ਪੰਨਾ:Mere jharoche ton.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਗਿਆ ।
ਵਿਕਾਸ ਨਾਲ ਕਲਪਨਾ ਵਧੀ, ਕਲਪਨਾ ਨੇ ਲੋੜਾਂ ਵਧਾਈਆਂ, ਲੋੜਾਂ ਨੇ ਦੁਨੀਆਂ ਵਿਚ ਸੁਆਦ ਪੈਦਾ ਕੀਤਾ, ਦੁਨੀਆਂ ਇਕ ਮੋਹਿਨੀ ਥਾਂ ਲਗਣ ਲਗ ਪਈ; ਇਹਨੂੰ ਛਡਣ ਉਤੇ ਜੀਅ ਖੁਸਣ ਲੱਗਾ, ਤਾਂ ਮਨੁਖ ਨੂੰ ਚਿਰੰਜੀਵਤਾ ( Immortality ) ਦੀ ਵਿਚਾਰ ਫੁਰੀ । ਰਬ ਵਾਂਗ ਅਮਰ ਹੋਣਾ ਚਾਹਿਆ । ਏਸ ਚਾਹ ਨੇ ਰੱਬ ਕੋਲੋਂ ਮੰਗਣ ਦੀ ਜਾਚ ਦੱਸੀ । ਮੰਗਿਆਂ ਜਦ ਆਸਾਂ ਪੂਰੀਆਂ ਹੁੰਦੀਆਂ ਗਈਆਂ, ਤਾਂ ਪ੍ਰਾਰਥਨਾਂ ਸਫ਼ਲ ਜੀਵਨ ਦਾ ਭਾਗ ਬਣ ਗਈ। ਏਸ ਪ੍ਰਾਰਥਨਾਂ ਨੇ ਵਧਦਿਆਂ ਵਧਦਿਆਂ ਪ੍ਸਤਸ਼ ਦੀ ਸੂਰਤ ਧਾਰਨ ਕਰ ਲਈ, ਪ੍ਸਤਸ਼ ਲਈ ਮੰਦਰ ਉਸਾਰੇ ਗਏ, ਮੰਦਿਰਾਂ ਲਈ ਪ੍ਰੋਹਤ, ਤੇ ਪ੍ਰੋਹਤਾਂ ਲਈ ਮਰਯਾਦਾ ਸਮਾਂ ਨਾਲ ਗੁੰਝਲਦਾਰ ਹੁੰਦੀ ਗਈ, ਤੇ ਇਹਦਾ ਨਾਂ ਮਜ਼੍ਹਬ ਰਖਿਆ ਗਿਆ ।
ਪਹਿਲੋਂ ਇੱਕੜ ਦੁਕੜ ਬੁਧੀਵਾਨ ਪ੍ਰਬਤ ਉਤੇ ਚੜੇ ਫੇਰ ਅਨੇਕਾਂ ਨੇ ਏਥੇ ਡੇਰੇ ਆ ਲਾਏ । ਇਹਨਾਂ ਬੁਧੀਵਾਨਾਂ ਚੋਂ ਬਹੁਤੇ ਆਪਣੀਆਂ ਲੋੜਾਂ ਸਰਬ-ਸ਼ਕਤੀਮਾਨ ਕੋਲੋਂ ਮੰਗ ਕੇ ਪੂਰੀਆਂ ਕਰਦੇ ਸਨ, ਜਿਹੜਾ ਵੀ ਕੰਮ ਕਰਨਾ ਚਾਹੁੰਦੇ ਸਨ ਉਹਦੇ ਲਈ ਰੱਬ ਅਗੇ ਬੇਨਤੀ ਕਰਦੇ ਸਨ, ਪਰ ਕਈ ਐਸੇ ਵੀ ਸਨ ਜਿਹੜੇ ਬ੍ਰਹਮੰਡ ਨੂੰ ਇਕ-ਜਾਨ ਤੇ ਇਕ ਖ਼ੁਦਮੁਖ਼ਤਾਰ ਕਾਨੂੰਨ ਦੇ ਅਧੀਨ ਤੁਰਦਾ ਸਮਝਣ ਲਗ ਪਏ, ਇਹ ਵਿਦਵਾਨ ਨਾ ਕੁਝ ਮੰਗਦੇ ਤੇ ਨਾ ਕਿਸੇ ਦੀ ਪੂਜਾ ਕਰਦੇ ਸਨ ਤੇ ਨਾ ਕਿਸੇ ਵਖਰੀ ਜ਼ਾਤ ਦਾ ਸਰੂਪ ਵੇਖਣਾ ਚਾਹੁੰਦੇ ਸਨ । ਇਹਨਾਂ ਲੋਕਾਂ ਦਾ ਅਕੀਦਾ ਭਾਵੇਂ ਬਹੁਤਿਆਂ ਨਾਲੋਂ ਵਖਰਾ ਸੀ, ਪਰ ਕੰਮ ਇਹਨਾਂ ਦੇ ਵੀ ਹੋਰਨਾਂ ਵਾਂਗ ਹੁੰਦੇ ਚਲੇ ਜਾਂਦੇ ਸਨ | ਕਈਆਂ ਹਾਲਤਾਂ ਵਿਚ ਇਹਨਾਂ ਨੂੰ ਬਾਕੀਆਂ ਨਾਲੋਂ ਵੀ ਚੰਗੇਰੀ ਸਫਲਤਾ ਪ੍ਰਾਪਤ ਹੋ ਜਾਂਦੀ ਸੀ। ਅਸਹਿਮਤ ਸਿਆਣਿਆਂ ਚੋਂ ਕਈਆਂ ਨੇ ਇਹਨਾਂ ਦੀ ਵਿਰੋਧਤਾ ਕੀਤੀ, ਪਰ ਕੁਝ ਇਕਨਾਂ ਨੇ

੧੦੬