ਪੰਨਾ:Mere jharoche ton.pdf/176

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

</poem>}}

ਸੂਰ, ਝਟਕਾ, ਹਲਾਲ, ਬੋਦੀ, ਕੇਸ, ਛੂਤ ਛਾਤ, ਰਾਮ ਰਹੀਮ - ਦੇ ਬਾਹਰ ਮੁਖੀ ਸਵਾਲ ਹਲ ਨਹੀਂ ਕਰ ਸਕਿਆ,ਤੇ ਉਸ ਦੇ ਮੁਕਾਬਲੇ ਵਿਚ ਸਾਇੰਸ ਸਾਂਝੇ ਸੰਸਾਰ ਦੇ ਮਨੁਖਾਂ ਦੀ ਆਜ਼ਾਦੀ,ਪੋਸ਼ਾਕ,ਖ਼ੁਰਾਕ,ਮਕਾਨ ਤੇ ਸਿਹਤ ਦੇ ਸਵਾਲਾਂ ਉੱਤੇ ਲੱਗੀ ਹੋਈ ਹੈ । ਭੁਖ, ਨੰਗ, ਬੀਮਾਰੀ ਤੇ ਨਾਕਾਮਯਾਬੀ ਨੂੰ ਫ਼ਤਹ ਕਰਨ ਦਾ ਆਦ-ਰਸ਼ ਇਸਦੇ ਸਾਹਮਣੇ ਹੈ। ਧਰਤੀ,ਆਕਾਸ਼,ਪਾਤਾਲ ਵਿਚ ਸਾਇੰਸ ਨੇ ਉਡਾਰੀਆਂ ਮਾਰ ਲਈਆਂ ਹਨ, ਪਰ ਮਜ਼ੵਬ ਅਜੇ ਤਕ ਖਫਣੀ ਪਾਈ ਪਿੰਡੇ ਤੇ ਸੁਆਹ ਮਲੀ ਗੇਰੂਆ ਜਾਂ ਨੀਲਾ ਪਹਿਰੀ,ਮੜੀਆਂ ਮਕਾਨਾਂ,ਤਲਾਆਂ, ਬੇਰੀਆਂ, ਸ਼ੀਹਾਂ, ਬੁੱਤਾਂ ਦੁਆਲੇ ਪਰਕਰਮਾਂ ਕਰ ਰਿਹਾ,ਮਥੇ ਰਗੜਦਾ, ਗਲਾਂ ਵਿਚ ਪੱਲੇ ਪਾਂਦਾ,ਚਰਨਾਮਤਾਂ ਲੈਂਦਾ, ਕੰਧਾਂ ਨੂੰ ਮੁੱਠੀਆਂ ਭਰਦਾ ਅੱਖਾਂ ਮੀਟੀ ਅਪਾਹਜਾਂ ਵਾਂਗ ਦਾਨ ਮੰਗ ਰਿਹਾ ਹੈ । ਇਸਦੇ ਪੈਰੋ ਆਪਸ ਵਿਚ ਲੜ ਰਹੇ ਹਨ, ਇਕ ਦੂਜੇ ਦੇ ਮਜੵਬੀ ਅਸਥਾਨ ਢਾ ਢੇਰੀ ਕਰ ਰਹੇ ਹਨ, ਜੀਉਂਦੇ ਸਾਥੀਆਂ ਨੂੰ ਸਾੜ ਰਹੇ ਹਨ।

   ਕਈ ਪਾਠਕ ਸ਼ਾਇਦ ਮੈਨੂੰ ਯਾਦ ਕਰਾਣਾ ਚਾਹੁਣਗੇ, ਕਿ ਸੱਖਰ ਨਾਲੋਂ ਵਧੇਰੇ ਸ਼ੋਕ ਭਰਿਆ ਖ਼ੂਨ ਖ਼ਰਾਬਾ ਪਾਲਿਟਿਕਸ ਦੇ ਅਸਰ ਹੇਠਾਂ ਯੂਰਪ ਵਿਚ ਹੋ ਰਿਹਾ ਹੈ । 
   ਇਹ 'ਪਾਲਿਟਿਕਸ'ਭੀ ਕਲ ਦਾ ਬੱਚਾ ਹੈ। ਇਸ ਦਾ ਜਨਮ ਮਜ਼ਹਬ ਦੀ ਨਾ-ਤਾਕਤੀ ਵਿਚੋਂ ਹੋਇਆ ਹੈ । ਜੇ ਮਜ਼ਹਬ ਜੀਵਨ -ਉਸਾਰੀ ਦੇ ਕੰਮ ਉਤੇ ਡਟਿਆ ਰਹਿੰਦਾ, ਤਾਂ ਪਾਲਿਟਿਕਸ ਪੈਦਾ ਹੀ ਨਾ ਹੁੰਦਾ । ਤੁਸਾਂ ਆਪਣੇ ਘਰਾਂ ਵਿਚ ਵੇਖਿਆ ਹੋਵੇਗਾ ਕਿ ਜਦੋਂ ਨਵੇਂ ਬਚੇ ਨੂੰ ਪਹਿਲੋ ਪਹਿਲ ਤੁਰਨ ਦੀ ਜਾਚ ਆਉਂਦੀ ਹੈ,ਘਰ ਵਿਚ ਕੀਜ਼ਾਂ ਦੀ ਖੈਰ ਨਹੀਂ ਰਹਿੰਦੀ। ਮਾਵਾਂ ਹਰ ਚੀਜ਼ ਬਚੇ ਦੀ ਪਹੁੰਚ ਤੋਂ ਉਚੀ ਰਖਣ ਦਾ ਜਤਨ ਕਰਦੀਆਂ ਹਨ । ਪਰ ਫੇਰ ਵੀ ਕਈ ਵਾਰੀ ਕੀਮਤੀ ਕਿਤਾਬਾਂ ਦੇ ਵਰਕੇ ਪਾਟੇ ਹੋਏ,ਦੁਆਤਾਂ ਡੁਲੀਆਂ

੧੭