ਪੰਨਾ:Mere jharoche ton.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

</poem>}} ਜਜ਼ਾ ਮਿੱਟੀ ਵਿਚ ਮੌਜੂਦ ਹੁੰਦੀਆਂ ਹਨ, ਪਚ ਉਥੇ ਖਿਲਰਿਆਂ ਉਹ ਨਾ ਫੁਲ ਦੀ ਸੁਗੰਧੀ ਦੇ ਸਕਦੀਆਂ ਤੇ ਨਾ ਫੁਲ ਦੀ ਰੂਪ ਦਰਸਾ ਸਕਦੀਆਂ ਹਨ, ਮਿੱਟੀ ਵਿਚ ਸਭ ਕੁਝ ਹੈ, ਪਰ ਕੋਈ ਅਨੋਖੀ ਸ਼ਕਤੀ ਇਹਨਾਂ ਜੁਜ਼ਾ ਨੂੰ ਫਲ ਦੀ ਏਕਤਾ ਦੇਂਦੀ ਹੈ ।

   ਖਾਦ ਦੀ ਮਿੱਟੀ ਤੇ ਖਿੜੇ  ਫੁਲ ਵਿਚ ਓਹੀ ਫ਼ਰਕ ਹੈ ਜੋ ਕਾਮ ਤੇ ਪ੍ਰੇਮ ਵਿਚ । ਕਾਮ ਉਹ ਪ੍ਰਗਟ ਸ਼ਕਤੀ ਹੈ ਜਿਹੜੀ ਰਬੀ ਏਕਤਾ ਨੂੰ ਅਨੇਕਤਾ ਵਿਚ ਤਕਸੀਮ ਕਰਦੀ ਹੈ। ਏਕ ਤੋਂ ਅਨੇਕ ਦਾ ਪਸਾਰਾ ਕਿਸੇ ਸ਼ਕਤੀ ਦੁਆਰਾ ਕੀਤਾ ਗਿਆ ਹੈ । ਇਹ ਸੱਚ ਮੁੱਚ ਬੜੀ ਤਾਕਤ ਹੈ । ਧਰਤੀ ਦੇ ਕੋਨੇ ਕੋਨੇ ਤੋਂ ਇਸ ਦੀ ਲੀਲਾ ਹੈ । 
   ਪਰ ਪ੍ਰੇਮ ਉਹ ਗੁਝੀ ਅੰਤ੍ ਧੂ ਹੈ, ਜਿਹੜੀ ਏਸ ਅਨੇਕਤਾ ਨੂੰ ਫਿਰ ਸਮੇਟ ਕੇ ਏਕਤਾ ਦਾ ਰੂਪ ਦੇਂਦੀ ਹੈ । ਏਕਤਾ ਪ੍ਰਭੂ ਦੇ ਨਾਮ ਹੈ, ਅਨੇਕਤਾ ਦੁਨੀਆਂ ਦਾ। ਇਕੋ ਸਮੁਚੀ ਸ਼ਕਤੀ ਪ੍ਰਭੁ ਹੈ । ਅਨੇਕਾਂ ਸ਼ਕਲਾਂ ਸੂਰਤਾਂ ਵਿਚ ਵੰਡੀ ਇਹ ਦੁਨੀਆਂ ਹੈ, ਬ੍ਰਹਿਮੰਡ ਹੈ, ਕੁਦਰਤ ਹੈ । 
  ਜਿਹੜਾ ਪ੍ਰੇਮ ਪ੍ਰਭੂ ਆਖਿਆ ਜਾਂਦਾ ਹੈ, ਉਹ ਅਨੇਕਾਂ ਨੂੰ ਇਕ ਬਣਾਨ ਵਾਲਾ ਹੁੰਦਾ ਹੈ । ਤੇ ਜਿਹੜਾ ਇਕ ਤੋਂ ਦੋ ਤੋਂ ਤੋਂ ਕਈ ਬਣਾਂਦਾ ਹੈ, ਉਹ ਕਾਮ ਹੁੰਦਾ ਹੈ । ਕਾਮ-ਕਹਾਣੀ ਵੀ ਵੱਡੀ ਹੈ, ਸਾਰੀ ਜ਼ਿੰਦਗੀ ਦੀ ਸਾਂਝੀ ਹੈ- ਪਰ ਪ੍ਰੇਮ ਕਹਾਣੀ ਅਨੇਕਤਾ ਨੂੰ ਏਕਤਾ ਵਿਚ ਪੋਣ  ਦੀ ਕਹਾਣੀ ਹੈ। ਇਹ ਹੈ ਜਿਹੜੀ ਦੋਸਤ ਦੁਸ਼ਮਨ ਦੋਹਾਂ ਨਾਲ ਪ੍ਰੇਮ ਕਰਾਂਦੀ ਹੈ-ਉਸਤਤ ਨਿੰਦਯਾ ਨੂੰ ਇਕ ਸਮਾਨ ਸਮਝ ਸਕਦੀ ਹੈ,ਇਹੀ ਹਮਸਾਇਆਂ ਨੂੰ ਮਾਂ - ਪਿਓ - ਜਾਏ ਮਹਿਸੂਸ ਕਰਵਾ ਸਕਦੀ ਹੈ, ਏਹੀ ਅਨੇਕਾਂ ਨਾਲ ਗਲਵਕੜੀਆਂ ਪਵਾ ਸਕਦੀ ਹੈ । ਇਸ ਦਾ ਪ੍ਰੀਤਮ ਕੋਈ ਇਕ ਨਹੀਂ ਹੁੰਦਾ - ਵਿਚ ਪੈਣਾਂ ਹੀ ਮੋਹੇ ਜਾਣਾ ਹੈ।
   ਇਸ ਪ੍ਰੇਮ ਦੇ ਪ੍ਰੇਮੀ  ਹੋਕੇ ਨਹੀਂ ਭਰਦੇ, ਨਾਂ ਮੂਰਤਾਂ ਨੂੰ ਹਿੱਕ ਨਾਲ ਲਾਂਦੇ ਹਨ । ਇਹ ਬਿਰਹੋਂ ਦੇ ਸੱਲਾਂ ਨਾਲ ਦੁਖੀ ਨਹੀਂ ਹੁੰਦੇ, ਇਹ