ਸਮੱਗਰੀ 'ਤੇ ਜਾਓ

ਪੰਨਾ:Mere jharoche ton.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਨੋਖੇ ਪਤੀ ਦੀ ਅਨੌਖੀ ਪਤਨੀ



ਕਸਤੂਰ ਬਾਈ,ਹਿੰਦੁਸਤਾਨ ਦੀ ਅਤਿ ਕੋਮਲ-ਰਿਦੇ ਇਸਤੀ, ਗਾਂਧੀ ਜੀ ਦੀ ਕੈਦ ਸਾਬਣ,ਪੂਨੇ ਵਿਚ ਆਗ਼ਾਖ਼ਾਨ ਦੇ ਜਿਹਲ-ਮਹਿਲ ਅੰਦਰ,੨੨ ਫ਼ਰਵਰੀ ੧੯੪੫ ਨੂੰ ਸੰਪੂਰਨ ਹੋ ਗਈ । ਦੁਨੀਆਂ ਇਸ ਇਸਤ੍ਰੀ ਨੂੰ ਮਹਾਤਮਾਂ ਗਾਂਧੀ ਦੀ ਪਤਨੀ ਕਰ ਕੇ ਹੀ ਜਾਣਦੀ ਹੈ । ਨਾ ਵਡੇ ਕਾਰਨਾਮੇ ਤੇ ਨਾ ਵਡੀਆਂ ਲਿਆਕਤਾਂ ਦਾ ਕਸਤੂਰ ਬਾਈ ਨਾਲ ਜੋੜ ਕੀਤਾ ਜਾਂਦਾ ਹੈ । ਗਾਂਧੀ ਜੀ ਦੀਆਂ ਕੁਰਬਾਨੀਆਂ ਹਰ ਇਕ ਦੀ ਜ਼ਬਾਨ ਤੇ ਹਨ। ਕਸਤੂਰ ਬਾਈ ਨੂੰ ਆਮ ਲੋਕ ਵਡੋ ਬ੍ਰਿਛ ਦਾ ਸੁਖਾਵਾਂ ਜਿਹਾ ਸਾਇਆ ਹੀ ਸਮਝ ਕੇ ਯਾਦ ਕਰਦੇ ਤੇ ਸਤਕਾਰ ਕਰਦੇ ਰਹੇ ਹਨ । ਪਰ ਉਹਨਾਂ ਦੀ ਰਵਾਨਗੀ ਵੇਲੇ, ਜਦੋਂ ਸਾਇਆ ਉਠ ਜਾਣ ਨਾਲ ਮੈਨੂੰ ਉਹ ਵਡਾ ਬ੍ਰਿਛ ਸੁੰਞਾ ਜਾਪਿਆ, ਮੈਂ ਇਸ ਬਿਛ ਦੀ ਜੀਵਨ ਕਹਾਣੀ ਮੁੜ ਪੜੀ!--ਬਿਲਕੁਲ ਗਲਤ ਲੱਗਾ ਕਿ ਉਹ ਸਿਰਫ਼ ਸਾਇਆ ਹੀ ਸੀ ਨਹੀਂ, ਇਸ ਬਿਛ ਦਾ ਉਹ ਭਾਗ ਸੀ,ਚੰਗਾ ਚੋਖਾ ਭਾਗ ਸੀ,ਸ਼ਾਇਦ ਚੰਗੇਰਾ ਭਾਗ ਸੀ,ਕਿਉਂਕਿ ਬਿਛ ਦੀ ਬਣਤਰ ਤੇ ਜਿਹੜਾ ਅਸਰ ਇਸ ਦਾ ਸੀ,ਉਹ ਹਰ ਕੋਈ ਨਹੀਂ ਜਾਣ ਸਕਦਾ ।


੧੨੨