ਪੰਨਾ:Mere jharoche ton.pdf/166

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

<Poem> ਜਿਸ ਉਤੇ ਇਸ ਤਰਾਂ ਨਾਰਾਜ਼ ਹੋਣ ਦੀ ਲੋੜ ਮਜੵਬੀ ਭਰਾਵਾਂ ਨੂੰ ਮਹਿਸੂਸ ਹੋ ਰਹੀ ਹੈ, ਭੀ ਸੁਫ਼ਨੇ ਦੀ ਇਕ ਝਾਤੀ ਸਮਝ ਕੇ ਭੁਲਾਈ ਜਾ ਸਕਦੀ । ਸੁਫ਼ਨੇ ਵਿਚ ਨਾ ਤੇ ਬੁਨਿਆਦੀ ਫ਼ਰਕ ਦੀ ਕੋਈ ਚਿੰਤਾ ਹੋਣੀ ਚਾਹਦੀ ਹੈ, ਤੇ ਨਾ ਉਪਰਲੇ ਫ਼ਰਕਾਂ ਦੀ। ਸਾਡਾ ਤਜਰਬਾ ਹੈ ਕਿ ਅਸੀਂ ਸੁਫ਼ਨੇ ਦੀ ਡਰਾਉਣੀ ਜਾਂ ਸੁਹਣੀ ਝਾਤੀ ਤੋਂ ਓਨਾਂ ਚਿਰ ਹੀ ਭੈ ਭੀਤ ਜਾਂ ਖੀਵੇ ਰਹਿੰਦੇ ਹਾਂ, ਜਿੰਨਾਂ ਚਿਰ ਸਾਨੂੰ ਉਸ ਦੇ ਸੁਫ਼ਨਾ ਹੋਣ ਦਾ ਗਿਆਨ ਨਹੀਂ ਹੁੰਦਾ, ਜਦੋਂ ਅੱਖਾਂ ਖੁਲ੍ਹਦੀਆਂ ਹਨ, ਹਿਰਖ ਸੋਗ ਦੋਵੇਂ ਬੇ-ਅਰਬ ਹੋ ਜਾਂਦੇ ਹਨ । ਕੀ ਜਿਨ੍ਹਾਂ ਵੀਰਾਂ ਨੂੰ ਮਜ਼ੵਬੀ ਤੌਰ ਤੇ ਇਸ ਗਲ ਦਾ ਭਰੋਸਾ ਹੋ ਗਿਆ ਹੈ, ਕਿ ਇਹ ਦੁਨੀਆਂ ਸੁਫ਼ਨਾ ਹੈ - ਉਨਾਂ ਦੀਆਂ ਨਜ਼ਰਾਂ ਵਿਚ ਪ੍ਰੀਤ-ਲੜੀ ਦਾ ਫ਼ਿਲਸਫ਼ਾ ਉਡਾ ਹੀ ਮਾਸੂਮ ਤੇ ਬੇ-ਨੁਕਸਾਨ ਨਹੀਂ ਲਭਣਾ ਚਾਹੁੰਦਾ, ਜੇਡਾ ਸੁਫਨੇ ਦਾ ਕੋਈ ਦਿਓ ਭੂਤ ?

           ਖ਼ਿਆਲਾਂ ਦੀ ਦਰੁਸਤੀ   
                                       ਉਪਰਲੀਆਂ ਸਤਰਾਂ ਰਾਹੀਂ ਮੈਂ ਆਪਣੇ ਵਿਚਾਰਵਾਨ ਪਾਠਕਾਂ ਨੂੰ                                  ਖ਼ਿਆਲਾਂ ਦੇ ਅਸਲੀ ਅਰਥਾਂ ਤਕ ਪਹੁੰਚਣ ਦੀ ਤਾਕੀਦ ਕਰਨਾ ਚਾਹੁੰਦਾ ਹਾਂ । ਖ਼ਿਆਲ ਦੀ ਦਰੁਸਤੀ ਉਤੇ ਅਮਲਾਂ ਦੀ ਦਰੁਸਤੀ ੳੁਤੇ ਅਮਲਾ ਦੀ ਦਰੁਸਤੀ ਨਿਰਭਰ ਹੈ । ਜਿਥੇ ਭੀ ਅਮਲ ਗ਼ਲਤ ਹਨ, ਉਥੇ ਖ਼ਿਆਲ ਗ਼ਲਤ ਹੋਵੇਗਾ ਸਾਡੀਆਂ ਸਾਰੀਆਂ ਕਮਜ਼ੋਰੀਆਂ, ਸਾਰੀਆਂ ਨਾਕਾਮਯਾ-ਬੀਆਂ ਦਾ ਮੂਲ ਕਾਰਨ ਖ਼ਿਆਲਾਂ ਦੀ ਕਮਜ਼ੋਰੀ ਜਾਂ ਖ਼ਿਆਲਾਂ ਦੀ ਗ਼ਲਤੀ ਹੁੰਦੀ ਹੈ ।ਖ਼ਿਆਲਾਂ ਨੂੰ ਕਦੇ ਭੀ ਬੇਤਰਤੀਬ ਨਾ ਰਹਿਣ ਦਿਓ ।ਜਿਸ ਦਾ ਖ਼ਿਆਲ ਬੇ ਤਰਤੀਬ ਹੈ ਉਸ ਦਾ ਘਰ, ਉਸਦੀ ਰਹਿਣੀ, ਬਹਿਣੀ, ਕਹਿਣੀ, ਸਭ ਬੇ-ਤਰਤੀਬ ਹੋਣਗੇ ।

ਆਪਣੇ ਨਿਕੇ ਤੋਂ ਖ਼ਿਆਲ ਨੂੰ ਵਿਚਾਰ ਕੇ ਅਮਲ ਤੇ