ਪੰਨਾ:Mere jharoche ton.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਸਮਾਂ ਜਾਣਾ ਜਾਂ ਇਹੋ ਜਿਹੇ ਕਿਸੇ ਸ਼ਾਨਦਾਰ ਅੰਤ ਤੋਂ ਮੁਰਾਦ ਹੋਵੇਗੀ ।
ਪਰ ਮੈਂ ਬੜਾ ਨਰਮ ਜਿਹਾ ਆਦਮੀ ਹਾਂ, ਘਟ ਤੋਂ ਘਟ ਮੇਰਾ ਅਪਣਾ ਖ਼ਿਆਲ ਇਹੀ ਹੈ । ਤੋੜ ਅੰਤ ਤਕ ਜੇ ਮੈਨੂੰ ਆਪਣੀ ਨੀਯਤ ਤੇ ਪੁਰਸ਼ਾਰਥ ਦੇ ਚੰਗਿਆਂ ਹੋਣ ਦੀ ਤਸੱਲੀ ਮਿਲੀ ਰਹਿ ਸਕੇ ਤਾਂ ਸ਼ੁਭ ਇਛਾ ਨਾਲ ਇਸ ਦੁਨੀਆਂ ਤੇ ਮੁਸਕਰਾ ਕੇ ਹਮੇਸ਼ਾਂ ਲਈ ਮੁਕ ਜਾਣ ਨਾਲੋਂ ਜੋ ਕੁਝ ਵਧੇਰੇ ਮੈਨੂੰ ਮਿਲੇਗਾ, ਉਹ ਮੇਰੀ ਖ਼ਾਹਿਸ਼ ਨਾਲੋਂ ਬਹੁਤਾ ਹੋਵੇਗਾ ।
ਇਸ ਤੋਂ ਚੰਗੇਰੀ ਮੰਜ਼ਿਲ ਮੇਰੀ ਰੀਝ ਵਿਚ ਕੋਈ ਨਹੀਂ !

ਸਵਾਲ ੬ : ਤੁਹਾਡੀ ਤਸੱਲੀ ਤੇ ਖ਼ੁਸ਼ੀ ਕਾਹਦੇ ਵਿਚ ਹੈ ?
  ਉੱਤਰ :

ਮੋਗੇ ਤਸੱਲੀ ਏਸ ਯਕੀਨ ਵਿਚ ਹੈ ਕਿ ਮੈਂ ਕਿਸੇ ਇਤਫ਼ਾਕੀਆਂ ਰਚਨਾ ਦਾ ਹਿੱਸਾ ਨਹੀਂ ਹਾਂ, ਜਿਥੇ ਕੋਈ ਭਾਗਾਂ ਦਾ ਵਡਿਆਇਆ ਤੇ ਕੋਈ ਹੋਣੀ ਦਾ ਰੁਲਾਇਆਂ ਹੈ। ਸਗੋਂ ਓਸ ਬ੍ਰਹਿਮੰਡ ਦਾ ਇਕ ਜ਼ਰੂਰੀ ਅੰਗ ਹੈ ਜਿਦੇੵ ਉਤੇ ਨਿਯਮ ਦੀ ਹਕੂਮਤ ਹੈ ਜਿਹੜਾ ਇਕ ਅਨਿੱਖੜਵੀਂ ਏਕਤਾ ਹੈ, ਇਕ ਲੜੀ ਹੈ, ਜਿਦੇੵ ਵਿਚ ਸਭੋ ਸ਼ੈਆਂ ਅਖੁਲੵ ਪੑੋਤੀਆਂ ਹਨ । ਏਸ ਲੜੀ ਚੋਂ ਨਾ ਮੈਨੂੰ ਕੋਈ ਸ਼ੈਤਾਨ ਕੱਢਕੇ ਕਿਸੇ ਨਰਕ ਵਿਚ ਘਤਵਾ ਸਕਦਾ ਹੈ , ਨਾ ਮੇਰਾ ਕੋਈ ਆਪਣਾ ਕੁਕਰਮ ਮੈਨੂੰ ਨਿਖੜਵਾ ਸਕਦਾ ਹੈ। ਮੈਨੂੰ ਤਸੱਲੀ ਹੈ ਕਿ ਏਸ ਲੜੀ, ਦੀ ਰੂਹ ਵਿਚ ਨਾ ਕੀਨਾ ਹੈ, ਨਾ ਬਦਲੇ ਦੀ ਮੰਗ ਹੈ, ਨਾ ਖ਼ੁਸ਼ਾਮਦ ਦੀ ਲੋਚਨਾ ਹੈ ।
ਕਿਸੇ ਦੋਜ਼ਖ਼, ਕਿਸੇ ਆਵਾਗਵਨ, ਕਿ ਮੈ ਚੁਰਾਸੀ ਦੀ ਭਟਕਣਾ ਦਾ ਮੈਨੂੰ ਗੰਮ ਨਹੀਂ, ਕਿਸੇ ਮੌਤ ਦਾ ਸਹਿਮ ਹੀ, ਕਿਸੇ ਮੰਗ ਦੀ

੧੧੮