ਪੰਨਾ:Mere jharoche ton.pdf/178

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

</poem>}}

 ਅਮੀਰੀ ਦੇ ਮਾਡਲ ਦਿਸਦੇ ਹਨ,ਪਰ ਇਸ ਉਤੇ ਇਹ ਨਿਮਕ-ਹਲਾਲੀ, ਕਿ “ਸਭ ਕੁਝ ਝੂਠ,ਸਭ ਕੁਝ ਮਾਇਆ,ਸਭ ਕੁਝ ਸੁਫਨਾ ਸਭ ਮਾਦਾ ਨਾਸਵੰਤ ਹੈ !"
          ਕਿਹੜੀ ਗਲ ਮੰਨੀਏ ? 

ਕਿਤੇ ਕਿਤੇ ਇਹ ਵੀ ਆਖਿਆ ਹੈ ਕਿ ਇਹ ਜੀਵਨ ਦੁਰਲੱਭ ਹੈ, ਇਹ ਬਾਰ ਬਾਰ ਨਹੀਂ ਮਿਲਦਾ !ਇਹੀ ਜੀਵਨ,ਗੋਬਿੰਦ ਨੂੰ ਮਿਲਣ ਦੀ ਇਕੋ ਵਾਰੀ ਹੈ ।

   “ਮਾਨਸ ਜਨਮ ਦੁਰਲੱਭ ਹੈ ਹੋਤ ਨਾ ਬਾਰੰ ਬਾਰ ” 

ਭਈ ਪਰਾਪਤ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।"

 ਕਦੇ ਸੁਫਨਿਆਂ ਨੂੰ ਕਿਸੇ ਦੁਰਲੱਭ ਆਖਿਆ ਹੈ ? ਕਦੇ ਸੁਫਨੇ ਵਿਚ ਵੀ ਕਿਸੇ ਨੇ ਗੋਬਿੰਦ ਨੂੰ ਪਾਇਆ ਹੈ ? ਸੁਫਨਿਆਂ ਵਿਚ ਕਈ ਵਾਰੀ ਖ਼ਜ਼ਾਨੇ ਵੀ ਲਭ ਜਾਂਦੇ ਹਨ,ਕਦੇ ਇਹਨਾਂ ਖ਼ਜ਼ਾਨਿਆਂ ਨੇ ਕਿਸੇ ਨੂੰ ਮਾਲਾ ਮਾਲ ਕੀਤਾ ਹੈ ?
  ਅਸੀ ਤੇ ਇਸ ਨੂੰ ਰੱਬੀ ਸਚਾਈ ਸਮਝਦੇ ਹਾਂ ਕਿ ਮਾਨਸ ਜਨਮ ਦੁਰਲੱਭ ਹੈ,ਇਹ ਜੀਵਨ ਅਮੋਲਾ ਹੈ,ਬਹੁੜ ਨਹੀਂ ਮਿਲਣਾ,ਇਹੀ ਇਕੋ ਗੋਬਿੰਦ ਨੂੰ ਮਿਲਣ ਦੀ ਵਾਰੀ ਹੈ। ਹੋਰ ਕੋਈ ਨਹੀਂ ਮਿਲਣੀ ।ਇਸ ਲਈ ਅਸੀਂ ਇਸ ਦੀ ਇਕ ਇਕ ਘੜੀ ਨੂੰ ਅਜ਼ੀਜ਼ ਸਮਝਦੇ ਹਾਂ,ਇਕ ਇਕ ਪਲ ਨੂੰ ਗੋਬਿੰਦ ਦੀ ਪ੍ਰਾਪਤੀ ਨਾਲ ਚਮਕਾਣਾ ਚਾਹੁੰਦੇ ਹਾਂ। ਗੋਬਿੰਦ ਕੋਈ ਸੋਗ ਨਹੀਂ ਹੋ ਸਕਦਾ,ਜ਼ਰੂਰ ਕੋਈ ਖੜਾ ਹੋਵੇਗਾ ਜਿਹੜਾ ਫੁੱਲਾਂ ਦੀ ਛੱਬ ਵਿਚ ਮੁਸ਼ਕਦਾ ਹੈ,ਪੱਤਿਆਂ ਦੀ ਹਰਿਆਵਲ ਵਿਚ ਹਸਦਾ ਹੈ,ਸਿਤਾਰਿਆਂ ਦੀ ਝਿਲਮਿਲ ਵਿਚ

੧੭੪