ਪੰਨਾ:Mere jharoche ton.pdf/180

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

</poem>}}

ਨਾ ਰੂਹ ਜ਼ਿੰਦਗੀ ਵਿਚੋਂ ਕੱਢੀ ਜਾ ਸਕਦੀ ਹੈ ਤੇ ਨਾ ਸੁਰਤੀਆਂ । ਭਾਵੇਂ ਅਸੀਂ ਪਸੰਦ ਕਰੀਏ ਭੇ ਭਾਵੇਂ ਨਾ ਕਰੀਏ,ਜਿੰਨਾਂ ਚਿਰ ਸੁਰਤੀਆਂ ਨੂੰ ਦਬਾਇਆ ਤੇ ਭੰਡਿਆ ਜਾਂਦਾ ਹੈ,ਇਹ ਵਾਸ਼ਨਾਂ ਦੀ ਅਤਿ ਵਿਚੋਂ ਸਦਾ ਬਗ਼ਾਵਤ ਕਰਦੀਆਂ ਰਹਿਣਗੀਆਂ,ਹੰਭ ਥਕ ਕੇ ਫੇਰ ਰੂਹ ਦੇ ਦਬਾ (tyranny)ਹੇਠਾਂ ਆ ਜਾਣਗੀਆਂ – ਮਤੀਹ ਹੋਣ ਲਈ ਨਹੀਂ,ਸਿਰਫ਼ ਹੰਬ ਕੇ ਤੇ ਫੇਰ ਤਕੜਿਆ ਹੋਕੇ ਬਗਾਵਤ ਕਰਨ ਲਈ । ਇਸ ਦੁਧਾਰਾ ਖੰਡੇ ਕੋਲੋਂ ਮਨੁਖ ਸਿਰਫ਼ ਤਾਂ ਹੀ ਬਚਾਇਆ ਜਾ ਸਕਦਾ ਹੈ ਜੇ ਰੂਹ ਦਾ ਮਾਦੇ ਨਾਲ ਵਿਆਹ ਕਰ ਦਿਤਾ ਜਾਏ,ਜਦੋਂ ਇਹ ਹੋਵੇਗਾ,ਓਦੋਂ ਮਨੁਖ ਦੇ ਇਤਿਹਾਸ ਵਿਚ ਉਚੇਰੇ ਯੁਗ ਦਾ ਆਰੰਭ ਹੋਵੇਗਾ । ਉਦੋਂ ਮਨੁੱਖ ਨਵੇਂ ਅਰਥਾਂ ਵਿਚ ਰੂਹਾਨੀ ਹੋ ਜਾਏਗਾ । ਓਦੋਂ ਰੂਹ ਜ਼ਿੰਦਗੀ ਨੂੰ ਬਦਨਾਮ ਕਰਨ ਦੀ ਥਾਂ, ਪ੍ਰਵਾਨ ਕਰੇਗੀ ,ਓਦੋਂ ਹਸਤੀ ਸਾਚ ਦਾਨੰਦ ਹੋਵੇਗਾ, ਕਿਉਂਕਿ ਜ਼ਿੰਦਗੀ ਦੇ ਅਨਕੂਲ ਜਿਉਂਣਾ ਤਬਦੀਲੀ, ਕਸ਼ਟ, ਤੇ ਕਸ਼ਮਕਸ਼ ਨੂੰ ਰਜ਼ਾਮੰਦੀ ਨਾਲ ਕਬੂਲ ਕਰਨਾ, ਅਤਿ ਕਠਨ ਤੇ ਬੀਰਤਾ ਭਰਿਆ ਜੀਵਨ ਹੈ । ਹਸਤੀ ਦੀ ਕਠਿਨਤਾ ਕੋਲੋਂ ਤਿਆਗ ਨਾਲ ਬਚ ਜਾਣਾ, ਨਿਮਰਤਾ, “ਪਾਪ" ਤੇ ਸਾਧਗਿਰੀ ਨਾਲ ਇਸ ਨੂੰ ਨਰਮ ਕਰ ਲੈਣਾ ਸੁਖਾਲਾ ਜਿਹਾ ਮਾਰਗ ਹੈ । ਬੀਰਤਾ ਦਾ ਜੀਵਨ ਰੂਹ ਤੇ ਮਾਦੇ ਦੇ ਸੰਜੋਗ ਵਿਚੋਂ ਹੀ ਪੈਦਾ ਹੋ ਸਕਦਾ ਹੈ। ਮਨੁਖ ਦੀ ਮੁਕਤੀ ਲਈ ਮਾਦੇ ਰੂਹ ਦਾ ਸਮਝੌਤਾ ਲਾਜ਼ਮੀ ਹੈ । ਇਸ ਸਮਝੌਤੇ ਬਿਨਾਂ,ਉਚੇ ਤੋਂ ਉਚਾ ਰੂਹਾਨੀ ਆਦਮੀ ਖ਼ਤਰੇ ਵਿਚ ਹੈ। ਜਿਹੜਾ ਰੂਹਾਨੀ ਆਦਮੀ ਸੁਰਤੀਆਂ ਨੂੰ ਦਬਾਂਦਾ ਹੈ -ਕਿਉਕਿ ਉਸ ਨੂੰ ਇਹਨਾਂ ਬਾਬਤ ਸ਼ੱਕ ਪਾਏ ਗਏ ਹਨ -ਉਸ ਲਈ ਵਾਸ਼ਨਾ ਇਕ ਅਨੋਖੀ ਖਿੱਚ ਨਾ ਪੈਦਾ ਕਰ ਲੈਦੀ ਤੇ ਖ਼ਤਰਾ ਤੇ ਸਵਾਲ ਬਣ ਜਾਂਦੀ ਹੈ, ਜਦੋਂ ਉਹ ਕਦੇ ਅਚਾਨਕ ਉਸ ਦੇ ਸ਼ਾਹਮਣੇ ਆ ੧੭੬