ਪੰਨਾ:Mere jharoche ton.pdf/169

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

</poem>}} ਹੈ, ਬਖ਼ਸੀ ਜੀਵਲ ਦੀ ਚੇਤੰਨਤਾ ਨਾਲ ਹੈ, ਇਸ ਦੀਆਂ ਯਾਦਾਂ ਤੇ ਜ਼ਿਮੇਂਵਾਰੀਆਂ ਨਾਲ ਹੈ, ਇਹੀ ਮੇਰੀਆਂ ਪ੍ਰੇਰਨਾਂ ਹਨ, ਇਹੀ ਮੇਰੇ ਅਮਲਾਂ ਦਾ ਆਧਾਰ ਹਨ । ਜਨਮ ਤੋਂ ਪਹਿਲੋਂ ਹੁੰਦਾ ਹੋਵੇ ਮੇਰਾ ਕੋਈ ਜੀਵਨ, ਪਰ ਮੇਰੀ ਵਰਤਮਾਨ ਸ਼ਖ਼ਸੀਅਤ ਮੇਰੀ ਇਸ ਜਨਮ ਦੀ ਕਿਤ ਹੈ । ਵਿਰਾਸਤ (heridity ) ਰੁਚੀਆਂ, ਝੁਕਾਵਾਂ ਬਾਬਤ ਜੋ ਕੁਝ ਵੀ ਪਿਆ ਕੋਈ ਆਖੇ, ਮੈਨੂੰ ਇਸ ਵਿਚ ਕੋਈ ਸੰਦੇਹ ਨਹੀਂ ਕਿ ਆਪਣੇ ਵਿਚ ਜਿਸ ਕਾਸੇ ਦਾ ਵੀ ਮੈਨੂੰ ਮਾਨ ਹੈ, ਜਿਸ ਕਾਸੇ ਦੀ ਵੀ ਖ਼ੁਸ਼ੀ ਜਾਂ ਜਿਸ ਕਾਸੇ ਦੀ ਵੀ ਚਿੰਤਾ ਜਾਂ ਡਰ ਹੈ, ਉਹ ਸਭ ਕੁਝ ਮੇਰੇ ਇਸ ਜਨਮ ਵਿਚ ਉਪਜਿਆ ਹੈ । ਪਹਿਲੇ ਤਿੰਨ ਜਾਂ ਚਾਰ ਸਾਲਾਂ ਨੂੰ ਛੱਡ ਕੇ ਮੈਂ ਆਪਣੀ ਜੀਵਨ ਉਸਾਰੀ ਦੀ ਇੱਟ ਇੱਟ ਤੋਂ ਜਾਣੂੰ ਹਾਂ, ਇਹ ਸਾਰੀਆਂ ਇੱਟਾਂ ਮੈਂ ਆਪ ਲਾਈਆਂ ਹਨ । ਕਈ ਵਾਰੀ ਪਟੀਆਂ, ਕਈ ਵਾਰੀ ਭੰਨੀਆਂ, ਤੇ ਮੁੜ ਜੋੜੀਆਂ ਹਨ । ਮੇਰੀ ਸਾਰੀ ਸ਼ਖ਼ਸੀਅਤ ਵਿਚ ਇਕ ਵੀ ਚੀਜ਼ ਐਸੀ ਨਹੀਂ, ਜਿਸਦਾ ਮੈਨੂੰ ਪਤਾ ਨਾ ਹੋਵੇ ਕਿ ਇਹ ਕਦੋਂ ਮੇਰਾ ਭਾਗ ਬਣੀ ਸੀ! ਮੇਰਾ ਯਕੀਨ ਹੈ ਕਿ ਮੇਰੀ ਇਹ ਸ਼ਖ਼ਸੀਅਤ, ਚੰਗੀ ਮਾੜੀ, ਕੁਦਰਤ ਦੀਆਂ ਤਾਕਤਾਂ ਦੀ ਮਦਦ ਨਾਲ ਉਨੇ ਹੀ ਵਰਿ ਵਿਚ ਬਣਾਈ ਗਈ ਹੈ, ਜਿੰਨੀ ਮੇਰੀ ਉਮਰ ਹੈ, ਤੇ ਇਹ ਸ਼ਖ਼ਸੀਅਤ ਮੇਰੀ ਮੌਤ ਤੋਂ ਬਾਅਦ ਕਾਇਮ ਨਹੀਂ ਰਹਿ ਸਕਦੀ, ਜੀਕਰ ਪਿਛਲੇ ਕਿਸੇ ਸ਼ਖ਼ਸੀਅਤ ਦਾ ਮੈਨੂੰ ਕੋਈ ਗਿਆਨ ਨਹੀਂ । ਇਹ ਮੇਰੀ ਉਮਰ ਅਮੁਕ ਸਮੇਂ ਦਾ ਅਸਲੀ ਤੇ ਨਿੱਗਰ ਭਾਗ ਹੈ, ਤੇ ਉੱਨੀ ਹੀ ਜ਼ਿਮੇਵਾਰੀ ਨਾਲ ਜੀਵਿਆ ਜਾਣਾ ਚਾਹੀਦਾ ਹੈ ਜਿੰਨੀ ਨਾਲ ਕੋਈ ਹੋਰ ਭਾਗ । ਇਸ ਲਈ ਮੈਂ ਇਹ ਨਿਰਨਾ ਕੀਤਾ ਹੈ, ਕਿ ਮੈਂ ਇਸ ਆਪਣੇ ਜੀਵਨ ਨੂੰ ਹਰਗਿਜ਼ ਸੁਫਨਾ ਨਹੀਂ ਸਮਝਾਗਾ, ਮਾਇਆ ਦਾ ਛਿਨ-ਭੰਗਰ ਪਰਛਾਵਾਂ ਜਾਂ ਮਿਗ-ਜਲੀ ਆਖ ਕੇ ਨਹੀਂ ਛੁਟਿਆਵਾਂਗਾ। ੧੬੫