ਪੰਨਾ:Mere jharoche ton.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਰਟਿਸਟ ਤੇ ਸਾਇੰਟਿਸਟ'

ਮਨੁਖੀ ਦੁਨੀਆਂ ਦੇ ਦੋ ਵੱਡੇ ਉਸਰੀਏ - ਆਰਟਿਸਟ ਤੇ ਸ਼ਾਇੰਟਿਸਟ ਆਰਟਿਸ। ਜਿਹੜਾ ਮਾਦੇ, ਗਿਆਨ ਤੇ ਜਜ਼ਬਿਆਂ ਨੂੰ ਜੋੜ ਮੇਲ ਕੇ ਮਨੁਖ ਦੇ ਰਹਿਣ ਲਈ ਨਵੀਂ ਸੁਹਣੀ ਦੁਨੀਆਂ ਬਣਾਂਦਾ ਰਹੇ । ਸਾਇੰਟਿਸਟ, ਜਿਹੜਾ ਮਾਦੇ ਨੂੰ ਟੈਸਟ ਟਿਊਬਾਂ ਵਿਚ ਪਾ ਕੇ, ਭਟੀਆਂ ਵਿਚ ਤਾ ਕੇ, ਖੁਰਦਬੀਨ ਹੇਠਾਂ ਰਖ ਕੇ ਉਹਦੀ ਸਾਰੀ ਪ੍ਰਕਿਰਤੀ ਦੇ ਭੰਡ ਢੂੰਡਦਾ ਰਹੇ, ਤਾਂ ਕਿ ਇਹ ਮਾਦਾ ਆਰਵਿਸਵ ਦੀ ਉਸ ਰੀ ਵਿਚ ਸੋਹਣੀ ਤਰਾ ਲਗ ਸਕੇ । ਆਰਟਿਸਟ ਜ਼ਿੰਦਗੀ ਦਾ ਐਂਜੀਨੀਅਰ ਤੇ ਆਰਟੀਟੈਕਟ ਹੈ, ਸਾਇੰਟਿਸਟ ਸੁਚੱਜਾ ਤੇ ਸਿਆਣਾ ਕਾਰੀਗਰ ਹੈ, ਜਿਨੂੰ ਮਿੱਟੀ, ਲਕੜੀ ਲੋਹੇ ਦੀ ਹਰ ਚੀਜ਼ ਦਾ ਪੂਰਾ ਪੂਰਾ ਗਿਆਨ ਹੈ ।
ਮਨੁਖ ਦੀ ਜ਼ਿੰਦਗੀ ਇਕ ਜਦੋਜਹਿਦ ਹੈ ਸਰੀਰ ਦਿਮਾਗੀ ਤੇ ਜਜ਼ਬਾਤੀ ਬੰਧਨਾਂ ਦੇ ਖ਼ਿਲਾਫ਼ । ਸਾਇੰਟਿਸਟ ਇਹਨਾਂ ਬੰਧਨਾਂ ਦੀ ਖਾਸੀਅਤ ਤੋਂ ਜਾਣੂ ਹੁੰਦਾ ਹੈ; ਤੋੜਨ ਭਨਣ ਘੜਨ ਦੇ ਭੇਤਾਂ ਨੂੰ ਸਮਝਦਾ ਹੈ ਤੇ ਇਹ ਸਾਰਾ ਗਿਆਨ ਆਰਟਿਸਟ ਦੇ ਹਵਾਲੇ ਕਰਦਾ ਹੈ । ਬੰਧਨਾਂ ਨੂੰ ਤੋੜ ਕੇ ਕਿਹੋ ਜਿਹਾ ਸਰੀਰ ਕਿਹੋ ਜਿਹਾ ਦਿਮਾਗ ਤੇ ਕਿਹੋ ਜਿਹੇ ਜਜ਼ਬੇ ਮਨੁਖ ਦੀ ਬੇਬਸੀ ਨੂੰ ਉਸਾਰੂ

੧੨੬