ਪੰਨਾ:Mere jharoche ton.pdf/147

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

</poem>}} ਗਲਤ ਚੋਣ ਬਦਅਖ਼ਲਾਕੀ ਦੀ ਜ਼ਿੰਮੇਵਾਰ ਹੈ । ਪੰਛੀਆਂ ਦੀ ਚੋਣ ਵਿਚ ਬੜੇ ਉਚ ਦਰਜੇ ਦੀ ਜ਼ਿਮੇਵਾਰੀ ਤੇ ਵਫ਼ਾ ਹੁੰਦੇ ਹਨ । ਉਹਨਾਂ ਦੀ ਚੋਣ ਅਸਲੀ ਅਰਥਾਂ ਵਿਚ ਆਤਮਕ ਹੁੰਦੀ ਹੈ, ਪੰਛੀਆਂ ਵਿਚ ਚੁਣੀ ਜਾ ਚੁਕੀ ਮਦੀਨ ਵਿਚ ਕਿਸੇ ਗੈਰ-ਨਰ ਦੀ ਦਿਲਚਸਪੀ ਨਹੀ ਰਹਿੰਦੀ । ਇਕੋ ਖ਼ਾਨੇ ਵਿਚ ਕਈ ਜੋੜੇ ਕਬੂਤਰਾਂ ਦੇ ਰਹਿੰਦਾ ਹਨ, ਪਰ ਇਕ ਜੋੜੇ ਦਾ ਸਾਥੀ ਦੂਜੇ ਦੇ ਸਾਥੀ ਵਲ ਕਾਮ-ਨੀਝ ਨਹੀਂ ਲਾਂਦਾ।

 ਚੰਗੇ ਲਿੰਗ-ਅਖ਼ਲਾਕ ਤੇ ਇਕੋ ਸਾਥੀ ਲਈ ਕੁਦਰਤੀ ਚੁਣਾਓ ਦੀ ਸ਼ਰਤ ਜ਼ਰੂਰੀ ਹੈ । ਸਿਰਫ ਇਹੋ ਸ਼ਰਤ ਹੀ ਸਰੀਰਕ ਹੁਸਨ, ਦਿਮਾਗੀ ਤੇ ਅਖ਼ਲਾਕੀ ਗੰਭੀਰਤਾ ਪੈਦਾ ਕਰ ਸਕਦੀ ਹੈ ।
ਜੇ ਤੁਸੀਂ, ਮੇਰੇ ਚੰਗੇ ਪੁਤਰ ਜੀ, ਸੁਆਦ ਤੇ ਬਹਾਦਰੀ ਨਾਲ ਜਿਉਣਾ ਚਾਹੁੰਦੇ ਹੋ, ਤਾਂ ਅਜ ਤੋਂ ਹੀ ਆਪਣੇ ਜੀਵਨ-ਜਤਨ ਆਪਣੀ ਕੁਦਰਤੀ ਸਾਥਣ ਦੇ ਸਮਰਪਣ ਕਰ ਦਿਓ । ਉਹਦੀ ਚੋਣ ਵਿਚ ਆਉਣ ਲਈ ਉਚੇ ਦਰਜੇ ਦੀ ਯੋਗਤਾ ਪੈਦਾ ਕਰਨ ਦੇ ਆਹਰ ਵਿਚ ਜੁਟ ਜਾਓ । 
 ਏਸ ਯੋਗਤਾ ਦੇ ਚਾਰ ਮੋਟੇ ਭਾਗ ਹਨ :

੧. ਤੁਹਾਡੇ ਦਿ੍ਸ ਤੇ ਤੁਹਾਡੀ ਸਰੀਰਕ ਬਨਾਵਟ ਵਿਚ ਖ਼ਾਸ ਖਿਚ ਹੋਵੇ, ਸਾਥ ਦੀ ਇਹ ਪਹਿਲੀ ਸ਼ਰਤ ਹੈ । ਪੰਛੀਆਂ ਵਿਚ ਨਰ ਇਸੇ ਲਈ ਬੜਾ ਼ਖੂਬਸੂਰਤ ਹੁੰਦਾ ਹੈ - ਮੋਰ, ਕੁਕੜ, ਕਬੂਤਰ ਆਦਿ । ਨਸਲ ਬਰ ਨਸਲ, ਜ਼ੋਰੀ ਮਦੀਨ ਕੋਲੋਂ ਚੁਣੇ ਜਾਣ ਖ਼ਾਤਰ ਨਰ-ਪੰਛੀ ਵਿਚ ਸੁਹਣੇ ਤੋਂ ਸੁਹਣੇ ਹੋਣ ਦੀ ਧੂ ਵਧਦੀ ਜਾਂਦੀ ਹੈ । ਕੋਈ ਪੰਛੀ ਕਿਸੇ ਮਦੀਨ ਨਾਲ ਰਿਸ਼ਤਾ ਪੈਦਾ ਨਹੀਂ ਕਰਦਾ। ਸਗੋਂ ਤਕੜੇ ਤੋਂ ਤਕੜਾ ਪੰਛੀ ਮਦੀਨ ਦੇ ਸਾਹਮਣੇ ਬੜਾ ਕੋਮਲ ਹੋ ਜਾਂਦਾ ਹੈ । ਹਰ ਕਿਸੇ ਨੂੰ ਆਪਣੀ ਮਦੀਨ ਜਿਤਣੀ ਪੈਂਦੀ ਹੈ ।

ਜਿਸ ਕਿਸੇ ਨੇ ਇਸਤ੍ਰੀ ਦਾ ਸਤਕਾਰ ਲੈਣਾ ਹੈ, ਉਹਨੂੰ ਆਪਣਾ

੧੪