ਪੰਨਾ:Mere jharoche ton.pdf/157

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

<poem>

ਲੋਕਾਂ ਵਿਚ ਵਿਸ਼ਵਾਸ ਪਕਾ ਕੀਤਾ ਗਿਆ ਹੈ, ਕਿ ਪ੍ਚਲਤ ਮਜ਼ੵਬ ਤੇ ਅਖ਼ਲਾਕ ਦੋਵੇਂ ਬੁਨਿਆਦੀ ਤੇ ਅਜ਼ਲੀ ਹਨ । ਪਰ ਅਸੀਂ ਵੇਖਦੇ ਹਾਂ, ਕਿ ਇਹ ਸਾਡੀ ਸੰਭਾਲ ਵਿਚ ਹੀ ਬਦਲਦੇ ਰਹੇ ਹਨ, ਤੇ ਵਖਰੀਆਂ ਬਰਾਦਰੀਆਂ, ਵਖਰੀਆਂ ਕੌਮਾਂ, ਵਖਰੇ ਮੁਲਕ ਵਿਚ ਇਹ ਵਖੋ ਵਖਰੇ ਹਨ । ਜਿਹੜਾ ਅਮਲ ਕਦੇ ਮਜ੍ਹਬੀ ਤੇ ਅਖ਼ਲਾਕੀ ਮੰਨਿਆ ਜਾਂਦਾ ਸੀ ਉਹ ਅਜ ਗੁਨਾਹ ਮੰਨਿਆ ਜਾਂਦਾ ਹੈ - ਭੈਣਾਂ ਧੀਆਂ ਨਾਲ ਸ਼ਾਦੀ, ਆਦਮ-ਕੁਰਬਾਨੀ, ਵਿਧਵਾ ਦਾ ਪਤੀ ਨਾਲ ਸੜਨਾ, ਆਦਿ । ਅਸੀਂ ਜਦੋਂ ਮਜ਼ਬ ਤੇ ਅਖ਼ਲਾਕ ਦਾ ਇਤਿਹਾਸ ਖੋਜ ਕੇ ਪੜ੍ਹਦੇ ਹਾਂ, ਤਾਂ ਸਾਨੂੰ ਇਹ ਦੋਵੇਂ ਕੋਮਾਂ ਦੇ ਆਰਥਕ ਇਤਿਹਾਸ ਨਾਲ ਗੁੰਦੇ ਦਿਸਦੇ ਹਨ। ਜਿਸ ਤੋਂ ਇਹ ਪ੍ਤੱਖ ਹੁੰਦਾ ਹੈ, ਕਿ ਇਹ ਜਨ ਸਾਧਾਰਨ ਦੀ ਚੰਗੇਰੀ ਆਰਥਕ ਅਵਸਥਾ ਵਿਚ ਚੰਗੇਰੇ ਤੇ ਮਾੜੀ ਆਰਥਕ ਅਵਸਥਾ ਵਿਚ ਮਾੜੇ ਹੁੰਦੇ ਹਨ, ਏਸ ਲਈ ਇਹ ਜ਼ਿੰਦਗੀ ਦੇ ਆਦਰਸ਼ ਜਾਂ ਮਨੋਰਥ ਨਹੀਂ ਹਨ, ਮਨੁਖਤਾ ਦੇ ਆਰਥਕ ਵਿਕਾਸ ਦੀ ਸੂਚਨਾ ਹਨ ।੧ ।

                ਮਨੁਖਤਾ


ਜ਼ਿੰਦਗੀ ਦਾ ਮਨੋਰਥ ਵਿਕਾਸ ਤੇ ਵਿਕਾਸ ਦਾ ਇਨਕਲਾਬੀ ਕੇਂਦਰ ਮਨੁਖਤਾ ਹੈ। ਚੰਗੀ ਮਨੁਖਤਾ ਰਾਹੀਂ ਜ਼ਿੰਦਗੀ ਵਧੀਆ ਤੇ ਖ਼ੂਬਸੂਰਤ ਹੋਣਾ ਚਾਹੁੰਦੀ ਹੈ । ਚੰਗੇ ਮਨੁਖਤਾ ਦੇ ਅਸਰ ਹੇਠਾਂ ਨਾ ਸਿਰਫ਼ ਲੂਲ੍ਹੇ, ਲੰਙੋ, ਕੋਹੜੇ, ਕੋਝੇ ਆਦਮੀ ਇਸਤ੍ਰੀਆਂ ਹੀ ਪੈਦਾ ਹੋਣੇ ਬੰਦ ਹੋ ਜਾਣਗੇ, ਸਗੋਂ ਬੇਅਰਥ ਜਾਨਵਰ, ਮਛਰ , ਮਖੀ, ਜ਼ਹਿਰੀਲੇ ਕੀੜੇ ਭੀ ਮੁਕ ਜਾਣਗੇ । ਪਸ਼ੂਆਂ ਦੀਆਂ ਨਸਲ ਭੀ ਚੰਗੀਆਂ ਹੋ ਜਾਣਗੀਆਂ, ਬਿਛ ਵਧੇਰੇ ਸੁਹਣੇ ਤੇ ਫਲਦਾਰ ਹੋ ਜਾਣਗੇ, ਫੁਲ ਤੇ ਖੁਸ਼ਬੋ ਵਧ ਜਾਣਗੇ, ਕੰਡੇ ૧૫૩