ਪੰਨਾ:Mere jharoche ton.pdf/177

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

</poem>}}

ਹੋਈਆਂ,ਕਲਮਾਂ ਟੁੱਟੀਆਂ ਹੋਈਆਂ,ਨੌਟ ਚਗਲੇ ਹੋਏ ਮਿਲਦੇ ਹਨ। ਪਾਲਿਟਿਕਸ ਹੋਰ ਕੁਝ ਨਹੀਂ,ਆਪਣੇ ਬੁਢੇ ਪਿਓ “ਮਜ਼ਹਬ" ਦਾ ਸ਼ੋਖ਼,ਹੋਣਹਾਰ, ਹੁੰਦੜ ਹੋਲ ਬੱਚਾ ਹੈ। ਅਰਥਾਤ ਬੁਢੇ ਕੇਲੇ ਦੇ ਮੁਢੋਂ ਨਵਾਂ ਕੇਲਾ ਪੁੰਗਰਿਆ ਹੈ । ਇਹ ਬੱਚਾ ਹੁਣ ਤੁਰਨਾ ਸਿਖ ਰਿਹਾ ਹੈ । ਭਾਵੇਂ ਅਜੇ ਇਹ ਆਪਣੀ ਦਾਈ,ਸਾਇੰਸ ਦੀਆਂ ਚੀਜ਼ਾਂ ਚੁਰਾ ਕੇ ਵਰਤ ਲੈਂਦਾ ਹੈ, ਆਪਣੇ ਪਿਓ ਦੇ ਚਾਕੂ,ਛੁਰੀਆਂ ਪਸਤੌਲ,ਅੱਖ ਬਚਾ ਕੇ ਕੱਢ ਲਿਆਉਂਦਾ ਤੇ ਫੜਦਿਆਂ ਫੜਦਿਆਂ ਚੀਰ ਪਾ ਦੇਦਾ ਜਾਂ ਠਾਹ ਚਲਾ ਦੇਂਦਾ ਹੈ,ਪਰ ਲੰਮੇ ਸਮੇਂ ਦੀ ਗਲ ਨਹੀਂ,ਸਾਇੰਸ ਵਰਗੀ ਸਿਆਣੀ ਦਾਈ ਇਸ ਨੂੰ ਬੜਾ ਸਾਊ ਬੱਚਾ ਬਣਾ ਲਏਗੀ,ਇਹੋ ਜਿਹਾ ਕਿ ਕੰਨ ਪਾਇਆਂ ਦੁਖੇਗਾ ਨਹੀਂ । ਸਾਇੰਸ, ਇਸ ਸ਼ੋਖ ਬੱਚੇ ਨੂੰ ਕੈਦ ਕਰਕੇ ਨਾਕਾਰਾ ਬਣਾਣਾਂ ਨਹੀਂ ਚਾਹੁੰਦੀ, ਉਹ ਇਸ ਨੂੰ ਤਰਬੀਅਤ ਦੇ ਕੇ ਇਕ ਜ਼ਿਮੇਂਵਾਰ ਤੇ ਸਵ- ਕਾਬੁ ਨਾਲ ਸੁਤੰਤ੍ ਆਦਮੀ ਬਣਾਣ ਦਾ ਆਦਰਸ਼ ਰਖਦੀ ਹੈ । ਪਰ ਮਜ਼ੵਬ ਦੇ ਚਿੱਟ ਕੇਸਾਂ ਤੇ ਰਿਸ਼ੀ ਨਕਸ਼ਾਂ ਕੋਲੋਂ ਅਸੀਂ ਬੜਾ ਠਰੰਮਾ,ਬੜੀ ਅਕਲ,ਬੜਾ ਪਿਆਰ,ਬੜੀ ਹਮਦਰਦੀ ਦੀ ਆਸ ਰਖਣ ਵਿਚ ਹੱਕ ਬਜਾਨਬ ਹਾਂ। ਇਹ ਘਿਣਾ ਦੇ ਹੋਕੇ,ਇਹ ਬਾਈਕਾਟ ਦੀਆਂ ਸਿਖਾਵਟਾਂ,ਇਹ ਛੋਹਲ ਛਿਨਿਆਂ ਵਰਗੇ ਦੰਗੇ ਝਗੜੇ,ਇਹ ਸੁਧਾਰ ਦੇ ਵਿਰੁਧ ਹਠ-ਧਰਮੀ,ਇਹ ਚੜੇ ਸੂਰਜ ਤੋਂ ਅੱਖਾਂ ਮੀਟਣੀਆਂ,ਇਹ ਜਾਗ ਦੀਆਂ ਸੁਫਨੇ ਵੇਖਣੇ, ਇਹ ਖਾਂਦਿਆਂ ਹੰਡਾਦਿਆਂ ਧਰਤੀ ਨਾਲ ਕਿਤਘਣਤਾ, ਇਸ ਦੇ ਫਲਾਂ ਉਤੇ ਚੋਰੀ ਸਾਧੀ ਹਰ ਤਰਾਂ ਕਬਜ਼ਾ ਕਰਦਿਆਂ ਹੋਇਆਂ। ਇਸ ਨੂੰ ਪਰਛਾਵਾਂ ਤੇ ਮਾਇਆ ਆਖਣਾ -ਮਜ਼ਬ ਦੇ ਚਿਟੇ ਕੇਸਾਂ ਨੂੰ ਸ਼ੋਭਦਾ ਨਹੀਂ। ਮਜ਼ਹਬ ਦੇ ਮੰਦਰਾਂ ਵਿਚ ਚਲੇ ਜਾਓ,ਫ਼ਰਸ਼ ਸੰਗਮਰਮਰ ਦੇ, ਸ਼ਮਾਦਾਨ ,ਸਨੇ ਦੇ, ਗੁੰਬਜ਼ ,ਸੋਨੇ ਦੇ,ਚਾਂਦਨੀਆਂ ਛੱਬੇ ਸੋਨੇ ਦੇ, ਕਪੜਿਆਂ ਉਤੇ ਕਸ਼ੀਦੇ ਸੋਨੇ ਦੇ, ਬੁੱਤ ਸੋਨੇ ਦੇ-ਦੁਨੀਆਂ ਦੀ ੧੨੩