ਪੰਨਾ:Mere jharoche ton.pdf/162

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਣਾਨ ਦਾ ਜਤਨ ਗੋਰਮੈਂਟ ਕਰੇਗੀ, ਤੇ ਉਹਦਾ ਜੀਵਨ-ਕਰਤਵ ਬੁਢੇ ਵਹਿਮਾਂ ਦੇ ਅਧੀਨ ਨਹੀਂ ਰਖਿਆ ਜਾਏਗਾ । ਵਡਿਆਂ ਦੇ ਆਦਰ ਦੇ ਛੁਟ ਨਾ ਜਵਾਨਾਂ ਦੀ ਉਹਨਾਂ ਨਾਲ ਕੋਈ ਜ਼ਿਮੇਵਾਰੀ ਤੇ ਨਾ ਵਡਿਆਂ ਨੂੰ ਜਵਾਨਾਂ ਦੀ ਕੋਈ ਮੁਹਤਾਜੀ ਹੋਵੇਗੀ । ਕੋਈ ਵੀ ਕਸੇ ਦੂਜੇ ਦੇ ਪੈਰ ਨਿਸ਼ਾਨਾਂ ਤੇ ਨਹੀਂ ਚਲੇਗਾ, ਹਰ ਕਿਸੇ ਕੋਲੋਂ ਆਸ ਕੀਤੀ ਜਾਏਗੀ ਕਿ ਉਹ ਨਵੀਆਂ ਦੌਲਤਾਂ ਨਾਲ ਜ਼ਿੰਦਗੀ ਦੀ ਅਮੀਰੀ ਵਧਾਵੇ ।
 ਗ਼ਰੀਬਾਂ ਨਾਲ ਰਹਿਮ-ਦਿਲੀ ਗ਼ਰਬਤ ਦੀ ਸਫ਼ ਦੇ ਨਾਲ ਹੀ ਵਲੵਟੀ ਜਾਏਗੀ । ਗ਼ਰਬਤ ਮਨੁਖਤਾ ਦੀ ਹੱਤਕ ਹੈ । ਗ਼ਰਬਤ ਸਿਰਫ਼ ਕਿਸ ਦੋਖੀ ਨਜ਼ਾਮ ਦਾ ਸਿੱਟਾ ਹੈ। ਜਦ ਧਰਤੀ ਵਿਚ ਹਰ ਕਿਸੇ ਨੂੰ ਰਾਜਿਆਂ ਵਾਂਗ ਰਖਣ ਜੋਗੀ ਦੌਲਤ ਮੌਜੂਦ ਹੈ, ਫੇਰ ਬਹੁ-ਤਿਆਂ ਨੂੰ ਨੰਗੇ ਭੁਖੇ ਰਖਣਾ ਕਿਸੇ ਸ਼ੈਤਾਨੀ ਨਜ਼ਮ ਦੀ ਸ਼ਰਾਰਤ ਹੈ । ਇਹ ਨਜ਼ਮ ਤੋੜ ਦਿਤੇ ਜਾਣਗੇ, ਤੇ ਵਿਗਿਆਨਿਕ ਸੁਚੱਜਤਾ ਨਾਲ ਹਰ ਕਿਸੇ ਨੂੰ ਜ਼ਿੰਦਗੀ ਮਾਨਣ ਦੀ ਅਕਲ ਸਿਖਾਈ ਜਾਏਗੀ।
ਕੁਰਬਾਨੀ, ਤਿਆਗ, ਮੁਕਤੀ ਤੇ ਨਿਰਾਕਾਰ ਇਸ਼ਕ ਦੇ ਬੁੱਤ ਬੇਕਾਰ ਹੋ ਜਾਣਗੇ। ਪ੍ਾਪਤੀ ਏਨੀ ਸੁਖਾਲੀ ਕਰ ਦਿਤੀ ਜਾਏਗੀ, ਕਿ ਤਿਆਗ ਤੇ ਕੁਰਬਾਨੀ ਨਗੂਣੇ ਹੋ ਜਾਣਗੇ। ਇਸ਼ਕ ਮਿਜਾਜ਼ੀ ਏਨਾ ਪਵਿੱਤਰ ਹੋ ਜਾਏਗਾ ਕਿ ਉਹਨੂੰ ਵਡਿਆਣ ਲਈ ਕਿਸੇ ਇਸ਼ਕ-ਹਕੀਕੀ ਦੀ ਲੋੜ ਨਹੀਂ ਪਵੇਗੀ । ਤੇ ਏਸ ਦੁਨੀਆਂ ਨੂੰ ਸਵਰਗ ਬਣਾਨ ਵਿਚ ਮਗਨ ਮਨੁਖਤਾ ਨੂੰ ਮੁਕਤੀ ਦਾ ਚਿਤ ਚੇਤਾ ਨਹੀਂ ਰਹੇਗਾ। ਇਸ ਜ਼ਿੰਦਗੀ ਦਾ ਹੁਸਨ, ਇਹਦਾ ਸੰਗੀਤ, ਇਹਦੇ ਪਿਆਰ, ਇਹਦੀ ਸਵਛਤਾ, ਇਹਦੀ ਅਮੀਰੀ, ਇਹਦੀਆਂ ' ਅਨ· ਗਿਣਤ ਸੰਭਾਵਨਾਆਂ ਪ੍ਰਸੰਨ ਲੰਮੀ ਉਮਰ ਲਈ ਹਰ ਮਨੁਖ ਨੂੰ ਪ੍ਰੇਰਦੇ ਰਹਿਣਗੇ ।



੧੫੮