ਪੰਨਾ:Mere jharoche ton.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

</poem}}

                                        ਪ੍ਰੇਮ ਪ੍ਰਭੂ ਹੈ 

ਇਹ ਅਖਾਣ ਬੜੀ ਵਾਰੀ ਵਰਤਿਆ ਜਾਂਦਾ ਹੈ : ਪ੍ਰੇਮ ਪ੍ਰਭੁ ਤੇ ਪ੍ਰਭੁ ਪੇਖ ਹੈ । ਪਰ ਜਿਹੜੇ ਅਖਾਣ ਹਰ ਮੂੰਹ ਤੇ ਚੜ੍ਹ ਜਾਂਦੇ ਹਨ, ਕਈ ਵਾਰੀ ਉਹਨਾਂ ਦੇ ਭਾਵ ਅਲੋਪ ਹੋ ਜਾਂਦੇ ਹਨ। ਪ੍ਰਭੂ ਪੇ੍ਮ ਹੈ : ਪਰ ਕਿਸਤਰਾਂ ਹੈ, ਇਹ ਸਵਾਲ ਕਿਸੇ ਕਿਸੇ ਦਿਲ ਵਿਚ ਉਠਦਾ ਹੈ । ਅਸੀਂ ਵੇਖਦੇ ਹਾਂ, ਕਈ ਆਦਮੀ ਆਪਣੀਆਂ ਸਜਣੀਆਂ ਨੂੰ ਏਨਾਂ ਪੇ੍ਮ ਕਰਦੇ ਹਨ, ਕਿ ਜੇ ਕੋਈ ਉਹਨਾਂ ਦੇ ਵਿਚਕਾਰ ਆ ਖੜੋਵੇ ਤਾਂ ਉਹ ਉਸ ਨੂੰ ਕਤਲ ਕਰ ਦੇਂਦੇ ਹਨ । ਕਈ ਪ੍ਰੇਮ ਦੀ ਈਰਖਾ ਦੇ ਵੱਸ ਹੋ ਕੇ ਸਜਣੀਆਂ ਨੂੰ ਵੀ ਮੌਤ ਦੇ ਘਾਟ ਉਤਾਰ ਦੇਦੇ ਹਨ । ਕਈ ਨਾ ਮਾਰਨ ਵਾਲੇ ਆਪਣੇ ਪ੍ਰੇਮ ਵਿਚ ਇਹੋ ਜਿਹੇ ਗਲਤਾਨ ਹੁੰਦੇ ਹਨ, ਕਿ ਆਲੇ ਦੁਆਲੇ ਨੂੰ ਭੁਲ ਜਾਂਦੇ ਹਨ : ਨਾ ਗੁਆਂਢੀਆਂ ਦਾ ਕੋਈ ਧਿਆਨ, ਨਾ ਪੂਵਾਰ ਦਾ ਕੋਈ ਖ਼ਿਆਲ -- ਕਈ ਵਾਰੀ ਆਪਣਾ ਖ਼ਿਆਲ ਵੀ ਉਹਨਾਂ ਨੂੰ ਨਹੀਂ ਹੁੰਦਾ । ਤੇ ਲੋਕ ਉਹਨਾਂ ਨੂੰ ਬੜੇ ਕਾਮਲ ਪੇਮੀ ਆਖਦੇ ਹਨ, ਜੀਕਰ ਮਜਨੂੰ ਨੂੰ । ਪ੍ਰੇਮ ਦੇ ਗੀਤ ਅਸੀਂ ਰੋਜ਼ ਰੇਡੀਓ ਉਤੇ ਸੁਣਦੇ ਹਾਂ । ਫਿਲਮਾਂ ਬੀਏਟਰਾਂ ਵਿਚ ਪ੍ਰੇਮ ਦੀ ਚਰਚਾ ਹੈ । ਕੋਈ ਰੀਕਾਰਡ ਵਾਜੇ ਉਤੇ ਧਰੋ ਪ੍ਰੇਮ ਦੀ ਅਵਾਜ਼ ਹੀ ਆਉਂਦੀ ਹੈ । ਵਿਆਹ ਕੁੜਮਾਈ ਹੋਵੇ, ਕੋਈ

੧੩੧