ਪੰਨਾ:Mere jharoche ton.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਸਵਾਲ ੪ ਤੁਹਾਡੇ ਪੁਰਸ਼ਾਰਥ ਤੇ ਬਲ ਦੇ ਵਸੀਲੇ ਕਿਹੜੇ ਹਨ ?

ਉੱਤਰ :

ਮੇਰੇ ਪਰਸ਼ਾਰਥ ਤੋਂ ਬਲ ਦੇ ਵਸੀਲੇ ਮੇਰੇ ਸਾਥੀ ਸਨੇਹੀ ਹਨ । ਜਦੋਂ ਮੈਨੂੰ ਕੋਈ ਪਿਆਰ ਕਰਦਾ ਹੈ, ਮੈਨੂੰ ਕਿਸੇ ਖ਼ਿਦਮਤ ਦੇ ਲਾਇਕ ਸਮਝਦਾ ਹੈ, ਮੇਰੇ ਘਰ ਆਉਂਦਾ, ਮੈਨੂੰ ਆਪਣੇ ਘਰ ਬੁਲਾਉਂਦਾ ਹੈ, ਮੈਨੂੰ ਆਪਣੀ ਕੋਈ ਖੂਬੀ ਦਸਦਾ ਜਾਂ ਮੇਰੀ ਪ੍ਰਸੰਸਾ ਕਰਦਾ ਹੈ, ਤਾਂ ਮੇਰਾ ਬਲ ਇਕ ਦਮ ਵਧ ਜਾਂਦਾ ਹੈ। ਮੈਂ ਸਮਝਦਾ ਹਾਂ, ਜੇ ਮੈਨੂੰ ਕੋਈ ਪਿਆਰ ਨਾ ਕਰੇ, ਮੇਰੀ ਲੋੜ ਨਾ ਸਮਝੇ, ਤਾਂ ਬਲ ਉੱਕਾ ਮੁਕ ਜਾਏ, ਤੇ ਮੈਂ ਜਿਉਂਦਾ ਨਾ ਰਹਿ ਸਕਾਂ ।
ਚੰਗੀ ਖ਼ੁਰਾਕ ਤੇ ਚੰਗੇ ਰੁਝੇਵੇਂ ਤੋਂ ਸਿਵਾ ਮੇਰੇ ਬਲ ਦਾ ਸਭ ਤੋਂ ਵਡਾ ਵਸੀਲਾ ਪਿਆਰ ਤੇ ਪ੍ਰਸੰਸਾ ਹੈ । ਮੈਂ ਜਦੋਂ ਪਿਆਰ ਦੀ ਅਵਸਥਾ ਵਿਚ ਹੁੰਦਾ ਹਾਂ, ਮੇਰੇ ਵਿਚ ਬੜਾ ਬਲ ਹੁੰਦਾ ਹੈ, ਮੇਰੀ ਸਿਹਤ ਵੀ ਚੰਗੀ ਹੋ ਜਾਂਦੀ ਹੈ। ੲੇਸ ਲਈ ਜਦੋਂ ਮੈਂ ਬਲ ਵਿਚ ਘਾਟ ਮਹਿਸੂਸ ਕਰਦਾ ਹਾਂ, ਤਾਂ ਪਿਆਰ ਕਰਨ ਲਗ ਪੈਂਦਾ ਹਾਂ, ਪਿਆਰ ਲਈ ਮੈਨੂੰ ਸੁਹਣੇ ਬੁਤ ਢੂੰਡਣ ਦੀ ਲੋੜ ਨਹੀਂ ਹੁੰਦੀ, ਆਪਣੇ ਗੁਆਂਢੀ, ਆਪਣੇ ਕਿਸੇ ਮਿਤ੍, ਆਪਣੇ ਕਿਸੇ ਘਰ ਦੇ ਸਾਥੀ, ਏਥੋਂ ਤਕ ਕਿ ਕਿਸੇ ਪਾਲਤੂ ਜਾਨਵਰ ਨਾਲ ਹੀ ਮੈਂ ਪਿਆਰ ਵਧਾ ਲੈਂਦਾ ਹਾ - ਮੈਂ ਇਸ ਜਾਂਚ ਨੂੰ ਹੁ ਨਰ ਦੀ ਹੱਦ ਤਕ ਪਹੁੰਚਾ ਦਿਤਾ ਖ਼ਿਆਲ ਕਰਦਾ ਹਾਂ। ਜਦੋਂ ਚਾਹਾਂ ਮੈਂ ਇਸ਼ਕ ਵਰਗੀ ਹਾਲਤ ਵਿਚ ਆਪਣੇ ਆਪ ਨੂੰ ਪਾ ਸਕਦਾ ਹਾਂ ।
ਮੈਨੂੰ ਸਾਬਤ ਹੋ ਗਿਆ ਹੈ ਕਿ ਪੁਰਸ਼ਾਰਥ ਤੇ ਬਲ ਦੇ ਸੋਮੇ ਸਾਡੇ ਸਾਥੀ ਹਨ । ਮੈਨੂੰ ਜਦੋਂ ਬਲ ਦੀ ਲੋੜ ਪਵੇ ਮੈਂ ਕਿਸੇ ਆਸਮਾਨੀ ਤਾਕਤ ਵਲ ਨਹੀਂ ਤਕਦਾ, ਸਾਥੀਆਂ ਦੀ ਓਟ ਲੈਂਦਾ

੧੧੬