ਪੰਨਾ:Mere jharoche ton.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

<poem>ਉਮਰ ਵਿਚ ਅੰਮ੍ਰਿਤ ਛਕਿਆ ਸੀ ਤੇ ਕਈ ਵਰ੍ਹੇ ਬਾਕਾਇਦਾ ਤਿੰਨ ਬਾਣੀਆਂ ਦਾ ਪਾਠ ਕਰਦਾ ਰਿਹਾ ਸਾਂ । ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮੇਰਾ ਪਾਠ ਰਸੀਲਾ ਸਮਝਿਆ ਜਾਂਦਾ ਸੀ ਤੇ ਮੇਰੇ ਕਈ ਸਨੇਹੀ ਬਾਰਾਂ ਮਾਂਹ ਮੇਰੇ ਮੂੰਹੋ ਹੀ ਸੁਨਣਾ ਪਸੰਦ ਕਰਦੇ ਸਨ । ਪਾਠਾਂ ਦੇ ਛੂਟ ਮੈਨੂੰ ਸਾਧੂ ਮਹਾਤਮਾਂ ਦਾ ਵੀ ਠਰਕ ਸੀ । ਇਸ ਲਈ ਸਿਮ੍ਨ ਦਾ ਮੇਰੇ ਅੰਦਰ ਬੜਾ ਚਾਓ ਪੈਦਾ ਹੋ ਗਿਆ ਸੀ । ਉਸ ਜਵਾਨ ਉਮਰ ਵਿਚ ਵੀ ਮੈਂ ਆਪਣੀ ਨੀਂਦ ਏਨੀ ਘਟਾ ਲਈ ਸੀ, ਕਿ ਦੋ ਬਜੇ ਦੇ ਬਾਅਦ ਮੈਂ ਸੌਂ ਨਹੀਂ ਸਾਂ ਸਕਦਾ | ਇਕ ਸਮੇਂ ਮੈਂ ਸਮਝਦਾ ਸਾਂ ਕਿ ਮੈਨੂੰ ਅਨਹਦ ਸ਼ਬਦ ਸੁਣਾਈ ਦੇ'ਦਾ ਸੀ । ਮੈਂ ਕਿਸੇ ਦੇ ਕੰਮ ਤਾਂ ਉਹਨਾਂ ਦਿਨਾਂ ਵਿਚ ਨਹੀਂ ਸਾਂ ਆਉ'ਦਾ ਪਰ ਮੇਰੇ ਆਪਣੇ ਮਨ ਵਿਚ ਇਕ ਸਰੂਰ ਰਹਿੰਦਾ ਸੀ । ਮੇਰਾ ਚਿਹਰਾ ਖ਼ੁਸ਼ ਰਹਿੰਦਾ ਸੀ। ਉਨ੍ਹੀ ਦਿਨੀਂ ਮੈਨੂੰ ਸਵਾਮੀ ਰਾਮ ਤੀਰਥ ਦਾ ਇਸ਼ਕ ਲਗ ਗਿਆ। ਰੁੜਕੀ ਵਿਚ ਮੈਂ ਅੱਵਲ ਨੰਬਰ ਦਾਖ਼ਲ ਹੋਇਆ ਸਾਂ, ਤੇ ਉਥੇ ਮੁੰਡੇ ਦੇ ਮਿਹਨਤ ਕਰਕੇ ਆਪਣਾ ਨੰਬਰ ਕਦੇ ਹੇਠਾਂ ਨਹੀਂ ਹੋਣ ਦੇ'ਦੇ ਪਰ ਮੈਨੂੰ ਪੜ੍ਹਾਈ ਦੀ ਥਾਂ ਸਿਮ੍ਨ ਦਾ ਠਰਕ ਲਗ ਗਿਆ । ਏਕਾਂਤ, ਵਿਚਾਰ, ਤੇ ਲਿਵਲੀਨਤਾ, ਮੇਰੀਆਂ ਰੀਝਾਂ ਬਣ ਗਏ । ਪੜਾਈ ਵਿੱਚ ਬੜਾ ਪਿਛੇ ਰਹਿ ਗਿਆ | ਰੁੜਕੀ ਵਿਚ ਮੇਰੀ ਸ਼ੁਹਰਤ ਇਕ ਬੜੇ ਚੰਗੇ ਆਦਮੀ ਦੀ ਹੋ ਗਈ, ਪਰ ਮੈਂ ਨਿਕੰਮਾ ਬਣਦਾ ਜਾ ਰਿਹਾ ਸਾਂ । ਮੁੰਡੇ ਛੁਟੀਆਂ ਵਿਚ ਦਬਾ ਦਬ ਪੜਾਈ ਕਰਦੇ ਸਨ, ਮੈਂ ਹਰ ਦੁਆਰ ਚਲਾ ਜਾਂਦਾ ਸਾਂ । ਨੰਗੀ ਪੈਰੀਂ, ਨੰਗੇ ਸਿਰ, ਇਕ ਕਛਹਿਰਾ ਤੇ ਇਕ ਧੋਤੀ, ਗੰਗਾ ਵਿਚ ਲਤਾਂ ਲਮਕਾ ਕੇ ਸਿਤਾਰਿਆਂ ਵਲ ਤਕਦਾ ਰਹਿੰਦਾ ਸਾਂ । ਕਈ ਸਾਧੂ ਮੈਨੂੰ ਆਪਣੇ ਵਰਗਾ ਸਸਝ ਕੇ ਕੋਲ ਆ ਬੈਠਦੇ ਤੇ ਭੋਜਨ ਵੇਲੇ ਕਈਆਂ ਮਾਈਆਂ ਦਾ ਪਤਾ ਦੇਦੇ ਸਨ, ਜਿਥੋਂ ਚੰਗੀ

੧੧