ਪੰਨਾ:Mere jharoche ton.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

< poem >}} ਦੀਆਂ ਕਈ ਸ਼ ਕਲਾਂ ਹੁਣ ਤੋਂ ਤੁਹਾਡੇ ਅੰਦਰ ਅਨੋਖੀ ਜਿਹੀ ਹਿਲਜੁਲ ਪੈਦਾ ਕਰਿਆ ਕਰਨਗੀਆਂ, ਤੇ ਹੋਰ ਚਾਰ ਕੁ ਵਰ੍ਹੇ ਤਕ ਤੁਹਾਡੀ ਜ਼ਿੰਦਗੀ ਦਾ ਪ੍ਬਲ ਜਜ਼ਬਾ ਇਸਤ੍ਰੀ-ਦੁਨੀਆਂ ਦਾ ਅਜ਼ੀਜ਼ ਹੋਣਾ ਹੋਵੇਗਾ । ਕਿਉਂਕਿ ਕੁਦਰਤ ਦਾ ਸਦੀਵੀ ਕਰਤਵ ਆਪਣੀਆਂ ਨਸਲਾਂ ਨੂੰ ਖੂਬਸੂਰਤ ਬਣਾਨਾ ਹੈ । ਪੰਛੀਆਂ ਹੈਵਾਨਾਂ ਵਿਚ ਜਿਹੜੀਆਂ ਨਸਲਾਂ ਆਪਣੀ ਖੂਬਸੂਰਤੀ ਤੇ ਯੋਗਤਾ ਵਧਾਣੋ ਰਹਿ ਜਾਂਦੀਆਂ ਹਨ, ਉਹ ਮੁਕ ਜਾਂਦੀਆਂ ਹਨ। ਅਜ ਦੇ ਸਾਰੇ ਜਾਨਵਰ ਪਹਿਲੀਆਂ ਨਸਲਾਂ ਨਾਲੋਂ ਖੂਬਸੂਰਤ ਹਨ । ਸਿਰਫ਼ ਆਦਮੀ ਨੇ ਹੀ ਗ਼ਲਤ ਕਦਰਾਂ ਪ੍ਚਲਤ ਕਰਕੇ ਕਈ ਕੋਝੀਆਂ ਤੇ ਰੋਗੀ ਨਸਲਾਂ ਕਾਇਮ ਕਰ ਰੱਖੀਆਂ ਹਨ । ਕੁਦਰਤ ਦਾ ਤਰੀਕਾ ਇਹ ਹੈ, ਕਿ ਜਦੋਂ ਨਰ-ਗੰਚੇ ਦੀਆਂ ਪੱਤੀਆਂ ਖੁਲ੍ਹਦੀਆਂ ਹਨ, ਉਹ ਇਸਤ੍ਰੀ ਕਲੀਆਂ ਦੇ ਖਿੜੇ ਦਿਲਾਂ ਵਿਚ ਝਾਕਦਾ ਹੈ, ਤੇ ਜਿਸ ਕਲੀ ਨੂੰ ਇਹਦਾ ਰੰਗ ਰੂਪ ਤੋਂ ਸੁਗੰਧੀ ਪਸੰਦ ਆਉਂਦੇ ਹਨ, ਉਹ ਇਹਨੂੰ ਆਪਣੀ ਨਿਕਟਤਾ ਦੇਦੀ ਹੈ । ਏਸ ਨਿਕਟਤਾ ਲਈ ਨਰ ਗੁੰਚੇ ਆਪਣੇ ਅੰਦਰ ਸਿਫਤਤਾਂ ਤਾਂ ਪੈਦਾ ਕਰਨ ਦੀ ਪ੍ਰਬਲ ਪ੍ਰੇਰਨਾ ਮਹਿਸੂਸ ਕਰਦੇ ਹਨ । ਇਹਨੂੰ ਵਿਗਿਆਨ "ਕੁਦਰਤੀ ਚੁਣਾਓ ” ਆਖਦਾ ਹੈ । ਪਰ ਕੁਝ ਸਦੀਆਂ ਤੋਂ ਸਾਡੀ ਸਭਿਅਤਾ ਮਸਨੂਈ ਅਮੀਰੀ ਦੀਆਂ ਗੁੰਝਲਾਂ ਵਿਚ ਫਸਦੀ ਚਲੀ ਆ ਰਹੀ ਹੈ | ਸਰੀਰਕ ਹੁਸਨ ਕੋਲੋਂ ਸ਼ਰਮ ਪੈਦਾ ਹੋ ਗਈ ਹੈ, ਤੇ ਏਸ ਨੂੰ ਕਾਮ-ਚੇਸ਼ਟਾ ਨਾਲ ਜੋੜ ਦਿਤਾ ਗਿਆ ਹੈ, ਜਿਸ ਕਰਕੇ ਕੁਦਰਤੀ ਚੁਣਾਓ ਦਾ ਸੁਨਹਿਰੀ ਅਸੂਲ ਰੱਦ ਕਰਨਾ fuਆ ਹੈ । ਇਸਤ੍ਰੀਆ ਮਰਦ ਦੌਲਤ, ਖ਼ਾਨਦਾਨ, ਖ਼ਿਤਾਬ, ਰੁਤਬੇ ਦੇ ਖ਼ਿਆਲ ਦੇ ਅਧੀਨ ਵਿਆਹ ਕਰਦੇ ਹਨ । ਉਸ ਦਾ ਨਤੀਜਾ ਅਵਸ਼ ਇਹ ਨਿਕਲਣਾ ਸੀ, ਕਿ ਸਰੀਰਕ ਹੁਸਨ ਘਟ ਗਿਆ ਤੇ ਉਹਦੇ ਨਾਲ ਹੀ ਮਨੁਖਤਾ ਦੀਆਂ ਸੰਬੰਧਤ ૧૧