ਪੰਨਾ:Mere jharoche ton.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਛੋਟਾ ਜਿਹਾ ਬੰਦਾ ਸਾਂ । ਮੈਨੂੰ ਪਤਾ ਨਹੀਂ ਸੀ ਲੱਗਾ ਕੀਕਰ ਉਹ ਸਫ਼ਰ ਮੁੱਕ ਗਿਆ - ਅਸੀਂ ਦੋਹਵੇਂ ਗੱਡੀ ਤੋਂ ਉਤਰ ਗਏ । ਮੈਂ ਬੂਹੇ ਵਿਚ ਸਾਂ ਤੂੰ ਮੇਰੇ ਕੋਲੋਂ ਦੀ ਲੰਘਓ । ਤੂੰ ਫੇਰ ਮੁਸਫ਼ਾਈਓ, ਮੈਂ ਸਿਰ ਝੁਕਾ ਕੇ ਇਹ ਮੁਸਕੂਹਣ ਪਰਵਾਨ ਕੀਤੀ । ਤੂੰ ਚਲੀ ਗਈਓ, ਮੈਂ ਬੜਾ ਚਿਰ ਵੇਖਦਾ ਰਿਹਾ। ਭੈਨੂੰ ਪਤਾ ਏ ਮੈਂ ਹੁਣ ਵੀ ਕਈ ਵਾਰੀ ਤੈਨੂੰ ਵੇਖਦਾ ਹਾਂ। ਉਸ ਤੱਕਣੀ ਨੂੰ ਅਜ ਅਠਾਰਾਂ ਵਰੇ ਹੋ ਗਏ ਨੇ । ਤੂੰ ਪਤਾ ਨਹੀਂ ਮੇਰੀ ਦੁਨੀਆਂ ਵਿਚ ਹੈਂ ਕਿ ਨਹੀਂ। ਸਾਂ ਤੇ ਹਮ ਉਮਰ, ਮੈਂ ਸ਼ਰਮਾਂਦਾ ਨਹੀਂ ਕਿ ਤੈਨੂੰ ਯਾਦ ਕਰਦਾ ਹਾਂ । ਮੈਂ ਆਪਣੀ ਪਤਨੀ ਨੂੰ ਦਸਦਾ ਹਾਂ, ਕਿ ਮੈਂ ਤੈਨੂੰ ਯਾਦ ਕਰਦਾ ਮੈਂ ਆਪਣੀਆਂ ਬੱਚੀਆਂ ਅਗੇ ਬੜੇ ਮਾਣ ਨਾਲ ਜ਼ਿਕਰ ਕਰਦਾ ਹਾਂ, ਕਿ ਮੈਂ ਤੇਰੀਆਂ ਅੱਖਾਂ ਵਿਚ ਤਕਿਆ ਸੀ । ਮੈਂ ਨਾ ਓਦੋਂ ਤੇਰੇ ਕੋਲੋਂ ਕੁਝ ਚਾਹਿਆ ਸੀ, ਨਾ ਅਜ ਕਿਸੇ ਗਲ ਦੀ ਚਾਹ ਹੈ। ਬੱਸ ! ਇਹ ਯਾਦ ਤੇਰੀ ਸੁਗਾਤ ਹੈ । ਮੈਂ ਸਾਂਭ ਸਾਂਭ ਰਖਦਾ ਹਾਂ।
ਇਸ ਪ੍ਰੇਮ ਨੂੰ ਮੈਂ ਪ੍ਰਭੂ ਸਮਝਦਾ ਹਾਂ । ਇਸ ਪ੍ਰੇਮ ਨੇ ਮੈਨੂੰ ਕਦੇ ਏ ਕਰਾਰ ਨਹੀਂ ਕੀਤਾ । ਇਸ ਪ੍ਰੇਮ ਨੇ ਕੌਮੀਅਤ ਦੀਆਂ ਕਾਰਾਂ
ਦਾ ਦਿਤੀਆਂ ਮੁਲਕਾਂ ਦਾ ਵੇਰਵਾ ਹਟਾ ਦਿੱਤਾ । ਹੈਵਾਨਾਂ ਨਾਲ ਇਕ ਕਰ ਦਿਤਾ । ਕੀ ਮੈਂ ਕੁਤਿਆਂ ਦੇ ਮੂੰਹ ਨਹੀਂ ਚੰਮੇ, ਕੀ ਮੈਂ ਉਹਨਾਂ ਦੀਆਂ ਅਖੀਆਂ ਵਿਚ ਤੱਕ ਕੇ ਉਕਾ ਸੁਆਦ ਨਹੀਂ ਲਿਆ ਜਿਹੜਾ ਬੈਲਜੀਅਮ ਦੀ ਇਕ ਸੁੰਦਰੀ ਦੀਆਂ ਅੱਖਾਂ fਚ ਤਕ ਕੇ ਲਿਆ ਸੀ ? ਕੀ ਮੈਂ ਦੋ ਹਫ਼ਤੇ , ਇਕ ਦੋਸਤ ਦੇ ਘਰ ਉਸ ਦੇ ਛੋਟੇ ਕੁੱਤੇ ਦਾ ਗਮ ਦੂਰ ਕਰਨ ਲਈ ਨਹੀਂ ਜਾਂਦਾ ਰਿਹਾ ਜਦੋਂ ਉਸ ਦਾ ਵਡਾ ਸਾਥੀ ਮੋਟਰ ਹੇਠ ਆ ਕੇ ਮਰ ਗਿਆ ਸੀ ?
ਜੀਨ ਤੇ ਜੈਨੀ ਮੇਰੇ ਦੋਸਤ ਦੇ ਦੋ ਕੁੱਤੇ ਸਨ । ਇਹਨਾਂ ਦਾ ਬੜਾ ਪ੍ਰੇਮ ਸੀ। ਇਕ ਦਿਨ ਜੋਨੀ ਸੜਕ ਉਤੇ ਮੋਟਰ ਹੋਠ ਆ ਗਿਆ। ਜੀਨ ਲਾਸ਼ ਦੇ ਸਰਾਣੇ ਖਲੋਤੀ ਰਹੀ । ਲਾਸ਼ ਨੂੰ ਘਰ ਅੰਦਰ ਆਂਦਾ,

१३७