ਪੰਨਾ:Mere jharoche ton.pdf/173

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

</poem>}}

ਆਪਣੇ ਸਾਥੀਆਂ ਦੇ ਦੁਖਾਂ ਸੁਖਾਂ ਵਿਚ ਡੂੰਘੀ ਦਿਲਚਸਪੀ ਲੈਣ ਨਾਲ ਬਣੀ ਅਪੂਰਵ ਸ਼ਖ਼ਸੀਅਤ ਵਿਚ ਸੀ। ਇਹ ਸ਼ਖ਼ਸੀਅਤ ਜਦੋਂ ਏਡੀ ਮਹਾਨ ਹੋ ਜਾਏ ਕਿ ਇਸ ਦੀ ਛੁਹ ਨਾਲ ਨੇਕੀ ਪ੍ਰੇਰੀ ਜਾ ਸਕੇ, ਤਾਂ ਇਸ ਨੂੰ ਉਤੇਜਿਤ (Inspired ) ਤੋਂ ਮਜੵਬੀ ਸ਼ਬਦਾਂ ਵਿਚ ਈਸ਼ੵਰ ਪ੍ਰੇਰਿਤ ਆਖਿਆ ਜਾਂਦਾ ਹੈ । ਪਰ ਇਹ ਕੋਈ ਜ਼ਰੂਰੀ ਨਹੀਂ ਕਿ ਇਹਨਾਂ ਅਪੂਰਵ ਵਿਅਕਤੀਆਂ ਨੂੰ ਜਾਣੀ ਜਾਣ ਜਾਂ ਅਭੁਲ ਖ਼ਿਆਲ ਕੀਤਾ ਜਾਏ । ਜਾਣੀ ਜਾਣ ਜਾਂ ਅਭੁਲ ਕੋਈ ਵਿਅਕਤੀ ਨਹੀਂ ਹੋ ਸਕਦੀ ਮਜ਼ਬੀ ਭੁਲੇਖਿਆਂ ਦਾ ਮੂਲ ਸੋਮਾ ਇਹੋਚ ਇਤਕਾਦ ਹੈ ਜਿਹੜਾ ਆਪਣੇ ਗੁਰੂਆਂ ਤੇ ਹਾਦੀਆਂ ਨੂੰ ਅਭੁਲ ਤੇ ਹਰ ਗਲ ਦਾ ਜਾਣੀ ਜਾਣ ਸਮਝ ਲੈਂਦਾ ਹੈ । ਇਸੇ ਇਤਕਾਦ ਨੇ ਕਿਸੇ ਵੀ ਮਜੵਬ ਨੂੰ ਸਰਜੀਤ ਨਹੀਂ ਰਹਿਣ ਦਿੱਤਾ । ਮਸਾਂ ਸੋ ਦੋ ਸੌ ਸਾਲ ਕੋਈ ਮਜ਼ੵਬ ਜੀਉਂਦਾ ਰਹਿੰਦਾ ਹੈ, ਫਿਰ ਉਸ ਦੀ ਥਾਂ ਨਿਰਾ ਸਿਧਾਂਤ ਹੀ ਰਹਿ ਜਾਂਦਾ ਹੈ । ਰੂਹ ਨਹੀਂ ਰਹਿੰਦੀ, ਸਿਰਫ਼ ਬੁੱਤ ਕਈ ਸਦੀਆਂ ਕਾਇਮ ਰਹਿੰਦਾ ਹੈ । ਓੜਕ ਇਸ ਬੁਤ ਦੇ ਨਕਸ਼ ਵੀ ਸਮੇਂ ਦੀਆਂ ਚੋਣਾਂ ਨਾਲ ਘਸ ਮਿਟ ਜਾਂਦੇ ਹਨ । ਜੇ ਕਦੇ ਇਹ ਇਤਕਾਦ ਕਿਸੇ ਮਜ਼ੵਬ ਲਈ ਜ਼ਰੂਰੀ ਨਾ ਬਣਾ -ਇਆ ਜਾਂਦਾ, ਤਾਂ ਮਜ਼ਹਬ ਸਾਇੰਸ ਨਾਲੋਂ ਵੀ ਵਧੇਰੀ ਤਰੱਕੀ ਕਰਦਾ ਕਿਉਂਕਿ ਅਸਲ ਵਿਚ ਇਹ ਮਨੁਖ-ਆਤਮਾਂ ਦੀਆਂ ਅਤਿ ਡੂੰਘੀਆਂ ਤਾਂਘਾਂ ਵਿਚੋਂ ਇਕ ਹੈ। ਸਾਇੰਸ ਅਜੇ ਕਲੵ ਦੀ ਪੈਦਾਇਸ਼ ਹੈ,ਪਰ ਮਜ਼ਹਬ ਮਨੁਖ ਦੇ ਨਾਲ ਪੈਦਾ ਹੋਇਆ ਸੀ ਤਾਂ ਵੀ ਸਾਇੰਸ ਦਾ ਕੱਦ ਮਜ਼ਹਬ ਦੇ ਮੁਕਾਬਲੇ ਵਿਚ ਦੇਓ ਦਾਨੂੰ ਜਾਪਣ ਲਗ ਪਿਆ ਹੈ, ਸਿਰਫ਼ ਇਸ ਲਈ ਕਿ ਕਿਸੇ ਵੀ ਸਾਇੰਨਟਿਸਟ ਨੂੰ ਅਭੁਲ ਨਹੀਂ ਮੰਨਿਆ ਜਾਂਦਾ । ਅਮਰ ਜੋਤੀ ਦੀ ਮਸ਼ਾਲ ਇਕ ਸਾਇਨ-ਟਿਸਟ ਦੂਜੇ ਨੂੰ ਫੜਾ ਜਾਂਦਾ ਹੈ, ਇਕ ਥੀਊਰੀ ਦੂਜੀ ਥੀਊਰੀ ਨੂੰ (੧੬੬