ਪੰਨਾ:Mere jharoche ton.pdf/181

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

</poem>}}

ਖੜੋਂਦੀ ਹੈ। ਜੇ ਉਹ ਰਜ਼ਾਮੰਦ ਹੋ ਜਾਂਦਾ ਹੈ ਤਾਂ ਔਸਤ ਵਿਸ਼ਈ ਆਦਮੀ ਨਾਲੋਂ ਉਸ ਨੂੰ ਬਹੁਤਾ ਨੁਕਸਾਨ ਪਹੁੰਚਦਾ ਹੈ,ਤੇ ਜੇ ਉਹ ਰੋਕ ਲੈਂਦਾ ਹੈ ਤਾਂ ਉਸ ਦੀ ਅਧਿਓਂ ਬਹੁਤੀ ਰੂਹਾਨੀ ਤਾਕਤ ਇਸ ਜਤਨ ਵਿਚ ਨਸ਼ਟ ਹੋ ਜਾਂਦੀ ਹੈ।

ਨਵੇਂ ਯੁਗ ਵਿਚ ਰੂਹ ਮਾਦੇ ਦੀ ਸਹਾਇਕ ਹੋਵੇਗੀ ਸਿਰਫ਼ ਰੂਹ ਦੀ ਸਿਹਤ ਲਈ।

            ਬਹੁੜ ਨਾ ਹੋਵੀ ਜਨਮੜਾ

ਇਹ ਠੀਕ ਹੈ ਕਿ ਹਿੰਦੂ ਤੇ ਬੁਧਮਤ ਦੇ ਬਹੁਤੇ ਪੇਸ਼ਵਾਆਂ ਨੇ ਬਾਰ ਬਾਰ ਜਨਮ ਲੈਣ ਦਾ ਕਿਆਸ ਪ੍ਰਗਟ ਕੀਤਾ ਹੈ,ਪਰ ਉਹਨਾਂ ਚੋਂ ਵੀ ਕਿਸੇ ਨੇ ਇਹ ਯਕੀਨ ਪ੍ਰਗਟ ਨਹੀਂ ਕੀਤਾ ਕਿ ਇਸ ਜਨਮ ਦੀ ਸ਼ਖ਼ਸੀਅਤ ਦੁਜੇ ਜਨਮ ਵਿਚ ਕਾਇਮ ਰਹਿੰਦੀ ਹੈ । ਰੂਹ ਦਾ ਅਮਰ ਹੋਣਾ ਇਕ ਅਟੱਲ ਸਚਾਈ ਹੈ,ਜਿਸ ਤੋਂ ਕਿਸੇ ਨੂੰ ਇਨਕਾਰ ਨਹੀਂ ਹੋ ਸਕਦਾ ਤੇ ਨਾ ਮਾਦੇ ਦੀ ਅਮਰਤਾ ਤੋਂ ! ਸਾਡਾ ਸਰੋਕਾਰ ਮਨਖੀ ਸ਼ਖ਼ਸੀਅਤਾਂ ਨਾਲ ਹੈ,ਤੇ ਇਹ ਸ਼ਖ਼ਸੀਅਤਾਂ ਮੌਤ ਦੇ ਬਾਅਦ ਕਾਇਮ ਰਹਿਣੀਆਂ ਅਸੰਭਵ ਹਨ । ਸ਼ਖ਼ਸੀਅਤ ਰੂਹ ਦੀ ਸਿਫ਼ਤ ਨਹੀਂ, ਦਿਮਾਗ ਤੇ ਮਨ ਦੀ ਹੈ। ਦਿਮਾਗ਼ ਤੇ ਮਨ ਸਰੀਰ ਤੋਂ ਬਿਨਾਂ ਕਾਇਮ ਨਹੀਂ ਰਹਿ ਸਕਦੇ ।

  ਪਰ ਮੈਂ ਫ਼ਿਲਾਸਫ਼ੀ ਦੇ ਸ਼ਬਦਾਂ ਵਿਚ ਬਹਿਸ ਕਰਨ ਦੀ ਇੱਛਾ ਨਾਲ ਇਹ ਲੇਖ ਨਹੀਂ ਲਿਖਿਆ। ਸਾਧਾਰਨ ਯਕੀਨ ਵੀ ਬਹੁਤ ਦੁਨੀਆਂ ਦਾ ਦੁਜੇ ਜਨਮ ਵਿਚ ਨਹੀ। ਮੁਸਲਮਾਨ ਈਸਾਈ ਤੋਂ ਹੋਰ ਕਈ ਵਡੇ ਮਤ ਇਸ ਜਨਮ ਨੂੰ ਪਹਿਲਾ ਤੇ ਅਖ਼ੀਰਲਾ ਮੰਨਦੇ ਹਨ । ਕਿਆਮਤ ਦੇ ਬਾਅਦ ਇਸ ਜਨਮ ਦੇ ਅਮਲਾਂ ਨੂੰ ਜਾਚਿਆ ਤੋਲਿਆ ਜਾਏਗਾ, ਤੇ ਸੁਰਗ ਨਰਕ ਦੀ ਵੰਡ ਕੀਤੀ ਜਾਏਗੀ । ਅਗਲੇ ਜੀਵਨ

੧59