ਪੰਨਾ:Mere jharoche ton.pdf/194

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

</poem>}}

ਕੋਲੋਂ ਆਪਣੇ ਲਾਭ ਸੰਭਾਲ ਰਹੇ ਹਨ, ਦੋ ਪਾਸੇ ਰਾਖਵੀਆਂ ਗਲਾਂ ਕਰਦੇ ਹਨ-ਉਹਨਾ ਦੀ ਕਹਿਣੀ ਗੁੰਝਲਦਾਰ ਹੈ, ਅਹਿਦਨਾਮੇ ਪੇਚੀਦਾ ਹਨ।

 ਬੇ-ਇਨਸਾਫ਼ੀ ਦੇ ਖ਼ਿਲਾਫ਼ ਕੋਈ ਆਵਾਜ਼ ਉਠਾਈ ਨਹੀਂ ਜਾ ਸਕਦੀ । ਧਿੰਗਜ਼ੋਰੀ ਪ੍ਰਧਾਨ ਹੈ; ਜਿਸਦਾ ਜ਼ੋਰ ਚਲਦਾ ਹੈ, ਉਹ ਦੂਜੇ ਦੇ ਖ਼ਿਆਲਾਂ ਨੂੰ ਕੁਚਲ ਦੇਂਦਾ ਹੈ । ਅਧੀਨ ਰਖਣ ਤੇ ਹਕੂਮਤ ਕਰਨ ਦੀ ਲਾਲਸਾ ਅ-ਝੱਕ ਹੈ। ਮਾਲ ਅਸਬਾਬ ਦੀ ਧੁਨ ਹੈ, ਦਿਲ ਦੀਆਂ ਖ਼ੁਸ਼ੀਆਂ ਤੋਂ ਬੇ-ਪਰਵਾਹੀ ਹੈ । ਜਵਾਨਾਂ ਦਾ ਲਹੂ ਵਗ ਰਿਹਾ ਹੈ, ਬੁਢੇ ਇਸ ਲਹੂ ਚੋਂ ਧਨ ਕਮਾਣ ਵਿਚ ਰੁੱਝੇ ਹੋਏ ਹਨ, ਹਜ਼ਾਰਾਂ ਵਾਲਾ ਲਖਾਂ ਕਮਾ ਰਿਹਾ ਹੈ, ਲੱਖਾਂ ਵਾਲੇ ਕਰੋੜਾਂ ਜਮਾਂ ਕਰ ਰਹੇ ਹਨ । ਹਰ ਬੁਢੇ ਨੂੰ ਕਮਾਈ ਦੀ ਕਾਹਲ ਹੈ। ਜਵਾਨ ਪੁੱਤਰਾਂ ਨੂੰ ਲੜਾਈ ਵਿਚ ਭਰਤੀ ਕਰਨ ਦੇ ਇਵਜ਼ ਵਿਚ ਠੇਕੇ ਮੰਗੇ ਜਾਂਦੇ ਹਨ । 
 ਰਣ-ਭੂਮੀ ਵਿਚ ਆਦਮੀ ਆਦਮੀ ਦੇ ਲਹੂ ਦਾ ਪਿਆਸਾ ਹੈ। ਨਜ਼ਰੀਂ ਆਇਆ ਨਹੀਂ ਕਿ ਸੰਗੀਨ ਤਣੀ ਨਹੀਂ ਜਾਂ ਬੰਦੂਕ ਦਾ ਘੜਾ ਦਬਿਆ ਨਹੀਂ। ਮੋਤ-ਰੂਪ ਟੈਂਕ ਭਜੇ ਜਾ ਰਹੇ ਹਨ, ਤੋਪ-ਖ਼ਾਨੇ ਮੌਤ ਵਰ੍ਹਾ ਰਹੇ ਹਨ, ਸਬਮੈਰੀਨਾ ਘਾਤ ਵਿਚ ਲੁਕੀਆਂ ਹਨ, ਤਾਰਪੀਡੋ ਛੁਟ ਰਹੇ ਹਨ ।
 ਪਿਆਰ ਸ਼ਰਮਾ ਰਿਹਾ ਹੈ, ਸੰਗੀਤ ਲਈ ਪ੍ਰੇਰਨਾ ਉਡ ਗਈ ਹੈ, ਕੋਈ ਵਡੀ ਕਹਾਣੀ ਲਿਖੀ ਨਹੀਂ ਜਾ ਸਕਦੀ, ਕਿਸੇ ਵਡੇ ਡਰਾਮੇ ਲਈ ਰੌਂ ਨਹੀਂ ਬਣ ਸਕਦਾ। ਕਵਿਤਾ ਖ਼ਾਮੋਸ਼ ਹੈ, ਕਲਪਨਾ ਨਿੰਮੋ-ਝੂਨ ਹੈ, ਸੁਪਨੇ ਤ੍ਬੱਕ ਉਠੇ ਹਨ, ਨੀਂਦ ਡਰਾਉਣੀਆਂ ਝਾਤੀਆਂ ਨਾਲ ਹੰਭੀ ਪਾਸੇ ਪਰਤ ਰਹੀ ਹੈ । 
 ਪਰ ਮੈਕਸਿਮ ਗੋਰਕੀ, ਰੂਸ ਦਾ ਸੂਰਗੀਯ ਲਿਖਾਰੀ, ਆਪਣੀ ਲਾਸਾਨੀ ਪੁਸਤਕ “ਮਾਂ” ਵਿਚ ਆਸ ਦੁਆਂਦਾ ਹੈ ਕਿ :
"ਕੋਈ ਸਮਾਂ ਆਵੇਗਾ ਜਦੋਂ ਲੋਕ ਇਕ ਦੂਜੇ ਵਿਚੋਂ ਖ਼ੁਸ਼ੀ ਲੇਣਗੇ, ੧੬o