ਪੰਨਾ:Mere jharoche ton.pdf/197

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖੇਤੀਆਂ ਬਣ ਸਕਦੇ ਸਨ ।ਇਹਨਾਂ ਵਿਚ ਖੁਸ਼ੀ ਦੇ ਸਿੱਟੇ ਲਹਿਲਹਾ ਸਕਦੇ ਸਨ,ਇਹਨਾਂ ਵਿਚ ਪ੍ਰਸੰਸਾ ਤੇ ਪਿਆਰ ਦਾ ਖੇੜਾ ਪੈਦਾ ਹੋ ਸਕਦਾ ਸੀ,ਇਹ ਜ਼ਿੰਦਗੀ ਨੂੰ ਬੇਅੰਤ ਅਮੀਰੀ ਨਾਲ ਖ਼ੁਸ਼ਹਾਲ ਕਰ ਸਕਦੇ ਸਨ - ਪਰ ਇਹ ਕੀ ਬਣਾ ਦਿਤੇ ਗਏ ਹਨ !ਇਹਨਾਂ ਵਿਚ ਨਫ਼ਰਤ ਹੈ, ਦੁਸ਼ਮਨੀ ਹੈ ਇਹਨਾਂ ਵਿਚ ਬਦਲੇ ਦੀ ਇੱਛਾ ਹੈ,ਖੂਨ ਦੀ ਭੁੱਖ ਹੈ,ਇਹ ਕੋਝੇ ਹਨ, ਇਹ ਕਾਲੇ ਹਨ,ਇਹਨਾਂ ਦੇ ਮੂੰਹ ਡਰਾਉਣੇ ਹਨ।
ਤਾਂ ਵੀ ਗੋਰਕੀ ਆਸ ਰਖਦਾ ਹੈ,ਉਹ ਸਮਾਂ ਆਵੇਗਾ ਜਦੋਂ ਇਕ ਮਨੁਖ ਦੁਜੇ ਦਾ ਤਾਰਾ ਹੋਵੇਗਾ। ਇਹ ਆਸ ਕੁੜੀ ਜਾਪਦੀ ਹੈ, ਇਨਸਾਨ ਜਿਹੜਾ ਅਜੇ ਸਾਥੀ ਹੀ ਨਹੀਂ ਬਣ ਸਕਿਆ,ਉਹ ਤਾਰਾ ਕਿਸ ਤਰ੍ਹਾਂ ਬਣ ਜਾਏਗਾ। ਪਰ ਜਿਨ੍ਹਾਂ ਨੇ ਕਿਸੇ ਨੂੰ ਆਪਣੀਆਂ ਅੱਖੀਆਂ ਦਾ ਤਾਰਾ ਬਣਾ ਕੇ ਵੇਖਿਆ ਹੈ,ਉਹ ਭਰੋਸਾ ਰਖ ਸਕਦੇ ਹਨ । ਕਿ ਸਭ,ਮਨੁਖ ਹਰ ਦੂਜੇ ਦੀ ਅੱਖ ਦੇ ਤਾਰੇ ਬਣ ਸਕਦੇ ਹਨ। ਕਿਉਂਕਿ ਹਰ ਮਨੁਖ ਹਿਰਦੇ ਵਿਚ ਆਪਣੀ ਹੀ ਲਾਸਾਨੀ ਲਿਸ਼ਕ ਹੈ,ਘਾਟ ਸਿਰਫ਼ ਇਹ ਹੈ,ਕਿ ਨਾ ਅਸੀਂ ਉਸ ਦਿਲ ਨੂੰ ਚਮਕਣ ਦੇਂਦੇ ਹਾਂ - ਕੋਈ ਨਾ ਕੋਈ, ਪਰਦਾ ਵਿਚਾਲੇ ਤਾਣੀ ਰਖਦੇ। ਹਾਂ-ਤੇ ਨਾ ਆਪਣੀਆਂ ਅੱਖਾਂ ਸਾਫ਼ ਰਖਣ ਦਾ ਜਤਣ ਕਰਦੇ ਹਾਂ । ਤੇ ਇਹਨਾਂ ਵਿਚ ਧੁੰਧ, ਘੱਟਾ, ਮੱਟੀ, ਧੂੰਆਂ, ਪਸੀਨਾ ਵੜੈ ਰਹਿੰਦੇ ਹਨ ।ਅਸਾਂ ਕਦੇ ਨਿਰਮਲ ਬੁੱਧੀ ਦੇ ਛੱਟਿਆਂ ਨਾਲ ਇਹਨਾਂ ਨੂੰ
ਧੋਤਾ ਨਹੀਂ। ਹਰ ਦਿਲ ਸੁਨਹਿਰੀ ਸਚਿਆਈ ਜਾਂ ਚੰਨ ਜਾਂ ਸਤਾਰਾ ਹੈ । ਅੱਵਲ ਤਾਂ ਇਹ ਆਪਣੇ ਆਪ ਵਿਚ ਰੌਸ਼ਨ ਹੈ, ਨਹੀਂ ਤਾਂ ਇਹ ਚੰਦਰਮਾਂ ਵਾਂਗ ਕਿਸੇ ਸੂਰਜ ਦੀਆਂ ਕਿਰਨਾਂ ਮੋੜ ਰਿਹਾ ਹੈ,ਲੂਲੇ,ਲੰਙ,ਅੰਨ,ਕਾਨੇ, ਮਧਰੇ,ਕਾਲੇ- ਸਭ ਦੇ ਸਭ ਜ਼ਿੰਦਗੀ ਦੀ ਅਨੇਰੀ ਤੋਂ ਅਨੇਰੀ ਰਾਤ ਵਿਚ ਤਾਰਿਆਂ ਵਰਗੀ ਲੋਅ ਪੈਦਾ ਕਰ ਸਕਦੇ ਹਨ ਤੇ ਵੇਖ ਸਕਣ ਵਾਲੀ ਅੱਖ ਵਿਚ ਕੋਈ

੧੯੩