ਪੰਨਾ:Mere jharoche ton.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



<poem>ਵਤੀਰਾ ਤੇ ਸਾਰੇ ਆਦਰਸ਼ ਬੜੇ ਖ਼ੁਦਗ਼ਰਜ਼ੀ ਨਾਲ ਭਰਪੂਰ ਜਾਪੇ। ਮੈਂ ਦਿਨੋਂ ਦਿਨ ਬਦਲਦਾ ਗਿਆ। ਮੁਲਕ ਦਾ ਪਿਆਰ, ਪਰਵਾਰ ਦਾ ਪਿਆਰ, ਕੁਝ ਕਰ ਕੇ ਵੇਖਣ ਦਾ ਪਿਆਰ ਇਕ ਦਮ ਜਾਗ ਪਏ । ਮੈਂ ਇਕ ਸਾਲ ਵਿਚ ਅਨੇਕਾਂ ਕਿਤਾਬਾਂ ਇਸ ਸੁਹਿਰਦ ਪਾਦਰੀ ਕੋਲੋਂ ਲੈ ਕੇ ਪੜ੍ਹੀਆਂ। ਉਸ ਪਾਦਰੀ ਨੂੰ ਮੈਂ ਆਪਣਾ ਦਿਲ ਦਸਿਆ । ਉਸ ਮੈਨੂੰ ਆਪਣੀ ਯੂਨੀਵਰਸਿਟੀ ਮਿਸ਼ੀਗਨ ਦੇ ਡੀਨ ਨਾਲ ਜਾਣੂ ਕਰਾਇਆ । ਮੈਂ ਅਮੀਕਾ ਜਾ ਕੇ ਪੜ੍ਹਨ ਤੇ ਪਰਵਾਰ ਦੀ ਸੇਵਾ ਕਰਨ ਦਾ ਇਰਾਦਾ ਬਣਾ ਲਿਆ । ਸਰਦਾਰ ਰਘਬੀਰ ਸਿੰਘ ਜੀ ਨੇ ਮੰਨ ਲਿਆ ਕਿ ਉਹ ਮੈਨੂੰ ਅਮੀਕਾ ਦਾ ਕਰਾਇਆ ਵੀ ਦੇਣਗੇ ਤੇ ਜਿੰਨਾ ਚਿਰ ਮੈਂ ਉਥੇ ਜਾ ਕੇ ਕੁਝ ਘਲ ਨਹੀਂ ਸਕਦਾ, ਉਹ ਮੇਰੇ ਪਰਵਾਰ ਦਾ ਖ਼ਰਚ ਵੀ ਕਰਨਗੇ । ਪੂਰਾ ਵਰ੍ਹਾ ਉਹ ਖ਼ਰਚ ਦੇਂਦੇ ਰਹੇੇ । ਮੈਂ ਅਮੀਕਾ ਵਿਚ ਬੜਾ ਚੰਗਾ ਵਿਦਿਆਰਥੀ ਸਾਬਤ ਹੋਇਆ । ਕਈ ਗੁੱਝੀਆਂ ਸ਼ਕਤੀਆਂ ਮੈਨੂੰ ਆਪਣੇ ਅੰਦਰੋਂ ਦਿਸ ਪਈਆਂ । ਯੂਨੀਵਰਸਿਟੀ ਨੇ ਮੇਰਾ ਬੜਾ ਸਤਕਾਰ ਕੀਤਾ । ਅਮੀਕਾ ਨੇ ਮੇਰਾ ਨੁਕਤਾ ਖ਼ਿਆਲ ਬਿਲਕੁਲ ਬਦਲ ਦਿਤਾ, ਮੇਰੀਆਂ ਸਭ ਕੀਮਤਾਂ ਵਟਾ ਦਿਤੀਆਂ । ਇਹ ਚਾਰ ਵਰ੍ਹੇ ਮੇਰੇ ਜੀਵਨ ਦਾ ਸੁਨਹਿਰੀ ਸਮਾਂ ਹਨ । ਮੈਨੂੰ ਅਮੀਕਾ ਤੇ ਯੂਰਪ ਵਿਚ ਬੜਾ ਪਿਆਰ ਮਿਲਿਆ, ਬੜੀ ਅਕਲ ਮਿਲੀ। ਪਹਿਲੀਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ, ਰਾਮ ਤੀਰਥ, ਵਿਵੇਕਾ ਨੰਦ, ਰਾਮ ਕ੍ਰਿਸ਼ਨ, ਬੁਲ੍ਹੇ੍ਹੇ ਸ਼ਾਹ ਨੇ ਮੇਰੇ ਖ਼ਿਆਲਾਂ ਉਤੇ ਅਸਰ ਪਾਇਆ ਸੀ । ੨੫ ਤੋਂ ੩੦ ਵਰ੍ਹੇ ਦੀ ਉਮਰ ਵਿਚ ਵਾਲਟ ਵਿਟਮੈਨ, ਹੈਨਰਿਕ ਇਬਸਨ , ਬਰਨਾਰਡ ਸ਼ਾਅ, ਲਿੰਕਨ ਐਮਰਸਨ, ਵਾਸ਼ਿੰਗਟਨ, ਵਿਕਟਰ ਹੀਉਗੋ ਬੁਧ, ਐਚ. ਜੀ. ਵੈਲਜ਼ ਟਾਲਸਟਾਏ ਤੇ ਗਾਂਧੀ ਨੇ ਮੇਰੀ ਆਤਮਾ ਮੱਲੀ ਰਖੀ ।

<\Poem>

੧੩