ਪੰਨਾ:Mere jharoche ton.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੦-੪੦ ਵਰ੍ਹੇ ਦੀ ਉਮਰ ਵਿਚ ਮੇਰੇ ਆਪਣੇ ਖ਼ਿਆਲ ਬਣਨੇ ਸ਼ੁਰ ਹੋਏ। ੩੫-੪੦ ਦੇ ਵਿਚਕਾਰ ਮੇਰਾ ਹੁਣ ਦਾ ਨੁਕਤਾ ਖ਼ਿਆਲ ਬਣਿਆ ਹੈ, ਕਿ ਜ਼ਿੰਦਗੀ ਇਕ ਸੇਵਾ ਹੈ, ਖ਼ੂਸ਼ੀ ਕਿਸੇ ਨੂੰ ਖ਼ੁਸ਼ੀ ਦਿੱਤਿਆਂ ਹੀ ਮਿਲ ਸਕਦੀ ਹੈ, ਇਹੀ ਜੀਵਨ ਸਾਡੀ ਏਸ ਸ਼ਖ਼ਸੀਅਤ ਦਾ ਇਕੋ ਜੀਵਨ ਹੈ, ਕੋਈ ਪੂਜਾ ਮੰਗਣ ਵਾਲਾ ਰੱਬ ਨਹੀਂ, ਸਾਂਝੀਵਾਲਤਾ ਦਾ ਵਿਸ਼ਵਾਸ ਅਸਲੀ ਆਸਤਕਤਾ ਹੈ, ਨਿਜੀ ਮੁਕਤੀ ਦਾ ਖ਼ਿਆਲ ਬੜਾ ਛੋਟਾ ਹੈ।
ਅਮ੍ਰੀਕਾ ਤੋਂ ਆ ਕੇ ਮੈਂ ਆਪਣੀ ਪਤਨੀ ਦੇ ਹੱਕ ਪਰਵਾਨ ਕੀਤੇ। ਮੇਰੀ ਸਾਰੀ ਸੰਤਾਨ ੨੯ ਵਰ੍ਹੇ ਦੀ ਉਮਰ ਦੇ ਬਾਅਦ ਪੈਦਾ ਹੋਈ ਹੈ, ਵਿਆਹ ਦੇ ਪੰਦਰਾਂ ਵਰੇ ਪਿਛੋਂ। ਮੈਂ ਬੀ. ਬੀ. ਐਂਡ ਸੀ. ਆਈ. ਰੇਲਵੇ ਵਿਚ ਐਂਜੀਨੀਅਰ ਹੋ ਗਿਆਂ। ਦੋ ਵਰ੍ਹੇ ਬਾਅਦ ਮੈਂ ਐਨ, ਡਬਲਯੂ. ਆਰ. ਵਿਚ ਆ ਗਿਆ। ਇਹ ਨੌਕਰੀ ਦਾ ਸਮਾਂ ਮੇਰੀ ਅੰਦਰਲੀ ਜਦੋਜਹਿਦ ਦਾ ਸਮਾਂ ਸੀ। ਨੌਕਰੀ ਮੈਨੂੰ ਚੰਗੀ ਨਹੀਂ ਸੀ ਲਗਦੀ। ਸਰਕਾਰੀ ਫ਼ਿਜ਼ਾ ਅਮ੍ਰੀਕਾ ਨਾਲੋਂ ਬੜੀ ਵਖਰੀ ਸੀ। ਮੈਂ ਆਪਣਾ ਕੰਮ ਦਿਆਨਤਦਾਰੀ ਨਾਲ ਕੀਤਾ, ਪਰ ਅਫ਼ਸਰਾਂ, ਠੇਕੇਦਾਰਾਂ ਤੇ ਮਾਤਹਿਤਾਂ ਦੀਆਂ ਉਮੈਦਾਂ ਕੁਝ ਇਹੋ ਜਿਹੀਆਂ ਸਨ ਕਿ ਮੈਂ ਅਨਕੂਲ ਨਾ ਬੈਠ ਸਕਿਆ। ਬੜੀ ਵਾਰੀ ਦਿਲ ਵਿਚ ਨੌਕਰੀ ਛਡਣ ਦਾ ਖ਼ਿਆਲ ਆਉਦਾ ਸੀ, ਪਰ ਪਤਨੀ ਤੇ ਬਚਿਆਂ ਦੀ ਜ਼ਿਮੇਂਵਾਰੀ ਕਦਮ ਨਹੀਂ ਸੀ ਚੁਕਣ ਦੇਂਦੀ। ਪਰ ਜੋ ਤੁਸੀਂ ਅੰਦਰੋਂ ਚਾਹੁੰਦੇ ਹੈ, ਕਈ ਵਾਰੀ ਉਹ ਹੋ ਹੀ ਜਾਂਦਾ ਹੈ। ਰੇਲਵੇ ਦੀ ਆਮਦਨ ੧੯੩੧ ਵਿਚ ਬਹੁਤ ਘਟ ਗਈ। ਕਚੇ ਐਂਜੀਨੀਅਰਾਂ ਸਾਰਿਆਂ ਨੂੰ ਨੋਟਿਸ ਮਿਲ ਗਿਆ। ਮੈਨੂੰ ਚਾਓ ਚੜ੍ਹ ਗਿਆ, ਕਿ ਹੁਣ ਮੈਨੂੰ ਕੋਈ ਕਸੂਰ ਵਾਰ ਨਹੀਂ ਠਹਿਰਾਇਗਾ। ਮੈਨੂੰ ਸਾਲ ਭਰ ਦੀ ਛੁੱਟੀ ਤੇ ਬੋਨਸ ਮਿਲ ਜਾਣਗੇ।
ਉਸ ਵੇਲੇ ਰੇਲਵੇ ਅਫ਼ਸਰਾਂ ਵਿਚ ਸਿਖ ਥੋੜੇ ਹੀ ਸਨ। ਮੈਨੂੰ

੧੪