ਦੀਆਂ ਪਹਿਲੀਆਂ ਕਿ੍ਨਾਂ ਨਾਲ ਜਦੋਂ ਮਨੁਖ ਨੇ ਕੜਕਦੀ ਬਿਜਲੀ ਵੇਖੀ, ਭਿਆਨਕ ਝੱਖੜ ਝੁਲਦੇ ਹੜ ਆਉਂਦੇ ਤੇ ਉਹਦੀਆਂ ਝੁਗੀਆਂ ਬਾਗ਼ਾਂ ਨੂੰ ਰੋੜ੍ਹਦੇ ਵੇਖੋ, ਤੇ ਆਫ਼ਤਾਂ ਨਾਲ ਅਜ਼ੀਜ਼ ਪਿਆਰੇ ਮਰਦੇ ਵੇਖੇ, ਤਾਂ ਸੋਚਿਆ ਕਿ ਅਸਮਾਨਾਂ ਵਿਚ ਕੋਈ ਬਲਵਾਨ ਆਤਮਾ ਵਸਦੀ ਹੈ। ਝੱਖੜ, ਤੇ ਹੜ ਉਹਨੂੰ ਕਿਸੇ ਜੀਉਂਦੇ ਗ਼ਜ਼ਬ ਦਾ ਚਮਤਕਾਰ ਜਾਪੈ ।
ਏਸ ਅਨਸਮਝੀ ਸ਼ਕਤੀ ਨੂੰ ਮਨੁੱਖ ਨੇ ਰਬ ਆਖਿਆ । ਏਹਦਾ ਗ਼ਜ਼ਬ ਮੱਠਾ ਕਰਨ ਲਈ ਹੱਬ ਜੋੜੇ, ਭੇਟਾਂ ਦਿਤੀਆਂ। ਪਹਿਲੌਂ ਭੇਡਾਂ ਗਉਆਂ ਦੀ ਕੁਰਬਾਨੀ ਦਿਤੀ, ਫੇਰ ਆਪਣੇ ਅਜ਼ੀਜ਼ਾਂ ਦੀ, ਤਾਕਿ ਕੁਝ ਇਕਨਾਂ ਨੂੰ ਕੁਰਬਾਨ ਕਰਕੇ ਬਾਕੀਆਂ ਦੀ ਸੁਖ ਮੰਗ ਲਈ ਜਾਏ। ਏਸ ਅਵਸਥਾ ਵਿਚ ਰਬ ਦਾ ਡਰ ਪੈਦਾ ਹੋਇਆ, ਜਿਹੜਾ ਅਜ ਤਕ ਵੀ ਸਾਰੇ ਮਜ਼੍ਹਬੀ ਅਕੀਦਿਆਂ ਦਾ ਇਕ ਵਡਾ ਭਾਗ ਹੈ ।
ਦਿਮਾਗੀ ਵਿਕਾਸ ਨੇ ਹੋਰ ਕਈ ਮੰਜ਼ਲਾਂ ਤੈਹ ਕੀਤੀਆਂ ।
੧੦੪