ਪੰਨਾ:Mere jharoche ton.pdf/154

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

</poem>

ਮਾਰਗ ਦਾ ਈਸ਼ਵਰੀ ਨਾਮ ਦੇ ਕੇ ਇਹਦੇ ਨਾਲ ਮਨੁਖ ਦੇ ਜਜ਼ਬਿਆਂ ਦੀਆਂ ਬਰੀਕ ਤੰਦਾਂ ਨੂੰ ਟੁਟਣੋਂ ਬਚਾਇਆ ਤੇ ਜਾਗੀਰਦਾਰੀ ਦੇ ਖ਼ਿਲਾਫ਼ ਉਠ ਸਕਣ ਵਾਲੀਆਂ ਆਵਾਜ਼ਾਂ ਨੂੰ ਬੇਵਜੂਦ ਮਾਸ਼ੂਕੇ ਦੀ ਸਿਫ਼ਤ ਸਲਾਹ ਵਿਚ ਬਦਲ ਦਿਤਾ। ਪਰ ਏਸਤਰਾਂ ਕੁਦਰਤੀ ਪਿਆਰ ਤੋਂ ਸਦੀਆਂ ਵੰਚਿਤ ਰਹਿਣ ਕਰਕੇ ਜ਼ਿੰਦਗੀ ਨਿਰਉਤਸਾਹ ਹੋ ਗਈ। ਇਹਨੂੰ ਜੀਵਨ ਇਕ ਲੰਮੀ ਜ਼ਹਿਮਤ ਜਾਪਣ ਲਗ ਪਿਆ । ਏਸ ਨਰਕੀ ਇਹਸਾਸ ਤੋਂ ਬਚਣ ਲਈ ਮੁਕਤੀ ਨੂੰ ਅੰਤਮ ਮਨੋਰਥ ਮੰਨਣ ਦੀ ਸਿਖਿਆ ਦਿਤੀ ਗਈ । ਦਾਨ,ਤੀਰਥ ਵਰਤ, ਸਮਾਧੀ ਦੋ ਧਰਮ ਮਾਰਗ ਚਲਾਏ ਗਏ ਜਿਨ੍ਹਾਂ ਉਤੇ ਅੰਤਮ ਮੁਕਤੀ ਲਈ ਤਰਲੇ ਕਰਦੀ ਜ਼ਿੰਦਗੀ ਆਪਣੇ ਭੂਖਾਂ ਤਰਸੇਵਿਆਂ ਤੋਂ ਬੇ-ਧਿਆਨ ਰਹੀ । ਜਨ ਸਾਧਾਰਨ ਦੀ ਸਰਬ-ਵਿਆਪੀ ਹੁੰਦੀ ਜਾਂਦੀ ਗ਼ਰੀਬੀ ਤੇ ਅਧੀਨਤਾ ਦੇ ਨਾਲ ਨਾਲ ਦੁਨੀਆਂ ਵਿਚ ਅਮੀਰੀ ਦੇ ਕੇਂਦਰ ਪ੍ਰਬਲ ਹੁੰਦੇ ਗਏ । ਇਹਨਾਂ ਕੇਂਦਰਾਂ ਨਾਲ ਸੰਬੰਧ ਰਖਣ ਵਾਲੀ ਇਕ ਹਾਕਿਮ ਜਮਾਤ ਪੱਕੀ ਹੁੰਦੀ ਗਈ। ਏਸ ਜਮਾਤ ਦਾ ਧਰਤੀ ਦੀ ਦੌਲਤ ਤੇ ਇਸਤ੍ਰੀਆਂ ਦੇ ਹੁਸਨ ਉਤੇ ਅਨ ਵੰਡਿਆ ਅਧਿਕਾਰ ਮੰਨਿਆ ਜਾਣ ਲਗ ਪਿਆ। ਏਸ ਅਧਿਕਾਰ ਨੂੰ ਮਹਿਫੂਜ਼ ਰਖਣ ਲਈ ਏਸ ਜਮਾਤ ਨੇ ਆਪਣੇ ਤੇ ਲੋਕਾਂ ਵਿਚਕਾਰ ਅਖ਼ਲਾਕ ਦੀਆਂ ਚਾਰ ਸੰਗ-ਮਰਮਰੀ ਕੰਧਾਂ ਉਸਾਰ ਦਿਤੀਆਂ ।

             ਅਖ਼ਲ਼ਾਕ

ਕੋਈ ਚੋਰੀ ਨਾ ਕਰੋ, ਭਾਵੇਂ ਉਹਦਾ ਸਾਰਾ ਪਰਵਾਰ ਭੁਖਾ ਮਰਦਾ ਹੋਵੇ, (ਇਹੋ ਕੰਧ ਕਰਜ਼ਿਆਂ,ਜਾਇਦਾਦਾਂ, ਤੇ ਸੂਦ ਦਾ ਓਹਲਾ ਹੈ) | ੧੫੦