ਪੰਨਾ:Mere jharoche ton.pdf/156

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

</poem>}} ਦਾ ਸਾਰਾ ਪਰਵਾਰ ਭੁਖਾ ਮਾਰ ਦਿਤਾ ਪਰ ਦਾਣਿਆਂ ਨਾਲ ਭਰੇ ਕੋਠਿਆਂ, ਵਲ ਲਲਚਾਂਦੀ ਨਜ਼ਰ ਤਕ ਨਹੀਂ ਕੀਤੀ । ਬੁਢੇ ਪਿਤਾ ਦੀ ਚੌਥੀ ਜਵਾਨ ਇਸਤ੍ਰੀ ਦੀ ਈਰਖਾ ਭਰੀ ਮੰਗ ਪੂਰੀ ਕਰਨ ਲਈ ਆਪਣੀ ਮਾਂ,ਆਪਣੀ ਪਤਨੀ ਆਪਣੇ ਭਰਾ, ਆਪਣੇ ਲੋਕ ਕੁਰਬਾਨ ਕਰ ਦਿਤੇ । ਇਹ ਕਹਾਣੀਆਂ ਲੋਕਾਂ ਦੇ ਵੇਦ ਤੇ ਅੰਜੀਲ, ਕੁਰਾਨ ਬਣਾ ਦਿਤੇ ਗਏ । ਪਰ ਹਕੀਕਤ ਵਿਚ ਇਹ ਸਾਰਾ ਅਖ਼ਲਾਕੀ ਤਾਣਾ ਬਾਣਾ ਮਲਿਕ ਜਮਾਤ ਦੀ ਅਮੀਰੀ ਦੇ ਗਿਰਦ ਕੰਡੇਹਿਲੀ ਤਾਰ ਦਾ ਜੰਗਲਾ ਹੈ । ਗਰੀਬਾਂ ਨਾਲ ਹਮਦਰਦੀ ਤੇ ਉਹਨਾਂ ਦੀ ਦਯਾ-ਭਰੀ ਸਰ-ਪ੍ਰਸਤੀ ਦਿਲ ਦੀ ਭਰਪੂਰਤਾ ਚੋਂ ਨਿਕਲੇ ਅਸੂਲ ਨਹੀਂ ਹਨ - ਕਿਉਂਕਿ ਭਰਪੂਰਤਾ ਚੋਂ ਆਪਣਾ ਆਪ ਡੋਲੵ ਡੋਲੵ ਖਾਲੀ ਥਾਵਾਂ ਭਰਨਾ ਆਪਣਾ ਕਰਤਵਯ ਸਮਝਦਾ ਹੈ । ਰਹਿਮ-ਦਿਲੀ ਗ਼ਰੀਬਾਂ ਨੂੰ ਬਗ਼ਾਵਤ ਆਪਣੇ ਦਰਿਦਰ ਨਾਲ ਰਾਜ਼ੀ ਰਖਣ ਲਈ ਥਿੰਦਾ ਜਿਹਾ ਦੰਭ ਹੈ । ਅਮੀਰ ਲੋਕਾਂ ਦੀ ਨਿੱਜੀ ਹਿਫਾਜ਼ਤ ਲਈ ਇਹ ਜ਼ਰੂਰੀ ਹੈ ਕਿ ਦਯਾ ਤੇ ਦਾਨ ਨਾਲ ਗ਼ੁਰੀਬਾਂ ਨੂੰ ਬਗ਼ਾਵਤ ਦੀ ਅਤਿ ਤੋਂ ਰੋਕੀ ਰਖਿਆ ਜਾਏ । ਜਿਹੜਾ ਵਿਚਾਰਵਾਨ ਜ਼ਿੰਦਗੀ ਦੇ ਵਿਕਾਸ ਦੀ ਕੁਦਰਤੀ ਮੰਜ਼ਿਲ ਵੇਖ ਸਕਦਾ ਹੈ, ਉਹਦੇ ਲਈ ਇਹ ਸਮਝ ਸਕਣਾ ਜ਼ਰਾ ਔਖਾ ਨਹੀਂ, ਕਿ ਮਜ਼ੵਬ ਸ਼ੁਰੂ ਭਾਵੇਂ ਕਿਹੜੇ ਮਨੋਰਥ ਲਈ ਹੋਇਆ ਹੋਵੇ, ਅਜ ਇਹ ਮਾਲਕ ਨਜ਼ਾਮ ਦੇ ਦੁਆਲੇ ਭੌਣ ਵਾਲਾ ਦੂਜਾ ਸਹਾਇਕ ਹੈ। ਪੁਚਲਤ ਅਖ਼ਲਾਕ ਮਜ਼ੵਬ ਦੁਆਲੇ ਭੌਣ ਵਾਲਾ ਦੁਜਾ ਸਹਾਇਕ ਸਿਆਰਾ ਹੈ। ਇਹਨਾਂ ਦੋਹਾਂ ਵਿਚ ਆਪਣਾ ਚਾਨਣ ਕੋਈ ਨਹੀਂ । ਮਾਲਕੀ ਨਜ਼ਾਮ ਦੇ ਖਿੰਡਰਦਿਆਂ ਹੀ ਇਹ ਭੀ ਖਿੰਡਰਦਿਆ ਹੀ ਇਹ ਭੀ ਖਿਡਰ ਜਾਣਗੇ ਤੇ ਜਿਹੜਾ ਨਵਾਂ ਨਜ਼ਾਮ ਪੁਰਾਣੇ ਦੀ ਥਾਂ ਲਵੇਗਾ, ਓਹਦੇ ਮਜ਼ੵਬ ਤੇ ਅਖ਼ਲਕ ਭੀ ਨਵੇਂ ਹੋਣਗੇ । ઉપર