ਪੰਨਾ:Mere jharoche ton.pdf/193

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

</poem>}}

                ਕੋਈ ਸਮਾਂ ਆਵੇਗਾ 

  ਅਜ ਸਮਾਂ ਇਹ ਹੈ, ਕਿ ਸਾਰੀ ਦੁਨੀਆਂ ਦੇ ਇਨਸਾਨ ਦੋਸਤਾਂ ਦੁਸ਼ਮਨਾਂ ਦੇ ਕੈਂਪਾਂ ਵਿਚ ਵੰਡੇ ਗਏ ਹਨ। ਸਾਰੀ ਦੁਨੀਆਂ ਦੇ ਵਡੇ ਵਡੇ ਕਾਰਖ਼ਾਨੇ ਇਨਸਾਨ ਤੇ ਇਨਸਾਨ ਦੀ ਕ੍ਰਿਤ ਨੂੰ ਬਰਬਾਦ ਕਰਨ ਵਾਲੇ ਹਥਿਆਰ ਪੈਦਾ ਕਰ ਰਹੇ ਹਨ । ਕਲ ਜਰਮਨੀ ਫ਼ਰਾਂਸ, ਯੂਨਾਨ ਤੇ ਇੰਗਲਿਸਤਾਨ ਦੀ ਹਸਤੀ ਮਿਟਾਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਿਹਾ ਸੀ,ਅੱਜ ਉਸ ਨੂੰ ਆਪਣੀ ਹਸਤੀ ਮਿਟ ਜਾਣ ਦੀ ਚਿੰਤਾ ਲਗ ਰਹੀ ਹੈ । ਸਟਾਲਿਨਗਰਾਡ ਸੁਆਹ ਦੀ ਢੇਰ ਕਰ ਦਿਤਾ ਗਿਆ, ਬਰਲਿਨ ਤੋਂ ਲਾਟਾਂ ਉਠੀਆਂ ਹਨ। ਰੋਜ਼ਾਨਾ ਹਜ਼ਾਰਾਂ ਟਨ ਬੰਬ ਮੀਂਹ ਵਾਂਗ ਵਰਸਾਏ ਜਾ ਰਹੇ ਹਨ । ਕਤਲ ਕਰਨ, ਖੂਨ ਵਗਾਣ, ਸੁਹਣੇ ਸ਼ਹਿਰਾਂ ਨੂੰ ਉਜੜੇ ਥਿਹ ਬਣਾਨ ਲਈ ਬਾਦਸ਼ਾਹ ਤੇ ਪ੍ਰਧਾਨ ਆਪਣੇ ਹਥੀਂ ਤਮਗ਼ੇ ਲਾਂਦੇ ਤੇ ਜਗੀਰਾਂ ਦੇਂਦੇ ਹਨ । ਕਰੋੜਾਂ ਹਥਾਂ ਦੀ ਮਿਹਨਤ ਦਾ ਸਿੱਟਾਂ ਲੱਖਾਂ ਟਨ ਜਹਾਜ਼ ਮਾਹਵਾਰੀ ਡੋਬੇ ਜਾਂਦੇ ਸਨ ।
  ਕਿਸੇ ਨੂੰ ਕਿਸੇ ਦਾ ਇਤਬਾਰ ਨਹੀਂ। ਦੁਸ਼ਮਨਾਂ ਦਾ ਇਤਬਾਰ ਨਾ ਹੋਣਾ ਤਾਂ ਕੁਦਰਤੀ ਹੈ, ਪਰ ਅਜ ਦੋਸਤਾਂ ਦਾ ਵੀ ਕੋਈ ਨਹੀਂ । ਹੁੱਬੁਲ ਵਚਨੀ ਦੇ ਭੇਸ ਵਿਚ ਦੇਸ਼ ਧ੍ਰੋਹੀ ਅੰਦਰੋ ਅੰਦਰ ਛੁਰੀਆਂ ਚਲਾ ਰਹੇ ਹਨ। ਕਾਨਫ਼ਰੰਸਾਂ ਵਿਚ ਰਲ ਮਿਲ ਬੈਠੇ ਇਤਹਾਦੀ ਇਕ ਦੂਜੇ

੧੮੯