ਪੰਨਾ:Mere jharoche ton.pdf/182

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

</poem>}}

ਦਾ ਇਕਬਾਲ ਤਾਂ ਇਸ ਯਕੀਨ ਵਿਚ ਜ਼ਰੂਰੀ ਹੈ, ਪਰ ਅਗਲਾ ਜੀਵਨ ਕਿਸੇ ਦੁਨਿਆਵੀ ਮੂਲ ਜੀਵਨ ਦਾ ਸਿੱਟਾ ਹੀ ਆਖਿਆ ਜਾ ਸਕਦਾ ਹੈ । ਇਹ ਯਕੀਨ ਇਹੀ ਪ੍ਰੇਰਨਾ ਕਰੇਗਾ ਕਿ ਦੁਨੀਆਵੀ ਜੀਵਨ ਹੀ ਮੂਲ ਜੀਵਨ ਹੈ, ਜਿਸ ਦੀ ਤੁਫੈਲ ਅਗਲੋ ਸੁਖ ਦੁਖ ਹਿੱਸੇ ਵਿਚ ਆਉਣਗੇ ।

   ਮੇਰੀ ਸਮਾਲੋਚਨਾਂ ਕਿਸੇ ਖ਼ਾਸ ਮਜ਼ਹਬ ਦੇ ਸਿਧਾਂਤ ਉਤੇ ਨਹੀਂ, ਮੈਂ ਸਮਝਦਾ ਹਾਂ ਸਾਰੇ ਮਜ਼ਹਬ ਇਕੋ ਬੁਨਿਆਦੀ ਜ਼ਹਿਨੀਅਤ ਵਿਚੋਂ ਪੈਦਾ ਹੋਏ ਹੋਏ ਹਨ । ਭਾਵੇਂ ਇਹਨਾਂ ਦੇ ਨਾਂ ਤੇ ਸ਼ਕਲਾਂ ਵਖੋ ਵਖਰੇ ਹਨ, ਤੇ ਇਹ ਬਹੁਤੀਆਂ ਗਲਾਂ ਵਿਚ ਇਕ ਦੂਜੇ ਦੇ ਮੁਖ਼ਾਲਿਫ਼ ਵੀ ਜਾਪਦੇ ਹਨ, ਪਰ ਅਸਲ ਵਿਚ ਖੰਡ ਦੇ ਸ਼ੇਰਾਂ ਬਘਿਆੜਾਂ ਗਊਆਂ ਬਕਰੀਆਂ ਵਾਂਗ ਇਹ ਇਕੋ ਜ਼ਹਿਨੀਅਤ ਦੀ ਕ੍ਰਿਤ ਹਨ ।
ਧਾਰਮਕ ਸਿਖ ਵੀਰਾਂ ਨੇ ਜੇ ਮੇਰੇ ਤੇ ਆਪਣੇ ਵਿਚਕਾਰ ਤਅੱਸਬਾਂ ਕੰਧ ਨਾ ਉਸਾਰੀ ਹੁੰਦੀ, ਤਾਂ ਉਹਨਾਂ ਨੂੰ ਯਕੀਨ ਹੋ ਜਾਂਦਾ ਕਿ ਮੇਰਾ ਭਾਵ ਮਜੵਬ ਨੂੰ ਨਿੰਦਨਾ ਨਹੀਂ, ਸਿਰਫ਼ ਆਪਣੇ ਮਨਾਂ ਵਿਚੋਂ ਵਿਚਾਰ ਦੇ ਟਪਲੇ ਨੂੰ ਦੂਰ ਕਰਨਾ ਹੈ । ਟਪਲੇ ਦੂਰ ਕੀਤਿਆਂ ਵਿਚਾਰ ਬਰਬਾਦ ਨਹੀਂ ਹੁੰਦਾ, ਸਗੋਂ ਚਮਕਦਾ ਹੈ । ਮਨੁਖ-ਆਤਮਾ ਨੂੰ ਇਹਨਾਂ ਟਪਲਿਆਂ ਤੇ ਭੁਲੇਖਿਆਂ ਵਿਚੋਂ ਕਢਣਾ ਹੀ ਮਜ਼ੵਬ ਦਾ ਅਸਲੀ ਮਕਸਦ ਹੈ ।

ਜੇ ਆਗਿਆ ਦਿਓ ਤਾਂ ਇਸ ਲੇਖ ਦੀ ਗੁਰਬਾਣੀ ਵਿਚੋਂ ਪੂਰਨ ਅਰਥਾਂ ਨਾਲ ਭਰੀਆਂ ਦੋ ਤੁਕਾਂ ਨਾਲ ਪ੍ਰੋੜਤਾ ਕਰਨਾ ਚਾਹੁੰਦਾ ਹਾਂ:

     “ਅਗਾਂਹ ਕੂ ਤਾਂਘ,ਪਿਛਾਂ ਫੇਰ ਨ ਮੁਹਡੜਾ ।

ਨਾਨਕ ਸਿੱਝ ਇਵੇਹਾ ਵਾਰ, ਬਹੁੜ ਨਾ ਹੋਵੀ ਜਨਮੜਾ' ਇਹਨਾਂ ਤੁੱਕਾਂ ਦੇ ਪੂਜਯ ਰਚਿਤਾ ਇਹਨਾਂ ਸਤਰਾਂ ਵਿਚ ਜ਼ਿੰਦਗੀ ਲਈ ਇਕ ਮੁਕੰਮਲ ਉਪਦੇਸ਼ ਪੇਸ਼ ਕਰਦੇ ਹਨ ਕਿ ਬੀਤੇ ਵਲ ਭੌਂ ਭੌਂ ਨਾ ਤਕ, ਹਮੇਸ਼ਾਂ ਅਗਾਂਹ ਵਲ ਤਾਂਘ, ਇਸੇ ਵਾਰ ਕਾਮਯਾਬ ੧੭੮