ਪੰਨਾ:Mere jharoche ton.pdf/151

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

<poem> ਕਾਰਨ ਇਹ ਹੈ ਕਿ ਉਹਨਾਂ ਦੇ ਘਰਾਂ ਵਿਚ ਇਸਤ੍ਰੀ ਦਾ ਆਦਰ ਨਹੀਂ ਸੀ, ਉਹਨਾਂ ਦੇ ਘਰਾਂ ਵਿਚ ਕਦੇ ਇਸਤ੍ਰੀ-ਦਿਲ ਜਿਤਣ ਦਾ ਸਵਰਗ ਕਿਸੇ ਮਾਣਿਆ ਨਹੀਂ, ਉਹਨਾਂ ਦੇ ਘਰਾਂ ਵਿਚ ਇਸਤ੍ਰੀ ਨੂੰ ਮਰਦ-ਭਰਮਾਉ ਆਫ਼ਤ ਖ਼ਿਆਲ ਕੀਤਾ ਜਾਂਦਾ ਹੈ ਤੇ ਉਹਦੇ ਕੋਲੋਂ ਬਚਣ ਦਾ ਉਪਦੇਸ਼ ਹੀ ਉਹ ਸੁਣਦੇ ਰਹੇ ਹਨ ।

 ਪਰ ਤੁਹਾਡੀਆਂ ਨਜ਼ਰਾਂ ਵਿਚ ਹਮੇਸ਼ਾਂ ਤੁਹਾਡੀ ਕੁਦਰਤੀ ਸਾਥਣ ਤੁਹਾਡੇ ਭਵਿਖ ਦਾ ਮਿੱਠਾ ਸੁਪਨਾ ਬਣ ਕੇ ਵਸਦੀ ਰਹੇਗੀ ਭਾਵੇਂ ਉਹਦਾ ਗਿਆਨ ਇਸ ਵੇਲੇ ਤਹਾਨੂੰ ਨਹੀਂ, ਪਰ ਉਹਦੇ ਨਾਲ ਵਫ਼ਾ ਅਜ ਤੋਂ ਹੀ ਏਡੀ ਜ਼ਰੂਰੀ ਹੈ, ਜੇਡੀ ਉਦੋ ਜਦੋਂ ਤੁਸੀਂ ਆਪਣੀ ਸਾਰੀ ਮਰਦਾਨਗੀ ਉਹਦੀ ਭੇਟਾ ਕਰਕੇ ਉਹਦੀ ਮਨਜ਼ੂਰੀ ਲੈ ਚੁਕੇ ਹੋਵੋਗੇ । ਅਖ਼ਲਾਕ ਨੂੰ ਬੇਦਾਗ਼ ਰਖਣ ਲਈ ਮੈਨੂੰ ਕੋਈ ਉਪਦੇਸ਼ ਏਡਾ ਕਾਰਗਰ ਨਹੀਂ ਜਾਪਿਆ, ਜੇਡਾ ਕੁਦਰਤੀ ਸਾਥਣ ਨੂੰ ਪੂਰੀ ਵਫ਼ਾ ਦੇਣ ਦੀ ਮਨ-ਮਲਵੀ ਇੱਛਾ। 
ਕਈ ਲੋਕ ਆਪਣੇ ਮੁਲਕ ਲਈ ਚੰਗਿਆਂ। ਬਣਨਾ ਚਾਹੁੰਦਾ ਹਨ, ਕੲੀ ਰਬ ਲੲੀ ਤੇ ਕੲੀ ਮਾਪਿਆਂ ਲਈ - ਪਰ ਸਾਥਣ ਲਈ ਚੰਗਿਆਂ ਬਣਨ ਰੀਝ ਵਧੇਰੇ ਕੁਦਰਤੀ ਤੇ ਵਧੇਰੇ ਨਤੀਜਿਆਂ ਭਰਪੂਰ ਹੁੰਦੀ ਹੈ । ਉਹਦਾ ਅੰਤਮ ਸਿੱਟਾ ਨਿਕਲਦਾ ਹੈ ਕਿ ਇਕ । ਦੂਜੇ ਲਈ ਜਿਉਂਦੇ ਜੋੜੇ ਆਪਣੀ ਚੰਗੀ ਸੰਤਾਨ ਸਮੇਤ ਮੁਲਕ ਦੇ ਨਿਹਾਇਤ ਸ਼ਾਨਦਾਰ ਬਸ਼ਿੰਦੇ ਬਣ ਜਾਂਦੇ ਹਨ ।
ਮੈਂ ਕੇਡਾ ਖ਼ੁਸ਼ ਹੋਵਾਂਗਾ, ਜਦੋਂ ਤੁਸੀਂ ਆਪਣੀ ਮਿਕਨਾਤੀਸੀ ਮਰਦਾਨਗੀ ਤੇ ਦਿਲ ਦਿਮਾਗ਼ ਦੀਆਂ ਮੋਹਣੀਆਂ ਸਿਫ਼ਤਾਂ ਨਾਲ ਕੋਈ ਅਰੋਗ, ਸਡੌਲ, ਜ਼ਿੰਦਗੀ ਨਾਲ ਲਿਸ਼ਕਦੀ ਅੱਖਾਂ, ਤੇ ਜਿਉਣ ਦੇ ਚਾਓ ਨਾਲ ਭਰਪੂਰ ਸਾਥਣ ਦੀ ਵਫ਼ਾ ਜਿੱਤ ਲਿਆਵੋਗੇ ਤੇ ਮੈਂ ਤੁਹਾਨੂੰ ਦੋਹਾਂ ਨੂੰ ਆਪਣੀ ਰੀਝਾ- ਧੜਕਦੀ ਛਾਤੀ ਨਾਲ ਲਾਕੇ ਆਪਣੇ ਜੀਵਨ ਦੀਆਂ ਰਹਿ ਗਈਆਂ ਕਬਰਾਂ ਪੂਰੀਆਂ ਹੁੰਦੀਆਂ ਮਹਿਸੂਸ ਕਰਾਂਗਾ।

੧੪)