ਪੰਨਾ:Mere jharoche ton.pdf/190

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

</poem>}} ਲਿੰਗ ਵਲਵਲਾ ਨਾ ਮਾੜਾ ਹੈ, ਨਾ ਚੰਗਾ, ਨਾ ਬਦਮਾਸ਼ ਹੈ, ਨਾ ਪਾਰਸਾ, ਇਹ ਇਕ ਤਾਕਤ ਹੈ, ਜਿਹੜੀ ਚੰਗਿਆਂ ਭੀ ਕਰ ਸਕਦੀ ਹੈ, ਤੇ ਬਰਬਾਦ ਭੀ ਕਰ ਸਕਦੀ ਹੈ । ਇਹ ਸਮਝੋ ਕਪਾਹ ਦੀ ਅਨਕੱਤੀ ਫੁਟੀ ਹੈ, ਇਸ ਨਾਲ ਸੁਹਣੀ ਢਾਕੇ ਦੀ ਮਲਮਲ ਭੀ ਉਣੀ ਜਾ ਸਕਦੀ ਹੈ, ਤੇ ਫਾਹ ਲੈਣ ਵਾਲਾ ਰੱਸਾ ਭੀ ਵਟਿਆ ਜਾ ਸਕਦਾ ਹੈ, ਪਰ ਇਹ ਮਨੁਖੀ ਆਚਰਨ ਦੀ ਇਕ ਵਡੀ ਜੁਜ਼ ਹੈ ।

  ਇਸ ਵਲਵਲੇ ਨੂੰ ਬਦਨਾਮ ਕਰ ਕੇ ਸਾਡੇ ਭਾਈਚਾਰੇ ਨੇ ਤਾਕਤ, ਪ੍ਰੇਰਨਾ, ਪ੍ਰੇਮ, ਆਦਰਸ਼, ਦਲੇਰੀ ਦਾ ਸੋਮਾ ਆਪਣੇ ਲਈ ਬੰਦ ਕਰ ਲਿਆ ਹੈ। ਹੈਵਲਾਕ ਐਲਿਸ ਦਾ ਕਥਨ ਹੈ : 
   “Sexual pleasure if wisely used may prove the liberator of the finest and the most exalted of our activities."
    “ਲਿੰਗ-ਵਲਵਲੇ ਨੂੰ ਜੇ ਸਿਆਣਪ ਨਾਲ ਵਰਤਿਆ ਜਾਏ, ਤਾਂ ਸਾਡੇ ਅੰਦਰੋਂ ਅਤਿ ਉਚੇ ਤੇ ਅਤਿ ਸੁੰਦਰ ਅਮਲ ਜਗਾ ਸਕਦਾ ਹੈ ।"
  ਮੈਂ ਇਹ ਆਖਾਣ ਦੀ ਦਲੇਰੀ ਕਰ ਸਕਦਾ ਹਾਂ, ਕਿ ਸਾਡੇ ਵਰਤਮਾਨ ਅਖ਼ਲਾਕੀ ਮਿਆਰ ਬੜੇ ਪੁਰਾਣੇ ਹੋ ਗਏ ਹਨ । ਸਾਡੀ ਮਾਨਸਕ ਉਨਤੀ ਨਾਲ ਇਕ ਸਾਰ ਨਹੀਂ । ਅਨੇਕਾਂ ਮਾਨਸਕ ਤੇ ਸਰੀਰਕ ਸਚਾਈਆਂ ਦਾ ਹੁਣ ਪਤਾ ਲਗਾ ਹੈ, ਤੇ ਉਹਨਾਂ ਨਾਲ ਸਾਡੇ ਅਖ਼ਲਾਕੀ ਮਿਆਰ ਬਿਲਕੁਲ ਅਜੋੜ ਹਨ।
   ਇਸ ਲਈ ਸਾਡੇ ਜਜ਼ਬਾਤੀ ਜੀਵਨ ਵਿਚ ਇਕ ਸਰਬ ਵਿਆਪੀ ਜਿਹੀ ਨਿਸਫ਼ਲਤਾ ਦਿਖਾਈ ਦੇਂਦੀ ਹੈ । ਕੀ ਵਿਆਹੋ, ਕੀ ਕੁਆਰੇ, ਕੀ ਵਿਧਵਾਂ, ਸਭ ਵਿਗੜੀ ਹੋਈ ਮਸ਼ੀਨ ਵਾਂਗ ਖੜ ਖੜ ਪਏ ਕਰਦੇ ਹਨ । ਉਹ ਇਕ-ਸੁਰਤਾ ਅਲੋਪ ਹੈ, ਜਿਸ ਵਿਚ ਚਾਲ ਹੁੰਦੀ ਹੈ, ਪਰ ਓਪਰਾ ਖੜਾਕ ਕੋਈ ਨਹੀਂ ਹੁੰਦਾ । 
  ਉਤਾਂਹ ਚੜੵਦੀ ਸ਼ਭਿਅਤਾ ਲਈ ਉਤਾਂਹਚੜੵਦੇ ਮਿਆਰਾਂ ਦੀ ਲੋੜ ਹੈ । ਕਾਲਜਾਂ ਵਿਚ ਪੜ੍ਹਦੀ, ਸਕੂਲਾਂ ਵਿਚ ਪੜ੍ਹਾਂਦੀ, ਸਟੇਸ਼ਨਾਂ ਉਤੇ

੧੮੬