ਪੰਨਾ:Mere jharoche ton.pdf/149

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

<poem>

ਹਨ, ਪਰ ਏਸ ਸਾਥ ਵਿਚੋਂ ਸਤਰੰਗੀ ਝੂਟਾ ਲੈਣ ਲਈ ਕੁਝ ਇਕ

ਦਿਲ ਦੀਆਂ ਸਿਫ਼ਤਾਂ ਲੋੜੀਂਦੀਆਂ ਹਨ :-

 ਬੇ -ਗਰਜ਼ ਸੁਭਾ, ਖਿਮਾ ਕਰ ਸਕਣਾ, ਤੇ ਇਸਤ੍ਰੀ ਆਦਰ - ਉਹ ਫੈਸ਼ਨੇਬਲ ਆਦਰ ਨਹੀਂ ਜਿਹੜਾ ਬਾਹਰ ਮਿੱਠਾ ਤੇ ਘਰ ਵਿਚ ਬਿਲਕੁਲ ਅਲੋਪ - ਸਗੋਂ ਉਹੋ ਜਿਹਾ, ਸੁਭਾਵਕ ਆਦਰ ਜਿਹੋ ਜਿਹਾ ਪੰਛੀਆਂ ਤੇ ਹੈਵਾਨਾਂ ਵਿਚ ਮਦੀਨਾਂ ਲਈ ਹੁੰਦਾ ਹੈ । ਕੋਈ ਪੰਛੀ ਮਦੀਨ ਨਾਲ ਨਹੀਂ ਲੜਦਾ, ਕੋਈ ਹੈਵਾਨ ਮਦੀਨ ਉਤੇ ਜਬਰ ਤੋਂ ਨਹੀਂ ਕਰਦਾ, ਪਰ ਪਿਛੇ ਜਿਹੇ ਹਿੰਦੁਸਤਾਨ ਦੇ ਮਰਦਾਂ ਨੇ ਇਸਤ੍ਰੀਆਂ ਦੀ ਇਸਤ੍ਰੀਅਤ ਵਿਚ ਤਲਵਾਰਾਂ ਖੋਭੀਆਂ, ਛਾਤੀਆਂ ਵਿਚ ਛੁਰੇ ਮਾਰੇ, ਜਿਨ੍ਹਾਂ ਨੂੰ ਵੇਖ ਕੇ ਪਸ਼ੂ ਭੀ ਆਪਣੇ ਅਚੇਤ ਮਨ ਵਿਚ ਮਨੁਖ ਨੂੰ ਆਪਣੀ ਦੁਨੀਆਂ ਦਾ ਬਸ਼ਿੰਦਾ ਨਹੀਂ, ਕੋਈ ਬਲਾ ਖ਼ਿਆਲ ਕਰਦੇ ਹੋਣਗੇ । 
 ਜਿਹੜੇ ਖ਼ੁਦਗ਼ਰਜ਼ ਮਰਦ ਨਾਂ ਛੋਟੀਆਂ ਤੇ ਨਾਂ ਵਡੀਆਂ ਗ਼ਲਤੀਆਂ ਕਦੇ ਮਾਫ ਕਰ ਸਕਦੇ ਹਨ, ਤੇ ਸਿਨ੍ਹਾ ਵਿਚ ਸਾਰੀ ਇਸਤ੍ਰੀ ਜ਼ਾਤ ਲਈ ਆਦਰ ਨਹੀਂ ਹੁੰਦਾ, ਉਹ ਭਾਵੇਂ ਹੋਰ ਸਾਰੀਆਂ ਗਲਾਂ ਵਿਚ ਸੰਪੂਰਨ ਹੋਣ, ਉਹ ਜ਼ਿੰਦਗੀ ਦੇ ਰੋਸ਼ਨ ਦਿਲ ਨੂੰ ਨਹੀਂ ਛੋਹ ਸਕਦੇ । ਸਿਰਫ਼ ਉਹੀ ਮਰਦ ਤੇ ਇਸਤ੍ਰੀ ਪੂਰਨ ਭਰੋਸੇ ਨਾਲ ਜ਼ਿੰਦਗੀ ਦੀਆਂ ਬੇਲਿਹਾਜ਼ ਅੱਖਾਂ ਵਿਚ ਤਕ ਸਕਦੇ ਹਨ, ਜਿਹੜੇ ਇਕ ਦੂਜੇ ਲਈ ਪੂਰਨ ਪ੍ਰੇਮ ਤੇ ਪੂਰਨ ਵਫ਼ਾ ਰਖਦੇ ਹਨ, ਤੇ ਇਕ ਵਾਰੀ ਨਹੀਂ, ਬਾਰ ਬਾਰ ਆਪਣੇ ਸਾਥੀ ਨੂੰ ਖਿਮਾ ਕਰਕੇ ਗਲ ਨਾਲ ਲਾ ਸਕਦੇ ਹਨ। ਇਹ ਸਿਫ਼ਤ ਉਹਨਾਂ ਦੀ ਉਮਰ ਲੰਮੀ ਕਰਦੀ ਹੈ ।
ਜਿਸ ਨੌਜਵਾਨ ਨੇ ਆਪਣੇ ਅੰਦਰ ਕੁਦਰਤ ਦੇ ਮਨੋਰਥ ਦੀ ਟਣਕਾਰ ਸੁਣ ਲਈ ਹੈ, ਉਹ ਆਪਣੀਆਂ ਸਾਰੀਆਂ ਸੁਰਤੀਆਂ ਦੇ ਵਿਕਾਸ਼ ਦਾ ਕਿਸੇ ਪਿਆਰੀ ਪਰਵਾਨਗੀ ਲਈ ਆਸ਼ਕ ਹੋ ਜਾਂਦਾ ਹੈ । ਉਹ ਇਸਤ੍ਰੀ ਸੰਜੋਗ ਨੂੰ ਸਰੀਰ ਦੀ ਵਕਤੀ ਭੁਖ ਖ਼ਿਆਲ ਨਹੀਂ

૧૫