ਪੰਨਾ:Mere jharoche ton.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਡੇ ਮਨੋਰਥ ਦਾ ਇਹ ਭਾਗ ਸਾਨੂੰ ਸਰੀ ਦੁਨੀਆਂ ਨਾਲ ਇਕ-ਮਿਕ ਕਰ ਦੇਂਦਾ ਹੈ ।
ਪਰ ਫੇਰ ਵੀ ਜੇ ਇਹ ਪ੍ਮਾਰਥ ਤੋਂ ਖ਼ਾਲੀ ਤੇ ਖ਼ੁਦ ਗਰਜ਼ੀ ਨਾਲ ਭਰਿਆ ਦਿਸੇ, ਤਾਂ ਮੈਂ ਮੰਨਦਾ ਹਾਂ, ਕਿ ਇਸ ਤੋਂ ਉਚੇਰਾ ਆਦਰਸ਼ ਮੇਰੀ ਹੁਣ ਦੀ ਸਮਝ ਵਿਚ ਨਹੀਂ ਆਉਂਦਾ ।

ਸਵਾਲ ੨. ਤੁਹਾਂਨੂੰ ਕਿਹੜੀ ਗੱਲ ਤੋਰੀ ਲਿਜਾਂਦੀ ਹੈ ?

ਉਤਰ :

ਇਹ ਯਕੀਨ ਕਿ ਬ੍ਰਹਿਮੰਡ ਦੀ ਹਰ ਚੀਜ਼ ਤੇ ਹਰ ਤਾਕਤ ਅਤੁਟ ਕਾਨੂੰਨ ਦੇ ਅਧੀਨ ਹੈ ।
ਤੇ , ਮਨੁਖਤਾ ਦੀ ਤਕਦੀਰ ਇਕੋ ਲੜੀ ਵਿਚ ਪ੍ਰੋਤੀ ਹੈ, ਕੋਈ ਨਿਵੇਕਲਾ ਖ਼ੁਸ਼, ਕੋਈ ਨਿਵੇਕਲਾ ਆਜ਼ਾਦ ਨਹੀਂ ਹੋ ਸਕਦਾ । ਇਸ ਬ੍ਰਹਿਮੰਡ ਵਿਚ ਬੇਅੰਤ ਸੰਭਾਵਨਾ ਹੈ।
ਤੇ ਕਿਸੇ ਦਿਨ ਇਨਸਾਨ ਨੂੰ ਉਹ ਲੜੀ ਚੰਗੀ ਤਰ੍ਹਾਂ ਦਿਸ ਪਏਗੀ। ਜਿਸ ਵਿਚ ਹਰ ਸ਼ੈ ਪੋ੍ਤੀ ਹੋਈ ਹੈ, ਤੇ ਫੇਰ ਇਹ ਆਪਣੇ ਸਾਥੀਆਂ ਨਾਲੋਂ ਅਡਰੀਆਂ ਖ਼ੁਸ਼ੀਆਂ ਦੀ ਅਸੰਭਵਤਾ ਦੇ ਰੂਬਰੂ ਸਾਰੀ ਮਨੁਖਤਾ ਨੂੰ ਇਕ ਟੱਬਰ ਸਮਝ ਸਕੇਗਾ।
ਤੇ ਇਹ ਦੁਨੀਆਂ ਨਾ ਬਾਦਸ਼ਾਹਾਂ ਦੀ ਹੈ, ਨਾ ਸੌਦਾਗਰਾਂ ਦੀ, ਨਾ ਜਾਗੀਰਦਾਰਾਂ ਦੀ, ਇਹ ਦੁਨੀਆਂ ਸਾਰੇ ਮਨੁਖਾਂ ਦੀ ਸਾਂਝੀ ਵਿਰਾਸਤ ਦਿਸ ਪਵੇਗੀ। ਇਸ ਬੇ-ਓੜਕ ਵਿਰਾਸਤ ਵਿਚ ਕੋਈ ਭੁੱਖਾ, ਨੰਗਾ ਬੇ ਘਰ ਰਹਿਣ ਲਈ ਮਜਬੂਰ ਨਹੀਂ ਹੋਵੇਗਾ।
ਤੇ ਏਸ ਦੁਨੀਆਂ ਦੀ ਬੇ-ਅੰਤ ਦੌਲਤ ਦੇ ਸਾਹਮਣੇ ਗ਼ਰੀਬੀ ਅਧਭੁਤ ਅਸਲੀਅਤ ਦੀ ਹੱਤਕ ਕ ਹੈ । ਸਿਰਫ ਇਕ-ਦੁਨੀਆਂ ਤੇ ਇਕ-ਲੜੀ ਵਿਚ ਪ੍ਰੋਤੀ ਮਨੁਖਤਾ ਦਾ ਇਤਕਾਦ ਪੱਕਾ ਹੋਣ ਦੀ

੧੧੨