ਪੰਨਾ:Mere jharoche ton.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

</poem>}}

  ਜਾਏਗੀ । ਮੈਨੂੰ ਕੁਝ ਵਿਖਾਣ ਦੀ ਕਾਹਲ ਨਹੀਂ, ਕੁਝ ਸੁਣਾਨ ਦੀ ਬੇਚੈਨੀ ਨਹੀਂ, ਮੈਂ ਸਿਰਫ਼ 
  ਇਕ ਪਲ ਲਈ ਤੁਹਾਡੇ ਦਿਲਾਂ ਨਾਲ ਲਗਣਾ ਚਾਹੁੰਦਾ ਹਾਂ !

ਮੈਂ ਨਹੀਂ ਮੰਗਾਗਾਂ ,ਕਿ ਤੁਸੀਂ ਹਮੇਸ਼ਾਂ ਮੈਨੂੰ ਯਾਦ ਕਰੋ ਜਾਂ ਹਮੇਸ਼ਾਂ ਲਈ ਵਫ਼ਾਦਾਰੀ ਦਾ ਪ੍ਰਣ ਮੈਨੂੰ ਦਿਓ । ਤੁਸੀਂ ਜੰਮ ਜੰਮ ਜਾਰੀ ਖ਼ਲਕਤ ਨੂੰ ਮਿਲੋ, ਘੁਟ ਘੁਟ ਜੱਫੀਆਂ ਪਾਓ - ਮੈਂ ਸਿਰਫ਼ ਇਕ ਵਾਰੀ ਤੁਹਾਡੇ ਸੁਹਣੇ ਦਿਲਾਂ ਵਿਚ ਝਾਤੀ ਪਾਣੀ ਤੇ ਆਪਣਾ ਦਿਲ ਤੁਹਾਨੂੰ ਵਿਖਾਣਾ ਚਾਹੁੰਦਾ ਹਾਂ। ਮੈਂ ਕੁਝ ਦੇਣ ਨਹੀਂ ਆਇਆ । ਮੇਰੇ ਕੋਲ ਕੁਝ ਨਹੀਂ। ਮੈਨੂੰ ਤੁਸੀਂ ਚੰਗੇ ਲਗੇ ਹੋ । ਮੈਂ ਚਾਹੁੰਦਾ ਹਾਂ ਭਰਾ ਮੇਰੇ ਵਲ ਤੁਰਦੇ ਤੁਰਦੇ ਤੁਸੀਂ ਤਕ ਜਾਓ । ਮੈਂ ਤੁਹਾਨੂੰ ਅਟਕਾਣਾ ਨਹੀਂ ਚਾਹੁੰਦਾ, ਮੈਂ ਤੁਹਾਡੇ ਪਿਆਰਾਂ ਉਤੇ ਕਬਜ਼ਾ ਨਹੀਂ ਚਾ ਹੁੰਦਾ, ਮੈਂ ਤੁਹਾਡੇ ਦਿਲਾਂ ਵਿਚ ਆਪਣੀ ਯਾਦ ਦਾ ਭਾਰ ਨਹੀਂ ਛਡਣਾ ਚਾਹੁੰਦਾ । ਤੁਸੀਂ ਮੈਨੂੰ ਬੇਸ਼ਕ ਭੁਲ ਜਾਣਾ, ਮੈਂ ਕਦੇ ਗਿਲਾ ਨਹੀਂ ਕਰਨਾ। ਸਿਰਫ਼ ਮੈਂ ਯਾਦ ਰੱਖਣਾ ਚਾਹੁੰਦਾ ਹਾਂ ਕਿ ਮੈਂ ਤੁਹਾਨੂੰ ਤਕਿਆ ਸੀ, ਤੁਸੀਂ ਮੇਰੇ ਨਾਲ ਮੁਸਕਰਾਏ ਸਾਓ - ਇਹ ਸੁਨਹਿਰੀ ਮੁਸਕਰਾਹਟ ਮੈਂ ਆਪਣੀ ਹਿੱਕ ਵਿਚ ਸਾਂਭ ਕੇ ਰਖਾਂਗਾ । ਜਦੋਂ ਮੇਰੀ ਹਿੱਕ ਅਖ਼ੀਰਲੀ ਵਾਰ ਧੜਕੇਗੀ, ਓਦੋਂ ਵੀ ਮੈਂ ਇਸ ਮੁਸਕਾਹਟ ਦਾ ਚੇਤਾ ਕਰ ਲਵਾਂਗਾ । ਓ ਸੁਹਣੇ ਮੁਸਾਫ਼ਰ ! ਇਕ ਵਾਰੀ ਮੈਂ ਤੇਰੇ ਨਾਲ ਬੈਲਜੀਅਮ ਵਿਚ ਐਂਟਵਰਪ ਤੇ ਬ੍ਸ਼ਲਜ਼ ਤੁਕ ਗੱਡੀ ਵਿਚ ਸਫ਼ਰ ਕੀਤਾ ਸੀ। ਤੂੰ ਮੇਰੀ ਬੋਲੀ ਨਹੀਂ ਸੈਂ ਜਾਣਦਾ ।ਮੈਂ ਤੇਰੀ ਨਹੀਂ ਸਾਂ ਜਾਣਦਾ। ਅਸੀਂ ਬੋਲੇ ਨਹੀਂ ਸੀ । ਪਰ ਤੂੰ ਮੇਰੇ ਵਲ ਤਕਿਆ ਸੀ । ਤੂੰ ਮੇਨੂੰ ਬੜੀ ਚੰਗੀ ਲੱਗੀ ਮੈਂ । ਮੈਂ ਵੀ ਤੈਨੂੰ ਮਾੜਾ ਨਹੀਂ ਲੱਗਾ ਹੋਣਾ । ਤੂੰ ਮੁਸਕਰਾਈ ਮੈਂ - ਨੂੰ ਪਹਿਲ ਕੀਤੀ, ਕਿਓਕਿ ਤੂੰ ਆਜ਼ਾਦ ਦੇਸ਼ ਦੀ ਸੁੰਦਰੀ ਸੈਂ। ਮੇਰੀ ਜੁਰਅਤ ਘਟ ਸੀ, ਮੈਂ ਦਾਸ ਮੁਲਕ ਦਾ ਇਕ ੧੩੬