ਪੰਨਾ:Mere jharoche ton.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਦਾ ਸਦਕਾ ਹੀ ਲੋਕ ਉਹਦੇ ਹੋਠਾਂ ਆ ਕੇ ਬਹਿੰਦੇ ਹਨ ।
ਕਸਤੂਰ ਬਾਈ ਨੂੰ ਸਸ ਨੇ ਕੁਝ ਜ਼ੇਵਰ ਦਿਤੇ,ਕਝ ਮਾਂ ਨੇ ਦਿਤੇ ,ਸ਼ਾਇਦ ਕੋਈ ਇਕ ਵਡੇ ਪਤੀ ਨੇ ਵੀ ਦੇ ਦਿੱਤਾ ਹੋਵੇ,ਪਰ ਸਾਰੇ ਖੋਹ ਲਏ ਗਏ,ਮਰਜ਼ੀ ਨਾਲ ਨਹੀਂ,ਪਤੀ ਪਤਨੀ ਦੇ ਸਾਝੇ ਆਦਰਸ਼ ਲਈ ਨਹੀਂ - ਸਿਰਫ਼ ਪਤੀ ਦੇ ਆਪਣੇ ਸੁਪਨੇ ਲਈ। ਤੇ ਇਹ ਗਲ ਵੀ ਗਾਂਧੀ ਜੀ ਦੀਆਂ ਕੁਰਬਾਨੀਆਂ ਦੀ ਲਿਸਟ ਵਿਚ ਦਰਜ ਹੋ ਗਈ ।ਕਿਸੇ ਨੇ ਕਸਤੂਰ ਬਾਈ ਨੂੰ ਗਲ ਦਾ ਹਾਰ ਇਕ ਸੁਗ਼ਾਤ ਦਿਤੀ,- ਉਹ ਸੁਗ਼ਾਤ ਕਾਹਦੀ ਜੇ ਆਪਣੀ ਚੀਜ਼ ਨਾ ਬਣੇ,- ਪਰ ਉਹ ਵੀ ਲੈ ਲਈ ਗਈ,ਤੇ ਆਂਈਂ ਤਕ ਨਹੀਂ ਪੂੰਝੈ।
  ਦੁਨੀਆਂ ਸਾਰੀ ਦੇ ਬੱਚਿਆਂ ਦਾ ਗਾਂਧੀ ਜੀ ਨੂੰ ਖ਼ਿਆਲ ਹੈ, ਪਰ ਕਸਤੂਰ ਬਾਣੀ ਦੇ ਬੱਚਿਆਂ ਦਾ ਸਿਰਫ਼ ਇਸ ਲਈ ਧਿਆਨ ਨਹੀਂ ਕਿ ਉਹ ਆਪਣੇ ਹਨ,ਤੇ ਕੋਈ ਮਹਾਤਮਾ ਜੀ ਨੂੰ ਖ਼ੁਦਗ਼ਰਜ਼ੀ ਦਾ ਇਲਜ਼ਾਮ ਨਾ ਲਾ ਦੇਵੇ। ਉਹ ਮਹਾਤਮਾ ਕਾਹਦਾ ਜਿਹੜਾ ਆਪਣੇ ਬੱਚਿਆਂ ਜੋਗਾ ਧਿਆਨ ਪਬਲਿਕ ਕੋਲੋਂ ਲੁਕਾ ਕੇ ਰੱਖ ਲਵੋ !
ਲੰਡਨ ਦੇ ਠੰਢੇ ਮੌਸਮ ਵਿਚ ਕਸਤੂਰ ਬਾਈ ਨੰਗੀ ਪੈਰੀਂ ਘਰ ਵਿਚ ਆਪਣੇ ਪਤੀ ਦੇ ਖ਼ੁਰਾਕ-ਵਲੇਲ ਪੂਰੇ ਕਰਦੀ ਹੈ।
ਇਸ ਵਡੀ ਆਤਮਾ ਵਾਲੀ ਇਸਤ੍ਰੀ ਦੀ ਜੀਵਨ ਕਹਾਣੀ ਮੈਨੂੰ ਹਰੀਸ਼ ਚੰਦਰ ਦੀ ਰਾਣੀ ਤਾਰਾ ਦਾ ਚੇਤਾ ਕਰਾਂਦੀ ਹੈ । ਸਿਰਫ਼ ਲਫ਼ਜ਼ਾਂ ਦੀ ਸਚਾਈ ਕਾਇਮ ਰਖਣ ਲਈ, ਪਤੀ ਪੁਤਰ ਦੇ ਹੱਕ ਖੋਹੇ ਜਾਂਦੇ ਹਨ, ਚੰਡਾਲ ਕੋਲ ਤਾਰਾ ਨੂੰ ਵੇਖਿਆ ਜਾਂਦਾ ਹੈ,ਭਾਰਾਂ ਦੇ ਪੁਤਰ ਦੀ ਲਾਸ਼ ਸਾੜਨੋਂ ਇਨਕਾਰ ਕੀਤਾ ਜਾਂਦਾ ਹੈ,ਕਿਉਂਕਿ ਉਹ ਦੇ ਮਰਘਟ ਦਾ ਲਾਗ ਤਾਰਨ ਲਈ ਉਹਦੇ ਕਲਇਕ ਪੈਸਾ ਨਹੀਂ ਉਹਨੂੰ ਨਿਰਦੋਸ਼ ਜਾਣਦਿਆਂ ਹੋਇਆਂ ਵੀ ਉਹਨੂੰ ਕਤਲ ਕਰਨ ਲਈ ਹਰੀਸ਼ ਚੰਦਰ ਤਲਵਾਰ ਚੁਕਦਾ ਹੈ। ।
ਜੈ ਰਾਜੇ ਹਰੀਸ਼ ਚੰਦਰ ਦੀ ਬੁਲਾਈ ਜਾਂਦੀ ਹੈ ।

੧੨੪