ਪੰਨਾ:Mere jharoche ton.pdf/184

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਦੀਵੀ ਇਸਤ੍ਰੀ ਮਰਦ

ਇਕ ਨੌਜਵਾਨ ਇਸਤ੍ਰੀ ਮਹਾਤਮਾ ਗਾਂਧੀ ਜੀ ਵਲ ਚਿੱਠੀ ਲਿਖੀ,ਜਿਸ ਵਿਚ ਸ਼ਕਾਇਤ ਕੀਤੀ,ਕਿ ਮੁਟਿਆਰ ਕੁੜੀਆਂ ਵਲ ਨੌਜਵਾਨਾਂ ਦੀਆਂ ਹਰਕਤਾਂ ਦਿਨ ਬਦਿਨ ਵਧਰੇ ਸ਼ਰਮਨਾਕ ਹੁੰਦੀਆਂ ਜਾ ਰਹੀਆਂ

 ਮਹਾਤਮਾ ਜੀ ਨੇ ਉਤਰ ਵਿਚ ਨੌਜਵਾਨਾਂ ਨੂੰ ਤਾੜਨਾਂ ਕਰਨ ਦੇ ਨਾਲ ਹੀ ਇਸਤ੍ਰੀਆ ਨੂੰ ਭੀ ਚੇਤਾਵਨੀ ਦਿਤੀ ਹੈ, ਕਿ ਉਹ ਕੁਝ ਚਿਰ ਤੋਂ ਸ਼ਿੰਗਾਰ ਵਲ ਏਨਾ ਧਿਆਨ ਦੇ ਰਹੀਆਂ ਹਨ,ਖ਼ਾਸ ਕਰ ਪੰਜਾਬੀ ਕੁੜੀਆਂ,ਕਿ ਮਰਦ ਉਹਨਾਂ ਵਲ ਤਕਣ ਲਈ ਮਜ-ਬੂਰ ਹੋ ਜਾਂਦੇ ਹਨ । ਰੂਜ਼,ਪਉਡਰ ਤੇ ਬੁਲਾ ਦੇ ਰੰਗ ਨੌਜਵਾਨਾਂ ਦੇ ਮਨ ਦਾ ਅਮਨ ਭੰਗ ਕਰਦੇ ਹਨ  
ਉਪਰਲੀ ਪ੍ਸ਼ਨੋਤੀ ਉਤੇ ਪੰਜਾਬ ਦੀਆਂ ਅਖ਼ਬਾਰਾਂ ਵਿਚ ਬੜੀ ਚਰਚਾ ਹੁੰਦੀ ਰਹੀ ਹੈ । ਪੰਜਾਬ ਤੋਂ ਬਾਹਰ ਇਸਤ੍ਰੀ ਮਰਦ ਦਾ ਸਵਾਲ ਹੁਣ ਏਨੀਆਂ ਬਹੁਤ ਤਿਖੀਆਂ ਨੁਕਰਾਂ ਵਾਲਾ ਨਹੀਂ ਰਿਹਾ, ਕਿ ਜਿਸ ਭੀ ਇਸ ਨੂੰ ਛੇੜਿਆ,ਜਾਂ ਇਸਦਾ ਉਤਰ ਦਿਤਾ,ਉਸ ਨੂੰ ਵੀ ਨਾ ਕੋਈ ਨੁਕਰ ਚੁਭ ਗਈ।
 ਇਹ ਜ਼ਿੰਦਗੀ ਦਾ ਅਨਾਦੀ ਸਵਾਲ ਹੈ ।
   

੧੮੦