ਪੰਨਾ:Mere jharoche ton.pdf/195

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਦੋਂ ਇਕ ਮਨੁਖ ਦੁਜੇ ਮਨੁਖ ਦਾ ਤਾਰਾ ਹੋਵੇਗਾ, ਜਦੋਂ ਇਕ ਦੂਜੇ ਨੂੰ ਐਉਂ ਸੁਣੇਗਾ ਜੀਕਰ ਰਾਗ ਨੂੰ । ਸੁਤੰਤ੍ਰ ਆਦਮੀ ਧਰਤੀ ਉਤੇ ਫਿਰਨਗੇ, - ਉਹ ਆਦਮੀ ਜਿਹੜੇ ਆਪਣੀ ਸ਼ੁਤੰਤ੍ਤਾ ਵਿਚ ਵਡੇ ਹੋਣਗੇ। ਉਹ ਖੁਲੇ ਨੂੰ ਦਿਲ ਫਿਰਨਗੇ, ਤੇ ਹਰ ਇਕ ਦਾ ਦਿਲ ਈਰਖਾ ਤੇ ਲਾਲਚ ਤੋਂ ਸੁਤੰਤ੍ ਹੋਵੇਗਾ, ਤੇ ਸਾਰੀ ਲੋਕਾਈ ਸਾੜੇ ਤੋਂ ਖ਼ਾਲੀ ਹੋਵੇਗੀ, ਤੇ ਦਿਲ ਨੂੰ ਦਲੀਲ ਕੋਲੋਂ ਅਡ ਰੱਖਣ ਲਈ ਕੋਈ ਮਜਬੂਰੀ ਨਹੀਂ ਹੋਵੇਗੀ । ਉਦੋਂ ਜ਼ਿੰਦਗੀ ਆਦਮੀ ਲਈ ਇਕ ਵੱਡੀ ਸੇਵਾ ਹੋਵੇਗੀ । ਉਹ ਵਡੀਆਂ ਉਚਾਈਆਂ ਤਕ ਪਹੁੰਚ ਜਾਏਗਾ ਕਿਉਂਕਿ ਸਭ ਉਚਾਈਆਂ ਸੁਤੰਤ੍ ਆਦਮੀ. ਦੀ ਪਹੁੰਚ ਵਿਚ ਹੁੰਦੀਆਂ ਹਨ। ਉਦੋ ਅਸੀ ਸਚਾਈ, ਖ਼ਬਸੂਰਤੀ ਤੇ ਆਜ਼ਾਦੀ ਵਿਚ ਜੀਵਾਂਗੇ - ਤੇ ਉਹ ਸਭ ਤੋਂ ਚੰਗੇ ਸਮਝੇ ਜਾਣਗੇ ਜਿਹੜੇ ਦੁਨੀਆਂ ਨੂੰ ਆਪਣੇ ਦਿਲਾਂ ਨਾਲ ਖੁਲ੍ਹ ਕੇ ਜੱਫੀ ਪਾਣਗੇ, ਤੇ ਜਿਨਾਂ ਦਾ ਪਿਆਰ ਇਸ ਦੁਨੀਆਂ ਨਾਲ ਬੜਾ ਡੂੰਘਾ ਹੋਵੇਗਾ; ਉਹੀ ਅਤਿ ਚੰਗੇ ਹੋਣਗੇ, ਜਿਹੜੇ ਸਭ ਤੋਂ ਵਧ ਸੁਤੰਤੂ ਹੋਣਗੇ, ਕਿਉਂਕਿ ਉਹਨਾਂ ਵਿਚ ਹੀ ਸਭ ਤੋਂ ਵਧ ਖ਼ੂਬਸੂਰਤੀ ਹੋ ਸਕਦੀ ਹੈ। ਉਦੋਂ ਜ਼ਿੰਦਗੀ ਮਹਾਨ ਹੋਵੇਗੀ -ਤੇ ਉਹ ਲੋਕ ਮਹਾਨ ਹੋਣਗੇ ਜਿਹੜੇ ਉਸ ਜ਼ਿੰਦਗੀ ਨੂੰ ਪਿਆਰ ਕਰਨਗੇ ।"
  ਭਾਵੇਂ ਵਰਤਮਾਨ ਬੱਦਲ-ਵਾਈ ਤੇ ਗੜੇ.ਮਾਰੀ ਦੇ ਝਖੜ ਝਾਂਜੇ ਵਿਚੋਂ ਉਸ ਮੁਸਕਰਾਂਦੇ ਸੂਰਜ ਦੀ ਕੋਈ ਕਿਰਨ ਨਹੀਂ ਦਿਸ ਰਹੀ ਜਿਹੜਾ ਗੋਰਕੀ ਦੀਆਂ ਅੱਖਾਂ ਵਿਚ ਹੈ, ਪਰ ਜਿਥੋਂ ਕਿਤੋਂ ਵੀ ਜ਼ਰਾ ਕੁ ਬੱਦਲ ਉਚੇ ਹੁੰਦੇ ਹਨ, ਉਥੋਂ ਹੀ ਗੋਰਕੀ ਦੀ ਸਚਿਆਈ ਦਾ ਸਬੂਤ ਮਿਲਦਾ ਹੈ । ਹਰ ਮਨੁਖ ਦੇ ਦਿਲ ਦੀਆਂ ਡੂੰਘੀਆਂ ਤਾਂਘਾਂ ਇਸ ਗਲ ਦੀਆਂ ਸਬੂਤ ਹਨ ਕਿ ਇਸ ਨੂੰ ਅੰਤਮ ਸਚਿਆਈ ਦੀ ਸੋਅ ਜ਼ਰੂਰ ਹੈ। ਹਰੇਕ ਦਿਲ ਵਿਚ ਯਕੀਨ ਭਾਵੇਂ ਪੱਕਾ ਨਹੀਂ ਕੀਝ ਅਮਿਟ ਹੈ ਕਿ
   “ਕੋਈ ਸਮਾਂ ਆਵੇ ਜਦੋਂ ਲੋਕ ਇਕ ਦੂਜੇ ਵਿਚੋਂ ਖ਼ੁਸ਼ੀ ਲੈ !”

੧੯੧