ਪੰਨਾ:Mere jharoche ton.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

..................ਅਲਾਹ ਏਕੁ ਮਸੀਤ ਬਸਤ ਹੈ ਅਵਰ ਮੁਲਕ ਕਿਸੇ ਕੇਰਾ ?"
ਜੇ ਹਿੰਦੂ ਸਚੇ ਹਨ ਤਾਂ ਹਿੰਦੂਆਂ ਨਾਲੋਂ ਢਾਈ ਗੁਣਾ ਮੁਸਲਮਾਨਾਂ ਤੋਂ ਚਾਰ ਗੁਣਾ ਈਸਾਈਆਂ ਦਾ ਕੀਹ ਹਸ਼ਰ ਹੋਵੇਗਾ, ਜਿਨ੍ਹਾਂ ਦੀ ਨਿਰੀ ਸ਼ਰਹ ਹੀ ਵਖਰੀ ਨਹੀਂ ਫ਼ਲਸਫ਼ਾ ਵੀ ਹਿੰਦੂਆਂ ਨਾਲੋਂ ਵੱਖਰਾ ਹੈ। ਤੇ ਜੇ ਸਿਖ ਸਚੇ ਹਨ ਤਾਂ ਬਾਕੀ ਸਾਰੀ ਦੁਨੀਆਂ ਕਿਧਰ ਜਾਏਗੀ ? ਹਰ ਮਜ਼ਹਬ ਵਾਲਿਆਂ ਦੀ ਪ੍ਰਾਰਥਨਾ ਦੂਜਿਆ ਲਈ ਵਖਰੀ ਹੈ । ਸਭ ਧਰਮਾਂ ਵਾਲਿਆਂ ਦਾ ਯਕੀਨ ਹੈ ਕਿ ਓੜਕ ਖੁਆਰ ਹੋ ਕੇ ਸਭ ਦੂਜਿਆਂ ਨੇ ਉਹਨਾਂ ਦੀ ਸ਼ਰਣ ਲੈਣੀ ਹੈ। ਸਭ ਧਰਮਾਂ ਵਾਲੇ ਆਪਣੇ ਧਰਮ ਨੂੰ ਰੱਬੀ ਮੰਨਦੇ ਹਨ ਤੇ ਪੂਰਨ ਵਿਸ਼ਵਾਸ ਰਖਦੇ ਹਨ ਕਿ ਇਕ ਦਿਨ ਸਾਰੀ ਦੁਨੀਆਂ ਉਤੇ ਉਹਨਾਂ ਦੇ ਮਜ਼੍ਹਬ ਦਾ ਝੰਡਾ ਝੁਲੇਗਾ ।
ਮੈਨੂੰ ਏ ਯਕੀਨ ਨੇ ਤਸੱਲੀ ਦਿਤੀ ਹੈ ਕਿ ਜੇ ਰੱਬ ਹੈ ਤਾਂ ਉਹ ਸਾਂਝਾ ਹੈ । ਤੇ ਜੇ 'ਉਹ' ਕੋਈ ਮਜ਼੍ਹਬ ਆਪਣੇ ਵਲੋਂ ਭੇਜਦਾ ਤਾਂ ਉਹ ਸਭਨੀ ਥਾਈਂ ਇਕੋ ਹੀ ਹੁੰਦਾ, ਤੇ ਜੇ ਥਾਂ ਥਾਂ ਦੀ ਲੋੜ ਅਨੁਸਾਰ ਉਹ ਬਹੁਤੇ ਭੇਜਦਾ, ਤਾਂ ਉਹਨਾਂ ਵਿਚ ਮਿਲਵਰਤਣ ਦਾ ਨਿਯਮ ਜ਼ਰੂਚ ਰਖਦਾ । ਜਿਸ ਤਰ੍ਹਾਂ ਵਖੋ ਵਖ ਸੂਬਿਆਂ ਦੀਆਂ ਹਕੂਮਤਾਂ ਭਾਵੇਂ ਅਡ ਅਡ ਹਨ, ਪਰ ਉਹ ਇਕ ਦੂਈ ਲਈ ਅਛੂਭ, ਮਲੇਛ ਜਾਂ ਕਾਫ਼ਰ ਨਹੀਂ ਹੁੰਦੀਆਂ। ਮੇਰੀ ਸਮਝ ਵਿਚ ਸਾਰੇ ਮਜ਼੍ਹਬ। ਆਤਮਾ ਦੀਆਂ ਕੇਂਦਰੀ ਸ਼ਕਤੀ ਵਲ ਉਡਾਰੀਆਂ ਹਨ । ਸਾਰਿਆਂ ਵਿਚ ਸਚਾਈ ਦੀ ਢੂੰਡ ਹੈ, ਪਰ ਸਮੂਲਚੀ ਸਚਾਈ ਨੂੰ ਨਾ ਕੋਈ ਨਿਰੂਪਣ ਕਰ ਸਕਿਆ ਹੈ, ਨਾ ਕਰ ਸਕੇਗਾ ।
ਰੱਬ ਦੀ ਪੂਜਾ, ਅਰਥਾਤ ਸਿਮਰਨ ਦੇ ਅਰਥ ਮੈਨੂੰ 'ਅੰਦਰਲੀ' ਪ੍ਰੇਰਨਾ ਦੇ ਅਨੁਸਾਰ ਤੁਰਨ ਨਾਲੋਂ ਵਖਰੇ ਨਹੀਂ ਲਭ ਸਕੇ । ਪ੍ਰਚਲਤ ਸਿਮਰਨ, ਜਿਹੜਾ ਕਾਰ ਵਿਹਾਰ ਵਿਚ ਝੂਠ ਬੋਲਦਿਆਂ

੧੧੪