ਪੰਨਾ:Mere jharoche ton.pdf/164

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

</poem>}} ਪਰ ਮੈਂ ਆਪਣੇ ਪਾਠਕਾਂ ਨਾਲ ਇਸ ਗਲ ਉਤੇ ਡੂੰਘੀ ਵਿਚਾਰ ਕਰਨਾ ਚਾਹੁੰਦਾ ਹਾਂ ਕਿ ਕੀ ਸੱਚ ਮੁਚ ਅਸੀਂ, ਇਸ ਦੁਨੀਆਂ ਵਿਚ ਰਹਿਣ ਵਾਲੇ, ਇਸ ਨੂੰ ਸੁਫਨਾ ਹੀ ਸਮਝਦੇ ਹਾਂ ? ਕੀ ਸਾਡੇ ਉਹ ਬਜ਼ੁਰਗ ਤੇ ਨਬੀ ਅਵਤਾਰ, ਜਿਨਾਂ ਨੇ ਮਨੁਖ ਦੇ ਇਸ ਜੀਵਨ ਨੂੰ ਸੁਖੀ ਕਰਨ ਤੇ ਸੁਧਾਰਨ ਲਈ ਕਸ਼ਟ ਸਹਾਰੇ, ਪਰਵਾਰ ਕੁਰਬਾਨ ਕੀਤੇ, ਤੇ ਵੱਡੇ ਵੱਡੇ ਸ਼ਾਸਤ੍ ਗ੍ੰਥ ਲਿਖੇ,-ਇਸ ਸੰਸਾਰ ਨੂੰ ਸੁਫ਼ਨਾ ਹੀ ਸਮਝਦੇ ਸਨ ? ਜੇ ਇਹ ਜੀਵਨ ਸੁਫ਼ਨਾ ਹੀ ਹੈ, ਤਾਂ ਇਸ ਦੇ ਸੁਧਾਰ ਜਾਂ ਵਿਗਾੜ ਲਈ ਸੂਲੀ ਉਤੇ ਟੰਗੇ ਜਾਣ ਵਿਚ ਸੁਫ਼ਨੇ ਨਾਲੋਂ ਵਡੇਰੀ ਕਿਹੜੀ ਸਿਫ਼ਤ ਹੈ, ਜਾਂ ਕੰਧਾਂ ਵਿਚ ਚੁਣੇ ਜਾਣ ਵਿਚ ਕਿਹੜੀ ਵੱਡੀ ਕੁਰਬਾਨੀ ਸਮਝੀ ਜਾ ਸਕਦੀ ਹੈ ? ਕੀ ਸੁਫ਼ਨੇ ਦੀ ਨੇਕੀ ਜਾਂ ਬਦੀ ਉਤੋਂ ਚਿੰਤਾਤ੍ ਹੋਣ ਦੀ ਕੋਈ ਲੋੜ ਹੈ ? ਕੀ ਸੁਫ਼ਨੇ ਵਿਚ ਕੀਤੇ ਕੌਲ ਕਰਾਰ ਜਾਂ ਪ੍ਤਿੱਗਯਾ ਪ੍ਣ ਦੀ ਜਿੰਮੇਂਵਾਰੀ ਕੋਈ ਅਰਥ ਰਖਦੀ ਹੈ ? ਨਾਸਵੰਤ ਸਮਝਣਾ ਹੋਰ ਗਲ ਹੈ, ਕਿਉ'ਕਿ ਕੀ ਆਸਤਕ, ਕੀ ਨਾਸਤਕ' ਤੇ ਕੀ ਸਾਇੰਸਦਾਨ, ਸਾਰੇ ਸਿਸ਼ਟੀ ਦੀਆਂ ਸ਼ਕਲਾਂ ਨੂੰ ਨਾਸਵੰਤ ਸਮਝਦੇ ਹਨ, ਭਾਵੇਂ ਇਹ ਸਾਰੇ ਸ਼ਿਸ਼ਟੀ ਨੂੰ ਸਦੀਵੀ ਮੰਨਦੇ ਹਨ । ਸ਼ਿਸ਼ਟੀ ਦਾ ਮਾਦਾ ਅਨਾਦੀ ਹੈ,ਇਸ ਦੀਆਂ ਸ਼ਕਲਾ ਛਿਨ ਭੰਗਰ ਹਨ |ਪਰ ਸਦੀ ਅਧੀ ਸਦੀ ਦੀ ਛਿਨ, ਮਾਨੁਖੀ ਤੋਲ ਨਾਪ ਵਿਚ ਚੋਖੀ ਲੰਮੀ ਛਿਨ ਹੈ, ਜਿਸ ਵਿਚੋਂ ਪਲ ਭਰ ਵਿਚ ਨਹੀਂ ਲੰਘਿਆ ਜਾ ਸਕਦਾ | ਪਰ ਇਸ ਮਾਦੇ ਨੂੰ ਕੋਈ ਜੀਵ ਸੁਫ਼ਨਾ ਨਹੀਂ ਸਮਝ ਸਕਦਾ, ਨਾ ਇਹ ਕਥਨ ਕਿਸੇ ਭੀ ਸ਼ਕਲ ਵਿਚ ਠੀਕ ਆਖਿਆ ਜਾ ਸਕਦਾ ਹੈ, ਕਿ ਕੋਈ ਸਮੇਂ ਨਾਲ ਨਾਪੀ ਮਿਣੀ ਜਾਣ ਵਾਲੀ ਅਵਸਥਾ ਅਗੰਮੀ ਤੇ ਸਦੀਵੀ ਜੀਵਨ ਨਾਲੋਂ ਅਡਰੀ ਕੀਤੀ ਜਾ ਸਕਦੀ ਹੈ । ਸਾਡਾ ਇਹ ਸ਼ਖ਼ਸੀ ਜੀਵਨ ਇਕੋ ਹੀ ਜੀਵਨ ਹੈ, ਜਾਂ ਅਮੁਕ ੧੬੦