ਪੰਨਾ:Mere jharoche ton.pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

</poem>}}

        ਮਜ਼ਹਬ, ਅਖ਼ਲਾਕ ਤੇ ਮਨੁਖਤਾ
                  ਮਜ਼ੵਬ

ਜ਼ਿੰਦਗੀ ਦਾ ਮਨੋਰਥ ਵਿਕਾਸ਼। ਵਿਕਾਸ ਦੇ ਅਮੁਕ ਮਾਰਗ ਉਤੇ ਮਨੁਖਤਾ ਇਕ ਜੁਗ-ਪਲਟਾਊ ਮਨਜ਼ਿਲ ਹੈ, ਜੇਕਰ 'ਬੜੀ ਔਖੀ ਤੇ ਉਚੀ ਚੜਾਈ ਦੇ ਬਾਅਦ ਵਿਸ਼ਾਲ ਪਧਰਾਈ । ਕੀੜੇ,ਮਕੌੜੇ,ਪਸ਼ੂ ਪੰਖੀ ਦੀਆਂ ਸੋੜੀਆਂ ਤੇ ਔਖੀਆਂ,ਪਗਡੰਡੀਆਂ ਉਤੇ ਚੜੵਦੀ ਜ਼ਿੰਦਗੀ ਜਦੋਂ ਮਨੁਖਤਾ ਦੇ ਪੱਧਰ ਉੱਤੇ ਪਹੁੰਚ ਗਈ,ਏਸ ਨੇ ਆਪਣੇ ਦਿਮਾਗ਼ੀ ਵਿਕਾਸ਼ ਦੀ ਮਦਦ ਨਾਲ ਹਰ ਪਾਸੇ ਨਵੇਂ ਰਾਹ ਲਭਣ ਤੇ ਅਨੌਖੇ ਹਥਿਆਰ ਘੜਣ ਦੀ ਸਮਰਥਾ ਪੈਦਾ ਕਰ ਲਈ, ਤੇ ਇਹਦਾ ਕਿਆਸ ਆਕਾਸ਼ਾਂ ਸਮੁੰਦਰਾਂ ਦੀਆਂ ਉਚਾਈਆਂ ਡੂੰਘਾਈਆਂ ਫੋਲ ਕੇ ਸੁਖਾਵੇਂ ਭੇਤਾਂ ਤਕ ਪਹੁੰਚਣ ਲਗ ਪਿਆ । ਪਸ਼ੂ ਬੰਧਨਾਂ ਤੋਂ ਸੁਤੰਤਰ ਹੋਕੇ ਮਨੁਖ ਦੇ ਹੋਣਹਾਰ ਰੂਪ ਵਿਚ ਆਉਂ-ਦਿਆਂ ਜਿਹੜਾ ਪਹਿਲਾ ਫੁਰਨਾ ਜ਼ਿੰਦਗੀ ਨੂੰ ਫੁਰਿਆ, ਉਹ ਆਪਣੀ ਪੈਦਾਵਾਰ ਵਧਾ ਸਕਣਾ ਸੀ । ਸੌੜ, ਹੜ, ਹਨੇਰੀਆਂ ਨੂੰ ਮਨੁਖ ਆਪਣੇ ਵਰਗੀਆਂ ਹਸਤੀਆਂ ਸਮਝਦਾ,ਸੀ। ਇਹਨਾਂ ਅਗੇ ਓਸ ਤਰਲੇ ਕੀਤੇ,ਤੇ ਇਹਨਾਂ ਨੂੰ ਖ਼ੁਸ਼ ਕਰਨ ਲਈ ਉਸ ਚੀਜ਼ਾਂ ੧੪੮