ਪੰਨਾ:Mere jharoche ton.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

     
  ਸਵਾਲ ੭. ਤੁਹਾਡਾ ਵਡਮੁਲਾ ਖ਼ਜ਼ਾਨਾ ਕਿਥੇ ਹੈ ?

   ਉੱਤਰ :
ਜਦੋਂ ਦੀ ਮੇਰੇ ਅੰਦਰ ਪਰਖ ਜਾਗੀ ਹੈ, ਚੀਜ਼ਾਂ ਤੋਂ ਕਈ ਵਡਮੁਲੀਆਂ ਜਾਪੀਆਂ ਹਨ : ਫੁੱਲਾਂ ਦੇ ਸੀਨੇ,ਪੰਛੀਆਂ ਦੇ ਨਗਮੇ, ਅਸਮਾਨ ਨਾਲ ਗੱਲਾਂ ਕਰਦੇ ਪਰਬਤ ਉਤੇ ਖਲੋ ਕੇ ਚੜ੍ਹਦੇ ਸੂਰਜ ਦੇ ਦਰਸ਼ਨ, ਜਹਾਜ਼ ਵਿਚ ਸਾਗਰ ਵਿਚਾਲਿਓਂ ਪੂਰਨ ਚੰਨ ਦਾ ਮਲਕੜੋ ਉਠਣਾ, ਚੰਨ ਦੀ ਚਾਨਣੀ ਹੇਠਾਂ ਠੁਮਕ ਠੁਮਕ ਵਗਦੀ ਨਦੀ ਦੀ ਹਿੱਕ ਉਤੇ ਤਰਦੀ ਬੇੜੀ ਵਿਚ ਗਾਉਣਾ,ਮਹਾਂ ਕਵੀਆਂ ਦੀਆਂ ਰਚਨਾਂ, ਹੁਨਰਮੰਦਾਂ ਦੇ ਚਿਤੁ, ਵਾਸ਼ਿੰਗਟਨ ਦੀ ਲਾਇਬੇਰੀ,ਲੰਡਨ ਦਾ ਆਜਾਇਬਘਰ,ਵਡੇ ਜਾਪਦੇ ਕੰਮਾਂ ਨੂੰ ਨੇਪਰੇ ਚਾੜਨ ਦਾ ਹਲੂਣਾ,ਦੁਨੀਆਂ ਦੀ ਯਾਤੂ - ਪਰ ਜਿਹੜੇ ਖ਼ਜ਼ਾਨੇ ਦੀ ਝਾਤ ਮਨੁਖ-ਹਿਰਦੇ ਚੋਂ ਮੈਨੂੰ ਪਈ ਉਹਦੀ ਬਰਾਬਰੀ ਕੋਈ ਨਹੀਂ।
ਮੇਰਾ ਵਡਮੁੱਲਾ ਧਨ ਸਚਾਈ ਹੈ,ਤੇ ਉਹਦਾ ਖ਼ਜ਼ਾਨਾ ਮਨੁਖ ਹਿਰਦਾ ਹੈ,ਸਭ ਕੰਮ, ਕਿਤਾਬਾਂ ਤੇ ਕ੍ਰਿਸ਼ਮੇ ਮੈਨੂੰ ਮਨੁਖ ਦੇ ਹਿਰਦੇ-ਦਰਾਂ ਉਤੇ ਲਿਜਾਂਦੇ ਹਨ। ਏਹੀ ਮੈਨੂੰ ਰੱਬੀ ਸ਼ਕਤੀ ਦਾ ਕੇਂਦਰ ਦਸਿਆ ਹੈ । ਜਿਵੇਂ ਸਰੀਰ ਦੇ ਹਰ ਅੰਗ ਵਿਚ ਜਾਨ ਹੈ,ਹਰ ਸਿਰ ਏਸ ਜਾਨ ਦਾ ਕੇਂਦਰ ਹੈ, ਓਸੇ ਤਰ੍ਹਾਂ ਮਨੁਖ ਹਿਰਦਾ ਮੈਨੂੰ ਸਾਰੇ ਬ੍ਰਹਿਮੰਡ ਦੀ ਜੋਡਨਾ ਦਾ ਕੇਂਦਰ ਜਾਪਦਾ ਹੈ ।ਇਹਦੇ ਵਿਚ ਤੱਕ ਤੱਕ ਕੇ ਮੈਨੂੰ ਅਨੋਖੀ ਤਸੱਲੀ ਪ੍ਰਾਪਤ ਹੁੰਦੀ ਹੈ । ਜਿਉਂ ਜਿਉਂ ਧਿਆਨ ਨਾਲ ਵੇਖਦਾ ਹਾਂ,ਤਨ ਮਨ ਸਤਿਕਾਰ ਨਾਲ ਭਰਦੇ ਜਾਂਦੇ ਹਨ। ਏਸ ਕਰਕੇ ਮੈਨੂੰ ਅੱਡ ਅੱਡ ਨਾਵਾਂ ਦੀ ਪਰਖ ਨਹੀਂ ਰਹੀ ਜਾਪਦੀ,ਏਸੇ ਕਰਕੇ ਮੋਮਨ ਤੇ ਕਾਫ਼ਰ,ਗੁਰਮੁਖ ਤੇ ਮਨਮੁਖ ਹਿੰਦੂ ਤੋਂ ਮੁਸਲਿਮ ਦੀਆਂ ਲਕੀਰਾਂ ਦਿਸਣੋ ਹਟ ਗਈਆਂ ਹਨ। ਲੋਕੀ ਹਰਾਨ ਹਨ ਮੇਰੀ ਮੂਰਖਤਾਈ ਉਤੇ ਮੇਰੇ ਅਧਰਮ ਉਤੇ, ਪਰ ਮੈ

१२०