ਪੰਨਾ:Mere jharoche ton.pdf/170

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

</poem>}}

ਮਜ਼ਹਬੀ ਲੋਕ ਮਨੁਖ ਨੂੰ ਦੋ ਭਾਗਾਂ ਵਿਚ ਵੰਡਦੇ ਹਨ, ਇਕ ਉਹ ਜਿਹੜਾ ਅਨਾਦੀ ਤੇ ਅਮਰ ਹੈ, ਤੇ ਦੂਜਾ ਉਹ ਜਿਹੜਾ “ਮੈਂ-ਮੇਰੀ " ਆਖ ਕੇ ਬੋਲਦਾ ਹੈ । ਮੇਰੇ ਅਨਾਦੀ ਭਾਗ ਨਾਲ ਜਿਸਦਾ ਜੀ ਚਾਹੋ ਵਰਤਣ ਵਿਹਾਰ ਪਿਆ ਕਰੇ,ਪਰ ਮੈਂ ਏਸ ਭਾਗ ਨੂੰ ਕਦੇ ਨਹੀ ਛੇੜਿਆ, ਨਾ ਆਪਣੇ ਕਿਸੇ ਇਕਰਾਰ ਨਾਮੇ, ਜਾਂ ਰਜਿਸਟਰੀ ਉਤੇ ਅਨਾਦੀ ਭਾਗ ਕਦੇ ਦਸਤਖ਼ਤ ਕਰਾਏ ਹਨ ! ਦੁਨੀਆਂ ਦੀ ਸਭ ਵਰਤੋਂ-ਵਿਹਾਰ ਮੈਂ, (ਇਹ ਨਾਸਵੰਤ ਵਿਅਕਤੀ) ਆਪ ਕਰਦਾ ਹਾਂ, ਤੇ ਆਪਣੇ ਹਰੇਕ ਇਕਰਾਰ ਦੀ ਪਾਲਨਾ ਕਰਨ ਲਈ ਮੋਤ ਤੋਂ ਪਹਿਲਾਂ ਪਹਿਲਾਂ ਜ਼ਿਮੇਵਾਰ ਹਾਂ । . ਹਰ ਕੋਈ ਆਪਣੇ ਸੁਖ ਤੇ ਤਸੱਲੀ ਨੂੰ ਆਪਣਾ ਨਿਸ਼ਾਨਾ ਬਣਾਂਦਾ ਹੈ । ਜਿਹੜੇ ਲੋਕ ਮਨੁਖ ਦੀ ਅਨਾਦੀ ਵਿਅਕਤੀ ਨਾਲ ਵਰਤ ਵਿਹਾਰ ਕਰਦੇ ਹਨ, ਉਹ ਆਖ ਸਕਦੇ ਹਨ ਕਿ ਅਗੰਮੀ ਜੀਵਨ ਕੋਈ ਹੋਰ ਹੈ ਤੇ ਉਹ ਉਸ ਜੀਵਨ ਦੇ ਸੁੱਖਾਂ ਦੀ ਇੱਛਾ ਰਖ ਸਮਦੇ ਹਨ, ਤੇ ਇਸ ਜੀਵਨ ਨੂੰ ਬੇ-ਆਰਾਮ, ਬੇ ਹੁਸਨ, ਬੇ-ਖੇੜਾ ਵੇਖਣਾ ਗਵਾਰਾ ਕਰ ਸਕਦੇ ਹਨ । ਪਰ ਮੈਂ (ਨਾਸਵੰਤ ਗੁਰਬਖ਼ਸ਼ ਸਿੰਘ) ਹਥਲੀਆਂ ਘੜੀਆਂ ਨੂੰ ਆਪਣਾਂ ਮੌਕਾ ਸਮਝਦਾ ਹਾਂ, ਤੇ ਇਕ ਇਕ ਘੜੀ ਵਿਚੋਂ ਜੋ ਕੁਝ ਨਚੋੜਿਆ ਜਾ ਸਕਦਾ ਹੈ, ਨਚੋੜ ਕੇ ਆਪਣਾ ਸਮਾ ਜਿੱਡਾ ਸੁਹਣਾ ਹੋ ਸਕੇ ਬਿਤਾ ਕੇ, ਨਾ ਸਮਝੀ ਜਾਂ ਸਕਣ ਵਾਲੀ ਵਿਸ਼ਾਲ ਸ਼ਕਤੀ ਦੇ ਸ਼ੁਕਰੀਏ ਨਾਲ ਭਰਪੂਰ, ਮੁਕ ਜਾਣਾ ਆਪਣੀ ਸ਼ਖ਼ਸੀਅਤ ਦਾ ਪੂਰੇ ਹੋ ਜਾਣਾ ਖ਼ਿਆਲ ਕਰਦਾ ਹਾਂ ।

 ਮਾਨੁਖ ਜਨਮ ਦੁਰਲੱਭ ਹੈ ਹੋਤ ਨਾ ਬਾਰੰਬਾਰ । ਜਿਉ ਬਨ
    ਫਲ ਫੁਲ ਪਾਕੇ ਭੋਇ ਗਿਰੈ ਬਹੁੜ ਨਾ ਲਾਗੈ ਡਾਰ ।

ਇਹ ਦੂਜੀ ਗਲ ਸੀ ਜਿਹੜੀ ਮੈਂ ਸਪਸ਼ਟ ਕਰਨਾ ਚਾਹੁੰਦਾ ਸਾਂ ਕ ਹੱਥਲੀ ਪੂਣੀ ਨੂੰ ਕੱਤਣ ਸਮੇਂ ਜਿਹੜਾ ਕੱਤਣ ਵਾਲਾ ਕਤੀਂਦੀ ਤੰਦ ਦੀ ਥਾਂ ਅੱਗੋਂ ਕਦੇ ਉਣੇ ਵਾਲੇ ਜਾਣ ਵਾਲੇ ਖੇਸ ਉਤੇ ਲੰਮੇ ਪੈਣ ਦੇ ૧૬ ૮