ਪੰਨਾ:Mere jharoche ton.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਪ੍ਰਾਰਥਨਾ ਮੇਰੇ ਅੰਦਰੋਂ ਨਹੀਂ ਉਠਦੀ - ਸਿਰਫ਼ ਰੌਸ਼ਨੀ ਦੀ ਲੋਚਨਾ ਹੈ, ਵੇਖਣ ਦੀ ਤਾਂਘ ਹੈ, ਜਾਨਣ ਦੀ ਲਾਲਸਾ ਹੈ ।
ਮਨਖ-ਲੜੀ ਦੀ ਅਤੁਟਤਾ ਵਿਚ ਯਕੀਨ ਮੇਰੀ ਤਸੱਲੀ ਹੈ, ਤੇ ਇਹਦੇ ਆਸਰੇ ਦੱਬ ਦੱਬ ਝੂਟੇ ਲੈਣ ਵਿਚ ਮੇਰੀ ਖ਼ੁਸ਼ੀ ਹੈ, ਹੰਭਲੇ ਮਾਰ ਮਾਰ ਕੇ ਹੱਦਾਂ ਛੁਹਣ ਵਿਚ, ਗੁਆਂਢੀ ਮਣਕਿਆਂ ਦੀ ਜਾਣ ਪਛਾਣ ਕਰਕੇ ਉਹਨਾਂ ਨੂੰ ਪਿਆਰਨ ਵਿਚ, ਆਪਣੀ ਕਹਿਕੇ ਉਹਨਾਂ ਦੀ ਸੁਣਨ ਵਿਚ, ਸਾਰੇ ਮਣਕਿਆਂ ਨੂੰ ਅਪਣਾ ਲੈਣ ਵਿਚ ਮੇਰੀ ਖ਼ੂਸ਼ੀ ਹੈ ।
ਹੋਰ ਮੇਰੀ ਖ਼ੁਸ਼ੀ ਸਾਦੇ ਸਛ ਮਕਾਨ ਵਿਚ ਫੁਲ ਬੂਟੇ ਉਗਾ ਕੇ, ਸੁਹਣੀ ਤਰ੍ਹਾ ਰਹਿਣ ਵਿਚ ਹੈ, ਬਚਿਆਂ ਨਾਲ ਹੱਸਣ ਵਿਚ ਹੈ, ਸਿਆਣੇ ਬਢਿਆਂ ਕੋਲੋਂ ਜੀਵਨ-ਪੰਧ ਦੀਆਂ ਘਟਨਾਂ ਸੁਣਨ ਵਿਚ ਹੈ, ਗਭਰੂਆਂ ਮੁਟਿਆਰਾਂ ਨਾਲ ਖੇਡਣ ਵਿਚ ਹੈ, ਪਾਰ ਹੋਏ ਰਾਹੀਆਂ ਦੇ ਖ਼ਿਆਲ ਪੜੵਨ ਵਿਚ ਹੈ । ਕਿਤਾਬਾਂ ਵਾਲੀ ਅਲਮਾਰੀ ਨੂੰ ਵੇਖਿਆਂ ਮੇਰੀ ਭੁਖ ਲਹਿੰਦੀ ਹੈ, ਸੁਹਣੀ ਪੁਸਤਕ ਨੂੰ ਵਿੰਹਦਿਆਂ ਮੇਰਾ ਕਾਲਜਾ ਧੜਕ ਉਠਦਾ ਹੈ ।
ਹੋਰ ਮੇਰੀ ਖ਼ੁਸ਼ੀ ਆਪਣੀ ਆਤਮਾ ਦੇ ਨਕਸ਼ੇ ਖਿਚਣ ਵਿਚ ਹੈ, ਖਿਚ ਕੇ ਕਿਸੇ ਨੂੰ ਵਿਖਾਣ ਵਿਚ ਹੈ, ਪੜੵਕੇ ਸੁਣਾਨ ਵਿਚ ਹੈ, ਕਿਸੇ ਸਲਾਂਹਦੀ ਅੱਖ ਵਿਚ ਤੱਕਣ ਵਿਚ ਹੈ, ਕੋਈ ਨਿੱਘਾ ਹੱਥ ਘੁਟਣ ਵਿਚ ਹੈ।
ਹੋਰ ਮੋਰੀ ਖ਼ਸ਼ੀ ਖ਼ੁਦ ਮੁਖ਼ਤਾਰੀ ਵਿਚ, ਆਪਣੀ ਨੀਂਦੇ ਸੌਣ ਆਪਣੀ ਨੀਂਦੇ ਜਾਗਣ ਵਿਚ ਹੈ, ਤੇ ਆਪਣੀ ਜ਼ਿੰਦਗੀ ਆਪ ਜੀਊਣ

੧੧੯