ਪੰਨਾ:Mere jharoche ton.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

</poem>}} ਜਲਸਾ ਹੋਵੇ, ਪ੍ਰੇਮ ਦਾ ਰਾਗ ਹੀ ਮੰਨਿਆ ਤੇ ਸੁਣਿਆਂ ਜਾਂਦਾ ਹੈ । . ਲੈਲਾ ਮਜਨੂੰ ਦਾ ਪ੍ਰੇਮ, ਸ਼ੀਰੀ ਫੁਰਹਾਦ ਦਾ ਪ੍ਰੇਮ, ਹੀਰ ਰਾਂਝੇ ਦਾ ਪ੍ਰੇਮ - ਇਹ ਸਾਰੀਆਂ ਪ੍ਰੇਮ ਕਹਾਣੀਆਂ ਅਸੀਂ ਪੜੀਆਂ ਹਨ -ਪਰ ਪ੍ਰਭੂ ਦੀ ਪਛਾਣ ਇਹਨਾਂ ਵਿਚੋਂ ਸਾਨੂੰ ਨਹੀਂ ਹੋਈ । ਸਾਧਾਰਨ ਜ਼ਿੰਦਗੀ ਦੀਆਂ ਈਰਖਾਆਂ, ਅਰਮਾਨ, ਦੁਸ਼ਮਨੀਆਂ, ਹਸਰਤਾਂ ਇਹਨਾਂ ਪ੍ਰਸਿੱਧ ਪ੍ਰੇਮ ਕਹਾਣੀਆਂ ਦੀਆਂ ਵਾਰਤਾਆਂ ਹਨ । ਸਾਨੂੰ ਕਿਉਂ ਇਹਨਾ ਵਿਚੋਂ ਪ੍ਰਭੂ ਦੀ ਕੋਈ ਝਲਕ ਨਹੀਂ ਪੈਂਦੀ ? ਇਹਨਾਂ ਨੂੰ ਪੜ ਕੇ ਸਾਡੀਆਂ ਅੱਖਾਂ ਵਿਚ ਅਥਰੂ ਆਉਂਦੇ, ਸਾਡੀਆਂ ਹਿੱਕਾਂ ਵੀ ਕਈ ਥਾਂਈ ਧੜਕਦੀਆਂ ਹਨ, ਉਮੰਗਾਂ ਵੀ ਹਲੂਣੇ ਲੈਂਦੀਆਂ ਹਨ – ਪਰ ਜਿਸ ਸਥਿਰਤਾ ਤੇ ਖੇੜੇ ਨੂੰ ਪ੍ਰਭੂ ਦੀਆਂ ਸਿਫ਼ਤਾਂ ਸਮਝਿਆ ਜਾਂਦਾ ਹੈ, ਉਹ ਸਾਡੇ ਵਿਚ ਨਹੀਂ ਆਉਂਦਾ । ਸਗੋਂ ਕਈ ਜਵਾਨ ਦਿਲ ਵਧੇਰੇ ਬੇਕਰਾਰ ਜਿਹੇ ਹੋ ਜਾਂਦੇ ਹਨ । ਏਸੇ ਕਰਕੇ ਸਿਆਣੇ ਲੋਕ ਨੌਜਵਾਨ ਨੂੰ ਇਹਨਾਂ ਕਿੱਸਿਆਂ ਦੇ ਪੜੵਣ ਤੋਂ ਮੋੜਦੇ ਹਨ। ਜੇ ਪ੍ਰੇਮ ਪ੍ਰਭੁ ਹੈ, ਤਾਂ ਪ੍ਰੇਮ ਨੂੰ ਇਸ ਤਰਾਂ ਸ਼ਕ ਦੀਆਂ ਨਜ਼ਰਾਂ ਨਾਲ ਦੇਖਿਆ ਕਿ ਉ ਜਾਂਦਾ ਹੈ ? ਇਸ ਪਾਸੋਂ ਇਹ ਪਰਦਾ ਕਿਉਂ, ਇਹ ਸ਼ਰਮ ਕਿਸ ਲਈ ? ਪ੍ਰੇਮ ਕਹਾਣੀ ਨੂੰ ਪ੍ਰਭੂ-ਕਹਾਣੀ ਸਮਝ ਕੇ ਪੂਜਿਆ ਕਿਓਂ ਨਹੀਂ ਜਾਂਦਾ ? ਇਹ ਸਵਾਲ ਕਈ ਵਾਰੀ ਪ੍ਰੇਮੀਆਂ ਦੇ ਦਿਲਾਂ ਵਿਚ ਉਠਦੇ ਹਨ, ਪਰ ਉਹਨਾਂ ਨੂੰ ਇਸਦਾ ਉਤਰ ਜਾਂ ਤੇ ਮਿਲਦਾ ਨਹੀਂ, ਤੇ ਜਾਂ ਉਹ ਇਸ ਦਾ ਠੀਕ ਉਤਰ ਸੁਣ ਕੇ ਮੰਨਣਾ ਉਹ ਨਹੀਂ ਚਾਹੁੰਦੇ । ਅਸਲੀਅਤ ਇਹ ਹੈ ਕਿ ਇਹਨਾਂ ਕਹਾਣੀਆਂ ਵਿਚ ਕਥਨ ਕੀਤਾ ਪ੍ਰੇਮ ਉਹ ਨਹੀਂ, ਜਿਸ ਨੂੰ ਪ੍ਰਭੂ ਨਾਲ ਤੁਲਨਾ ਦਿਤੀ ਜਾਂ ਸਕਦੀ ਹੈ । ਏਸ ਪ੍ਰੇਮ ਤੇ ਪ੍ਰਭੂ-ਪ੍ਰੇਮ ਵਿਚ ਏਨਾ ਫ਼ਰਕ ਹੈ ਜਿੰਨਾਂ ਮਿੱਟੀ ਤੇ ਮਿੱਟੀ ਵਿਚੋਂ ਉਗ ਖੜੋਤੇ ਗੁਲਾਬ ਦੇ ਫੁੱਲ ਵਿਚ ਹੈ। ਇਹ ਫੁੱਲ ਮੱਟੀ ਵਿਚੋਂ ਹੀ ਇਕੱਠਾ ਕੀਤਾ ਗਿਆ ਹੈ । ਇਸਦੀਆਂ ਸਾਰੀਆਂ

੧੨.