ਪੰਨਾ:Mere jharoche ton.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

<Poem > ਜਿਸ ਤਰ੍ਹਾਂ ਇਕੋ ਬੁਟੇ ਨਾਲ ਲਗੀਆਂ ਦੋ ਕਲੀਆਂ ਦੀ । ਦੋਵੇਂ ਕਲੀਆਂ ਆਪੋ ਆਪਣੀ ਟਹਿਣੀ ਤੇ ਮੀਂਹ ਵਿਚ ਧੁਪਦੀਆਂ ਤੇ ਕਦੇ ਕਦੇ ਹਵਾ ਦੇ ਝੋਕਿਆਂ ਨਾਲ ਇਕ ਦੂਜੇ ਨੂੰ ਛੂਹਦੀਆਂ ਸਨ - ਕਦੇ ਮੀਟਆਂ ਪੱਤੀਆਂ ਦੇ ਬੁਲੵ ਇਕ ਦੂਜੇ ਨੂੰ "ਪੁਚ" ਕਰ ਜਾਂਦੇ ਸਨ। ਉਦੋਂ'ਇਹ ਖ਼ੁਸ ਤਾਂ ਜ਼ਰੂਰ ਹੁੰਦੀਆਂ ਸਨ, ਪਰ ਉਹਨਾਂ ਦੇ ਅੰਦਰ ਖ਼ਾਸ ਕੁਝ ਨਹੀਂ ਸੀ ਹੁੰਦਾ - ਦੋਹਾਂ ਨੂੰ ਸਿਰਫ਼ ਇਕ ਦੂਜੇ ਦੀ ਹੋਂਦ ਦਾ ਕੂਲਾ ਜਿਹਾ ਇਹਸਾਸ ਹੁੰਦਾ ਪਰ ਇਕ ਦਿਨ ਉਹਨਾਂ ਦੇ ਧੁਰ ਅੰਦਰ ਕੁਝ ਸਰਕਿਆ। ਇਕ ਇਕ ਪੱਤੀ ਦੇ ਮੀਟੇ ਬੁਲ੍ਹ ਖੁਲ੍ਹੇ, ਕਿਸੇ ਆਖਿਆ, “ਕਲੀਆਂ ਖਿੜ ਪਈਆਂ "ਉਹਨਾਂ ਦੇ ਦਿਲ ਨੰਗੇ ਹੋ ਗਏ -ਵਿਚ ਸਾਂਭਿਆ ਸ਼ਹਿਦ ਮਹਿਕਿਆ -ਦੋਹਾਂ ਦਿਲਾਂ ਦੀ ਵਖਰੀ ਬਨਾਵਟ, ਵਖਰੀ ਸਗੁ ਵਖਰੀ ਮਿਠਾਸ । ਇਕ ਨੂੰ ਕਿਸੇ ਨੇ “ਨਰ" ਆਖਿਆ, ਦੂਈ ਨੂੰ ' ਮਦੀਨ”। ਹੁਣ ਇਹਨਾਂ ਦੀ ਪ੍ਰਸਪਰ ਛਹ ਅਨੋਖੀ ਝੁਣਝਣੀ ਪੈਦਾ ਕਰਦੀ ਹੈ, ਕਦੇ ਭਵਰੇ ਜਾਂ ਮਧੂ ਮੱਖੀਆਂ ਇਕ ਦਿਲ ਦੇ ਟੁਕੜੇ ਦੂਜੇ ਦਿਲ ਵਿਚ ਜਾ ਟਿਕਾਂਦੇ ਹਨ ਤਾਂ ਨਵੀਂ ਜ਼ਿੰਦਗੀ ਦੀ ਰੌ ਅੰਗ ਅੰਗ ਵਿਚ ਧੜਕ ਜਾਂਦੀ ਹੈ, ਇਕ ਕਲੀ ਦਾ ਜੀਅ ਦੂਜੀ ਕਲੀ ਵਿਚ ਰਚੇ ਮਿਚ ਜਾਣ ਨੂੰ ਤਾਘਦਾ ਹੈ । ਤੁਹਾਡੀ ਮਨੁਖਤਾ ਵੀ, ਮੇਰੇ ਪੁਤਰ ਜੀ, ਹੁਣ ਖਿੜਨ ਤੇ ਆਈ ਹੈ । ਤੁਹਾਡੀ ਆਵਾਜ਼ ਵਿਚ ਤਬਦੀਲੀ ਖੁਲ੍ਹਦੀਆਂ ਮਰਦ-ਪਤੀਆਂ ਦੀ ਸਰਸਰਾਹਟ ਹੈ । ਤੁਹਾਡੇ ਸਾਰੇ ਅੰਗ ਇਕ ਖੁਲੀ ਅੰਗੜਾਈ ਨਾਲ ਮੋਕਲੇ ਹੋ ਜਾਣ ਵਾਲੇ ਹਨ - ਤੁਹਾਡੇ ਕੁਝ ਅੰਗਾਂ ਵਿਚ ਅਨੋਖੀ ਜਿਹੀ ਜ਼ਿੰਦਗੀ ਧੜਕਣ ਵਾਲੀ ਹੈ, ਜਿਹੜੀ ਅਗੇ ਤੁਸਾਂ ਨਹੀਂ ਸੀ ਜਾਚੀ ਕੁਦਰਤ, ਆਪਣੇ ਮਨੋਰਥ ਦੀ ਪੂਰਤੀ ਲਈ, ਤੁਹਾਡੇ ਹਰ ਅੰਗ ਨੂੰ ਸੁਚੇਤ ਕਰ ਰਹੀ ਹੈ । ਇਸਤ੍ਰੀ -ਦੁਨੀਆਂ ਨਾਲ ਤੁਹਾਡੀ ਪਛਾਣ ਕਰਾਣ ਲਈ ਤੁਹਾਨੂੰ ਚੁਸਤ ਕਰ ਰਹੀ ਹੈ । ਇਸ ਦੁਨੀਆ