ਪੰਨਾ:Mere jharoche ton.pdf/161

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਸਮਾਜ ਹਰੇਕ ਵਿਅਕਤੀ ਦੇ ਸੁਖ ਦਾ ਜ਼ਿੰਮੇਵਾਰੀ ਹੋਵੇਗਾ। ਇਹੋ ਜਿਹੇ ਸਮਾਜ ਵਿਚ ਕੋਈ ਜਮਾਤਾਂ ਨਹੀਂ ਹੋਣਗੀਆਂ, ਤੇ ਇਹਦੇ ਨਜ਼ਾਮ ਹੇਠਾਂ ਨਵਾ ਅਖ਼ਲਾਕ ਪੈਦਾ ਹੋਵੇਗਾ।
ਚੋਰੀ ਨਾ ਕਰਨਾਂ ਜਾਂ ਸੂਦ-ਖ਼ੌਰਾਂ ਦੀਆਂ ਰਕਮਾਂ ਦਿਆਨਤਦਾਰੀ ਨਾਲ ਮੋੜਨਾ ਅਖ਼ਲਾਕ ਦਾ ਨਿਕਾ ਜਿੰਨਾ ਭਾਗ ਭੀ ਨਹੀਂ ਗਿਣੇ ਜਾਣਗੇ, ਕਿਉਂਕਿ ਕੋਈ ਕਿਸੇ ਕੋਲੋਂ ਕਰਜ਼ਾ ਲਏਗਾ ਨਹੀਂ ਤੇ ਨਾ ਕਿਸੇ ਦੀ ਚੋਰੀ ਕਰੇਗਾ। ਦਰਿਆ ਦੇ ਕੰਢਿਆਂ ਉਤੇ ਕੋਈ ਪਾਣੀ ਨਹੀਂ ਚੁਰਾਂਦਾ,ਸਾਝੀ ਦੌਲਤ ਦੀ ਬੇ-ਅੰਤਤਾ ਵਿਚ ਲੈਣ ਨਾਲੋਂ ਦੇਣਾ ਮਨੁਖ ਦੀ ਤੀਬਰ ਇੱਛਾ ਹੋ ਜਾਏਗੀ, ਦੇਣ ਦੇ ਹੁਨਰ ਸਿਖੇ ਤੇ ਮੁਤਾਲਿਆ ਕੀਤੇ ਜਾਣਗੇ। ਦਿਤਾ ਹੁਸਨ ਜਾਂ ਸਕਦਾ ਹੈ, ਦਿਤਾ ਪਿਆਰ ਜਾ ਸਕਦਾ ਹੈ, ਦਿਤੀ ਪ੍ਰਸੰਸਾ ਜਾ ਸਕਦੀ ਹੈ, ਦਿਤੀ ਕਵਿਤਾ ਜਾ ਸਕਦੀ ਹੈ, ਦਿਤੀ ਅਕਲ ਜਾ ਸਕਦੀ ਹੈ, ਦਿਤਾ ਸੁਖ ਜਾ ਸਕਦਾ ਹੈ - ਬਾਕੀ ਕਿਸੇ ਚੀਜ਼ ਦਾ ਕੋਈ ਲੋੜਵੰਦ ਨਹੀਂ ਰਹੇਗਾ ।
ਕਿਸੇ ਦੀ ਇਸਤ੍ਰੀ ਨੂੰ ਪਿਆਰ ਕਰਨ ਜਾਂ ਨਾ ਕਰਨ ਦਾ ਅਖ਼ਲਾਕ ਨਾਲ ਕੋਈ ਵਾਸਤਾ ਨਹੀਂ ਰਹੇਗਾ । ਇਸਤ੍ਰੀਆਂ ਤੇ ਮਰਦ ਇਕੋ ਜਿੰਨੇ ਆਜ਼ਾਦ ਹੋਣਗੇ, ਤੇ ਬਿਨਾਂ ਪ੍ਰਸਪਰ ਪਿਆਰ ਦੇ ਕੋਈ ਕਿਸੇ ਨੂੰ ਆਪਣੇ ਨਾਲ ਬੰਨ੍ਹ ਕੇ ਰਖਣਾ ਜਾਂ ਉਹਦੇ ਨਾਲ ਬੱਝ ਕੇ ਰਹਿਣਾ ਨਹੀਂ ਚਾਹੇਗਾ । ਤੇ ਜਿਥੇ ਪ੍ਸਪਰ ਪਿਆਰ ਹੋ, ਉਥੇ ਤੀਜੇ ਦਾ ਸਵਾਲ ਨਹੀਂ ਉਠਦਾ। ਜਿਥੇ ਪਿਆਰ ਨਹੀਂ ਉਥੇ ਨਾ ਕੋਈ ਕਾਨੂੰਨ ਕਿਸੇ ਦੀ,ਮਰਜ਼ੀ ਦਾ ਉਲੰਘਣ ਕਰ ਸਕੇਗਾ, ਨਾ ਕੋਈ ਏਡਾ ਬੇ-ਅਣਖਾ ਹੋਵੇਗਾ, ਕਿ ਬਿਨਾਂ ਦਿਲ ਜਿਤੇ ਸਰੀਰ ਦਾ ਕਬਜ਼ਾ ਚਾਹੇਗਾ ।
ਵਡਿਆਂ ਦੀ ਤਾਬਿਆਦਾਰੀ ਕੋਈ ਅਖ਼ਲਾਕੀ ਸਿਫ਼ਤ ਨਹੀਂ ਸਮਝੀ ਜਾਏਗੀ। ਹਰੇਕ ਬਚੇ ਦੀ ਪਰਵਰਿਸ਼ ਵਿਗਿਆਨਕ ਢੰਗ ਨਾਲ ਕੀਤੀ ਜਾਏਗੀ ਤੇ ਉਹਨੂੰ ਵਧ ਤੋਂ ਵਧ ਉਪਜਾਊ ਤੇ ਸੁਚੱਜਾ

੧੫੭

left

center

right