ਪੰਨਾ:Mere jharoche ton.pdf/158

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

</poem>}}

 ਤੇ ਬਦਬੋ ਘਟ ਜਾਣਗ
   ਸਾਡੀ ਦੁਨੀਆਂ ਵਿਚ ਕਿੰਨਾਂ ਕੁਝ ਕੋਝਾ ਹੈ। ਜਿਹੜਾ ਚੰਗੇ ਮਨੁਖ ਦੀ ਰਾਹਨੁਮਾਈ ਬਿਨਾਂ ਦਿਨੋਂ ਦਿਨ ਵਧਦਾ ਜਾ ਰਿਹਾ ਹੈ !ਚੰਗੀ ਮਨੁਖਤਾ ਦੇ ਯੁਗ ਵਿਚ ਏਸ ਕੋਝ ਦੀ ਕੋਈ ਥਾਂ ਨਹੀਂ ਹੋਵੇਗੀ, ਇਹਦਾ ਬੀਜ ਨਾਸ ਕੀਤਾ ਜਾ ਸਕਦਾ ਹੈ 
   ਚੰਗੀ ਮਨੁਖਤਾ ਦੀਆਂ ਬੁਨਿਆਦੀ ਲੋੜਾਂ ਇਹ ਹਨ :
  ੧. ਹਰ ਮਨੁਖ ਦੀ ਆਰਥਕ ਤੇ ਸਿਆਸੀ ਆਜ਼ਾਦੀ।
   ੨. ਹਰ ਮਨੁਖ ਦੀ ਦਿਮਾਗ਼ ਹਨੇਰੇ ਤੋਂ ਖ਼ਲਾਸੀ। ਇਹ ਖਲਾਸੀ ਸਿਰਫ਼ ਆਜ਼ਾਦ ਵਿਗਿਆਨਿਕ ਖੋਜ ਦੇ ਸਿਟੇ ਹਰ ਮਨੁਖ ਤਕ ਪਹੁੰਚਾਇਆਂ ਹੀ ਹਾਸਲ ਹੋ ਸਕਦੀ ਹੈ । ਹਰੇਕ ਹੋਰ ਪਰਚਾਰ ਦਿਮਾਗ਼ੀ ਹਨੇਰਾ ਗੂਹੜਾ ਕਰਦਾ ਹੈ । 
    ੩. ਹਸਨ,ਹੁਨਰ ਤੇ ਜ਼ਿੰਦਗੀ ਨੂੰ ਮਾਨਣ ਦਾ ਖਲਾ  ਅਵਸਰ ।                                           ੪ ਦਿਮਾਗ਼ੀ ਤੇ ਸ੍ਰੀਰਕ ਸ਼ਕਤੀਆਂ ਦੀ ਇਕ-ਤਾਲ ਪਰਫੁਲਤਾ, ਤਾਕਿ ਮਨੁਖ ਪੂਰੇ ਤੌਰ ਤੇ ਜਿਉਣ ਦਾ ਸੁਆਦ ਲੈ ਸਕੇ ।
 ਚੰਗੇ ਮਨੁਖਤਾ ਦੀ ਬੁਨਿਆਦ ਮਨੁਖੀ ਜੀਵਨ ਦੀ ਮਹਤਤਾ ਵਿਚ ਵਿਸ਼ਵਾਸ਼ ਹੈ । ਇਹਨੂੰ ਪਾਪਾਂ ਦੀ ਸਜ਼ਾ ਭੁਗਤਣ ਦਾ ਅਵਸਰ ਮੰਨ ਕੇ ਤਿਆਗੀ ਬਨਣਾ ਜਾਂ ਆਪਣੇ ਸਰੀਰ ਨੂੰ ਕਸ਼ਟ ਦੇਣੇ ਮਜ਼ੵਬ ਨਹੀਂ, ਆਪਣੀ ਅਯੋਗਤਾ ਦਾ ਇਕਬਾਲ ਹੈ। “ਮਨੁਖ ਦਾ ਜਮਾਂਦਰੂ ਹੱਕ ਹੈ ਕਿ ਉਹ ਜ਼ਿੰਦਗੀ ਦੀ ਵਨ-ਸਵੰਨਤਾ ਨੂੰ ਮਾਣੋ, ਹੁਸਨ ਤੇ ਆਪਣੀ ਰਚਨ-ਸ਼ਕਤੀ ਦਾ ਸੁਆਦ ਲਏ, ਤੇ ਆਪਣੀ ਉਸਾਰੂ ਮਿਹਨਤ ਨਾਲ ਏਸ ਧਰਤੀ ਨੂੰ ਸਵਰਗ ਬਣਾਵੇM. ੪

ਚੰਗੀ ਮਨੁਖਤਾ ਇਕਲੇ ਸ਼ਖ਼ਸਾਂ ਦੀਆਂ ਇਕੱਲੀਆਂ ਕੋਸ਼ਸ਼ਾਂ ਨਾਲ ਪੈਦਾ ਨਹੀਂ ਕੀਤੀ ਜਾ ਸਕਦੀ ਹੈ। ਸਿਰਫ਼ ਸਾਰੇ ਮਨੁਖ ਰਲ ਕੇ ਇਕਲੇ ਸ਼ਖ਼ਸ ਲਈ ਉਹ ਸਮਾਜਕ ਅਵਸਥਾ ਬਣਾ ਸਕਦੇ ਹਨ ਜਿਸ ਵਿਚ ਉਹਦੀ ਮਿਹਨਤ ਦਾ ਫਲ ਸਿਰਫ਼ ਉਹਦੇ ਕੋਲੋਂ ਖੋਹਿਆ ੧੫੪