ਸਮੱਗਰੀ 'ਤੇ ਜਾਓ

ਪੰਨਾ:Mere jharoche ton.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

</poem >}}

ਵਿਚ ਬੁੱਝ ਗਈ । ਨਾ ਚੰਗੀਆਂ ਝਾਤੀਆਂ ਰਹੀਆਂ ਨਾ ਮੰਦੀਆਂ । | ਫੁਲ ਵੀ ਗਲ ਗਏ, ਪਤੇ ਵੀ ਗਲ ਗਏ, ਬਿਛਾਂ ਦੀਆਂ ਟਹਿਣੀਆਂ ਵੀ ਗਲ ਗਈਆ ਸ਼ਾਖਾ ਵੀ ਗਲ ਗਈਆਂ । ਇਕੋ ਮਿੱਟੀ ਚੁਤਰਫ਼ੀ ਪੱਸਰੀ ਪਈ ਰਹੀ। | ਇਸ ਏਕਤਾ ਨੂੰ ਕੋਈ ਪੇ੍ਮ -ਜਜ਼ਬਾ ਹੀ ਦਰਸਾ ਸਕਦਾ ਹੈ। ਨਾ ਕੋਈ ਗਿਆਨ ਇਹ ਮਿੱਠਾ ਅਹਿਸਾਸ ਪੈਦਾ ਕਰ ਸਕਦਾ, ਨਾ ਕੋਈ ਨਿਰਵਾਣ ਤੇ ਨਾ ਤਿਆਗ । ਇਹ ਪ੍ਰੇਮ ਪ੍ਰਭੂ ਹੈ । ਮੈਂ ਕਿਓ ਬੱਚੇ ਨੂੰ ਝੜਕਿਆ , ਮੈਂ ਕਿਓ ਨੌਕਰ ਨੂੰ ਤਾੜਿਆ, | ਮੈਂ ਕਿਓਂ ਸਾਥੀ ਨਾਲ ਰੁਸਿਆ, ਮੈਂ ਕਿਓਂ ਨਿੰਦਾ ਕੀਤੀ,ਮੈਂ ਕਿਓਂ ਮਥੇ ਵਟ ਪਾਇਆ - ਦੂਜਾ ਤੇ ਕੋਈ ਵੀ ਨਹੀਂ ਸੀ ! ਇਹ ਦੂਜਾ ਵੀ ਮੁੱਕ ਜਾਵੇਗਾ, ਮੈਂ ਵੀ ਮੁੱਕ ਜਾਵਾਂਗਾ - ਸਭ ਲਹਿਰਾਂ ਓੜਕ ਰਲ ਜਾਣਗੀਆਂ, ਕਿਸੇ ਦਾ ਵੱਖਰਾ ਰੂਪ ਨਹੀਂ ਰਹਿਣਾ - ਰਹੇਗਾ ਇਕ ਸਾਗਰ ਛੱਲਾਂ ਮਾਰਦਾ । ਆਓ ਮਿਤਾ- ਆਓ ਗੁਆਂਢੀ, ਆਓ ਮੇਰੇ ਮੁਖ਼ਾਲਿਫ - ਆਓ ਹੋ ਘੜੀਆਂ ਅੱਖਾਂ ਵਿਚ ਡੱਕ ਲਏ । ਮੇਰੇ ਪੁਤਰ ਜੀ ਮੇਰੇ ਕੋਲੋਂ ਸੰਕੋਚ ਨਾ ਕਰੋ, ਰਾਹ ਜਾਣ ਵਾਲੀ ਬੀਬੀਏ ਮੇਰੇ ਕੋਲੋਂ ਡਰ ਨਾ, ਉਹ ਮੇਰੇ ਬਰਾਂਡੇ ਵਿਚ ਆ ਬੈਠੀ ਚਿੜੀਏ, ਮੇਰੀ ਵਾੜ ਨੂੰ ਮੂੰਹ ਮਾਰਦੀਏ ਬੱਕਰੀਏ - ਇਕ ਘੜੀ ਲਈ ਮੈਨੂੰ ਆਪਣੀ ਹਿੱਕ ਵਿਚ ਪਾ ਲਵੋ-ਮੈਨੂੰ ਤੁਹਾਡੀ ਹਿੱਕ ਵਿਚ ਉਸ ਚੀਜ਼ ਦਾ ਝਾਉਲਾ ਪਿਆ ਹੈ, ਜਿਹਨੂੰ ਦੁਨੀਆਂ ਪ੍ਭੂ ਆਖਦੀ ਹੈ । ਇਸ ਪ੍ਰਭੂ ਕੋਲੋਂ ਮੈਂ ਕੁਝ ਮੰਗਣਾ ਨਹੀਂ ਮੇਰੀ ਕੋਈ ਲੋੜ ਨਹੀਂ ਜਿਹੜੀ ਮੈਂ ਪੂਰੀ ਕਰਨੀ ਹੋਵੇ, ਪਰ ਮੈਨੂੰ ਤੁਸੀ ਬੜੇ ਚੰਗੇ ਲਗਦੇ ਹੋ। ਮੈਂ ਤੁਹਾਡੇ ਨਾਲ ਖੇਡਣਾ ਚਾਹੁੰਦਾ ਹਾਂ, ਮੈਂ ਤੁਹਾਡੇ ਵਿਚ ਆਪਾ ਭੁਲਣਾ ਚਾਹੁੰਦਾ ਹਾਂ । ਜੇ ਤੁਸੀਂ ਮੇਰੇ ਨਾਲ ਦੋ ਘੜੀਆਂ ਵੀ ਹੱਥ ਸਕੋ ਤਾਂ ਮੇਰੀ ਕੋਈ ਹਸਰਤ ਬਾਕੀ ਨਾ ਰਹਿ


                                                                                                   ੧੩੫